20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਐੱਨ.ਐੱਚ.ਐੱਸ ਹਸਪਤਾਲ ਵਲੋਂ ਵਿਸ਼ਵ ਮਲਟੀਪਲ ਸਕਲੇਰੋਸਿਸ ਦਿਵਸ ਮੌਕੇ 'ਤੇ ਜਾਗਰੂਕਤਾ ਸਮਾਗਮ ਕਰਵਾਇਆ

ਅਜੀਤ ਡੈਸਕ 31-05-2026
ਜਲੰਧਰ, 30 ਮਈ (ਐੱਮ. ਐੱਸ. ਲੋਹੀਆ)-'ਮਲਟੀਪਲ ਸਕਲੇਰੋਸਿਸ' ਬਾਰੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਅਤੇ ਸਹੀ ਜਾਣਕਾਰੀ ਮੁਹੱਈਆ ਕਰਨ ਲਈ ਐੱਨ.ਐੱਚ.ਐੱਸ. ਹਸਪਤਾਲ ਵਲੋਂ ਆਪਣੇ ਆਡੀਟੋਰੀਅਮ 'ਚ ਇਕ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਨਿਊਰੋਲੋਜਿਸਟ ਡਾ. ਸੰਦੀਪ ਗੋਇਲ ਅਤੇ ਡਾ. ਪਾਰਥ ਰੰਜਨ ਸਾਹਾ ਵਲੋਂ ਵਿਚਾਰ-ਚਰਚਾ ਕੀਤੀ ਗਈ | ਮਾਹਿਰਾਂ ਨੇ ਕਿਹਾ ਕਿ ਪਿੱਛਲੇ ਕੁਝ ਦਿਨਾਂ ਦੌਰਾਨ ਵੱਖ-ਵੱਖ ਆਨਲਾਈਨ ਪਲੇਟਫ਼ਾਰਮਾਂ ਰਾਹੀਂ ਲੋਕਾਂ ਵਲੋਂ 'ਮਲਟੀਪਲ ਸਕਲੇਰੋਸਿਸ' ਨਾਲ ਸੰਬੰਧਿਤ ਕਈ ਸਵਾਲ ਅਤੇ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਸਨ | ਲੋਕਾਂ ਦੀ ਦਿਲਚਸਪੀ ਅਤੇ ਜਾਗਰੂਕਤਾ ਨੂੰ ਧਿਆਨ 'ਚ ਰੱਖਦਿਆਂ ਦੋਵੇਂ ਮਾਹਿਰਾਂ ਨੇ 'ਮਲਟੀਪਲ ਸਕਲੇਰੋਸਿਸ' ਦੇ ਕਾਰਣਾਂ, ਲੱਛਣਾਂ, ਜਾਂਚ, ਇਲਾਜ ਅਤੇ ਜੀਵਨਸ਼ੈਲੀ ਪ੍ਰਬੰਧਨ ਬਾਰੇ ਆਸਾਨ ਅਤੇ ਜਾਣਕਾਰੀ ਭਰਪੂਰ ਢੰਗ ਨਾਲ ਚਰਚਾ ਕੀਤੀ | ਇਸ ਮੌਕੇ ਦੋਵੇਂ ਨਿਊਰੋਲੋਜਿਸਟਾਂ ਵਲੋਂ ਐੱਨ.ਐੱਚ.ਐੱਸ. ਹਸਪਤਾਲ 'ਚ ਸਮਰਪਿਤ 'ਮਲਟੀਪਲ ਸਕਲੇਰੋਸਿਸ' ਕਲੀਨਿਕ ਦੀ ਅਧਿਕਾਰਿਕ ਸ਼ੁਰੂਆਤ ਵੀ ਕੀਤੀ ਗਈ | ਇਸ ਮੌਕੇ ਐਲਾਨ ਕੀਤਾ ਗਿਆ ਕਿ ਇਹ ਕਲੀਨਿਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਮੰਗਲਵਾਰ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਚੱਲੇਗਾ, ਜਿੱਥੇ 'ਮਲਟੀਪਲ ਸਕਲੇਰੋਸਿਸ' ਨਾਲ ਸੰਬੰਧਿਤ ਨਿਊਰੋਲੋਜੀਕਲ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ | ਇਸ ਸੈਸ਼ਨ 'ਚ ਹਸਪਤਾਲ ਦੇ ਸਟਾਫ਼ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਅਤੇ ਡਾਕਟਰਾਂ ਨਾਲ ਗੱਲਬਾਤ ਕਰਕੇ ਬਿਮਾਰੀ ਨਾਲ ਜੁੜੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ |
ਪਿਛਲੀ ਖ਼ਬਰ ਡਾ. ਮਨਬੀਰ ਸਿੰਘ ਦਾ ਰਾਜਪਾਲ ਕਵਿੰਦਰ ਗੁਪਤਾ ਵਲੋਂ 'ਬਿੱਗ ਇੰਪੈਕਟ ਐਵਾਰਡ' ਨਾਲ ਸਨਮਾਨ ਅਗਲੀ ਖ਼ਬਰ ਡਾ. ਮਨਬੀਰ ਸਿੰਘ ਦਾ ਰਾਜਪਾਲ ਕਵਿੰਦਰ ਗੁਪਤਾ ਵਲੋਂ 'ਬਿੱਗ ਇੰਪੈਕਟ ਐਵਾਰਡ' ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।