21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫਗਵਾੜਾ ਗੈਸ ਏਜੰਸੀ ਵਲੋਂ ਗੈਸ ਸਿਲੰਡਰਾਂ ਦੀ ਚੈਕਿੰਗ ਦੇ ਨਾਂਅ 'ਤੇ ਲਏ ਜਾ ਰਹੇ ਪੈਸੇ

ਅਜੀਤ ਡੈਸਕ 31-05-2026
ਦੁਸਾਂਝ ਕਲਾਂ, 30 ਮਈ (ਰਾਮ ਪ੍ਰਕਾਸ਼ ਟੋਨੀ)-ਫਗਵਾੜਾ ਗੈਸ ਸਰਵਿਸ ਏਜੰਸੀ ਇੰਡਸਟਰੀਅਲ ਏਰੀਆ ਫਗਵਾੜਾ ਵਲੋਂ ਆਪਣੇ ਪਿੰਡ ਦੁਸਾਂਝ ਕਲਾਂ ਦੇ ਗਾਹਕਾਂ ਦੇ ਗੈਸ ਸਿਲੰਡਰਾਂ ਦੀ ਚੈਕਿੰਗ ਕੀਤੀ ਜਾਰਹੀ ਹੈ | ਇਸ ਚੈਕਿੰਗ ਸੰਬਧੀ ਚੈਕਿੰਗ ਕਰਨ ਆਏ ਰਕੇਸ਼ ਕੁਮਾਰ ਅਤੇ ਰਿੰਕੂ ਨੇ ਦੱਸਿਆ ਕਿ ਸਾਨੂੰ ਫਗਵਾੜਾ ਗੈਸ ਏਜੰਸੀ ਵਲੋਂ ਰਸੋਈ ਗੈਸ ਸਿਲੰਡਰਾਂ ਦੀ ਚੈਕਿੰਗ ਵਾਸਤੇ ਭੇਜਿਆ ਗਿਆ ਹੈ | ਅਸੀਂ ਹਰ ਘਰ ਜਾ ਕੇ ਰਸੋਈ ਗੈਸ ਸਿਲੰਡਰਾਂ ਦੀ ਚੈਕਿੰਗ ਕਰਨੀ ਹੈ ਚੈਕਿੰਗ ਦੌਰਾਨ ਜੇ ਰੈਗੂਲੇਟਰ ਜਾਂ ਪਾਈਪ ਖਰਾਬ ਹੋਵੇ ਤਾਂ ਤਰੁੰਤ ਬਦਲਣ ਦੀ ਹਦਾਇਤ ਕਰਨੀ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰੇ ਸਕੇ | ਗੈਸ ਏਜੰਸੀ ਦੇ ਮੁਲਾਜ਼ਮਾਂ ਵਲੋਂ ਫਗਵਾੜਾ ਗੈਸ ਏਜੰਸੀ ਦੇ ਹਰ ਆਪਣੇ ਗਾਹਕ ਤੋਂ ਚੈਕਿੰਗ ਕਰ ਕੇ 2 ਸੌ 36 ਰੁਪਏ ਵਸੂਲੇ ਜਾ ਰਹੇ ਹਨ | ਗੈਸ ਏਜੰਸੀ ਦੇ ਗਾਹਕਾਂ ਵਲੋਂ ਇਸ ਦਾ ਵਿਰੋਧੀ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਮੀਟਿੰਗ ਕਰਕੇ ਕੀਤਾ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਰੂਪਰਾ ਠੇਕੇਦਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।