20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਆਈ.ਪੀ.ਐੱਲ. 'ਤੇ ਸੱਟਾ ਲਾਉਣ ਵਾਲੇ ਤਿੰਨ ਕਾਬੂ, 1.10 ਲੱਖ ਦੀ ਨਕਦੀ ਬਰਾਮਦ

ਅਜੀਤ ਡੈਸਕ 31-05-2026
ਜਲੰਧਰ, 30 ਮਈ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਤੇਜ ਮੋਹਨ ਨਗਰ ਰੋਡ 'ਤੇ ਮੋਬਾਈਲ ਦੁਕਾਨ 'ਤੇ ਛਾਪਾ ਮਾਰ ਕੇ ਆਈ.ਪੀ.ਐੱਲ. ਮੈਚਾਂ 'ਤੇ ਸੱਟਾ ਲਗਾਉਣ ਦੇ ਦੋਸ਼ ਵਿੱਚ ਤਿੰਨ ਜਣਿਆਂ ਨੂੰ ਗਿ੍ਫਤਾਰ ਕੀਤਾ | ਮੁਲਜ਼ਮਾਂ ਦੀ ਪਛਾਣ ਕਸ਼ਿਸ਼ ਮਦਾਨ ਉਰਫ ਕੇਸ਼ਵ ਮਦਾਨ, ਜਸਨੂਰ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਮੌਕੇ 'ਤੇ ਮੁਲਜ਼ਮਾਂ ਤੋਂ ਪੰਜ ਮਹਿੰਗੇ ਮੋਬਾਈਲ ਫੋਨ ਅਤੇ ਲਗਭਗ 110,000 ਰੁਪਏ ਦੀ ਨਕਦੀ ਬਰਾਮਦ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਮਦਾਨ ਮੋਬਾਈਲ ਸ਼ਾਪ 'ਤੇ ਛਾਪੇਮਾਰੀ ਕੀਤੀ ਸੀ | ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ 'ਤੇ ਮੌਜੂਦ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਸੱਟਾ ਲਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਤੇ ਨਕਦੀ ਜ਼ਬਤ ਕਰ ਲਈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਸੱਟੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਮੀਂਹ ਨਾਲ ਲੋਕਾਂ ਨੂੰ ਮਿਲੀ ਕਹਿਰ ਦੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਇਹ ਆਮ ਲੋਕਾਂ ਦੀਆਂ ਉਮੀਦਾਂ, ਵਿਸ਼ਵਾਸ ਤੇ ਬਦਲਾਅ ਦੀ ਸੋਚ ਦੀ ਜਿੱਤ-ਮਹਿੰਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।