02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜਲੰਧਰ ਦੇ ਪਿੰਡ ਚਮਿਆਰਾ ਦੀ ਧੀ ਸੇਲਿਕਾ ਸਿੰਘ ਦੀ ਇਟਲੀ ਪੁਲਿਸ 'ਚ ਹੋਈ ਚੋਣ <br/>

ਅਜੀਤ ਡੈਸਕ 01-06-2026
ਜਲੰਧਰ, 31 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਦੀਆਂ ਧੀਆਂ ਅੱਜ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ¢ ਇਸੇ ਲੜੀ ਵਿੱਚ ਕਰਤਾਰਪੁਰ ਹਲਕੇ ਦੇ ਪਿੰਡ ਚਮਿਅਰਾ ਦੀ ਰਹਿਣ ਵਾਲੀ ਸੇਲਿਕਾ ਸਿੰਘ ਨੇ ਇਟਲੀ ਪੁਲਿਸ 'ਚ ਭਰਤੀ ਹੋ ਕੇ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪੰਜਾਬ ਅਤੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ¢ ਸੇਲਿਕਾ ਸਿੰਘ, ਜੋ ਕਿ ਇੰਦਰਜੀਤ ਸਿੰਘ ਅਤੇ ਸ੍ਰੀਮਤੀ ਊਸ਼ਾ ਰਾਣੀ ਦੀ ਹੋਣਹਾਰ ਧੀ ਹੈ, ਇਸ ਸਮੇਂ ਇਟਲੀ ਦੇ ਟਾਰਨੀ ਸ਼ਹਿਰ ਵਿੱਚ ਰਹਿ ਰਹੀ ਹੈ¢ ਵਿਦੇਸ਼ੀ ਧਰਤੀ 'ਤੇ ਰਹਿੰਦਿਆਂ ਉਸ ਨੇ ਆਪਣੀ ਮਿਹਨਤ, ਲਗਨ ਅਤੇ ਦਿ੍ੜ ਇਰਾਦੇ ਦੇ ਸਦਕਾ ਇਟਲੀ ਪੁਲਿਸ ਵਿੱਚ ਚੋਣ ਹਾਸਲ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ¢ਪਿੰਡ ਚਮਿਆਰਾ ਅਤੇ ਕਰਤਾਰਪੁਰ ਇਲਾਕੇ ਵਿੱਚ ਸੇਲਿਕਾ ਦੀ ਇਸ ਸਫ਼ਲਤਾ ਉੱਤੇ ਖੁਸ਼ੀ ਦਾ ਮਾਹÏਲ ਹੈ¢ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਸੇਲਿਕਾ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ¢ ਲੋਕਾਂ ਦਾ ਕਹਿਣਾ ਹੈ ਕਿ ਸੇਲਿਕਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ

ਪਿਛਲੀ ਖ਼ਬਰ ਕੀ ਚੋਰਾਂ ਲਈ ਛੱਡ ਦਿੱਤੀ ਹਾਦਸਾਗ੍ਰਸਤ ਕਾਰ? ਡਵੀਜ਼ਨ ਨੰਬਰ 8 ਪੁਲਿਸ ਦੀ ਅਣਗਹਿਲੀ 'ਤੇ ਸਵਾਲ <br/> ਅਗਲੀ ਖ਼ਬਰ ਕਈ ਸਾਲਾਂ ਤੋਂ ਨਹੀਂ ਬਣਾਈ ਜਾ ਸਕੀ ਗਾਜੀਗੁੱਲਾ ਵਾਲੀ ਸੜਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।