ਲੋਹੀਆਂ ਖਾਸ, 4 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੇ ਮਾਤਾ ਪਿਤਾ ਦੀ ਅਧਿਆਪਕਾਂ ਨਾਲ ਮਿਲਣੀ ਦੇ ਸਾਰਥਿਕ ਨਤੀਜੇ ਤਾਂ ਹੀ ਨਿਕਲ ਸਕਦੇ ਹਨ, ਜੇਕਰ ਮਾਪੇ ਅਤੇ ਅਧਿਆਪਕ ਵਿਦਿਆਰਥੀ ਨੂੰ ਸਨਮੁੱਖ ਰੱਖ ਕੇ ਉਸ ਦੇ ਸਮੁੱਚੇ ਵਿਕਾਸ ਲਈ ਯਤਨਸ਼ੀਲ ਰਹਿਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫੁਲਵਾੜੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਮੈਨੇਜਰ ਜਗੀਰ ਜੋਸਨ ਨੇ ਸਕੂਲ ਦੇ ਵਿੱਚ ਨਵੇਂ ਸੈਸ਼ਨ ਦੀ ਬੁਲਾਈ ਗਈ ਪਹਿਲੀ ਮਾਪੇ ਅਧਿਆਪਕ ਮਿਲਣੀ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੀਟਿੰਗ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਡੂੰਗੀ ਦਿਲਚਸਪੀ ਦਿਖਾਉਂਦੇ ਹੋਏ ਹੁੰਮ ਹੁੰਮਾ ਕੇ ਸ਼ਿਰਕਤ ਕੀਤੀ | ਅਧਿਆਪਕਾਂ ਨੇ ਆਏ ਮਾਤਾ ਪਿਤਾ ਨੂੰ ਉਹਨਾਂ ਦੇ ਬੱਚਿਆਂ ਦੀ ਸਮੁੱਚੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪਿ੍ੰਸੀਪਲ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਫੁਲਵਾੜੀ ਸਕੂਲ ਵਿੱਚ ਨਵੇਂ ਦਾਖਲ ਹੋਏ ਕਰੀਬ 150 ਵਿਦਿਆਰਥੀਆਂ ਦੇ ਮਾਤਾ ਪਿਤਾ 'ਤੇ ਇਸ ਮੀਟਿੰਗ ਦਾ ਗਹਿਰਾ ਪ੍ਰਭਾਵ ਪਿਆ | ਸਕੂਲ ਦੇ ਅਧਿਆਪਕ ਜਿਥੇ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਬਾਰੇ ਆਏ ਮਾਪਿਆਂ ਨੂੰ ਜਾਣਕਾਰੀ ਦੇ ਰਹੇ ਸਨ, ਉੱਥੇ ਸਕੂਲ ਦੇ ਐਨ.ਸੀ.ਸੀ. ਕ੍ਰੈਡਿਟ ਬਹੁਤ ਹੀ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਮਾਪਿਆਂ ਦਾ ਸਵਾਗਤ ਕਰਦੇ ਹੋਏ ਉਨਾਂ ਨੂੰ ਸੰਬੰਧਿਤ ਕਲਾਸ ਦੇ ਰੂਮ ਤੱਕ ਲੈਜਾਣ ਲਈ ਅਗਵਾਈ ਕਰਦੇ ਨਜ਼ਰ ਆਏ | ਸਕੂਲ ਦੇ ਅਸਿਸਟੈਂਟ ਐਡਵੋਕੇਟ ਰਾਜਵੀਰ ਸਿੰਘ ਜੋਸਨ ਅਤੇ ਐਮ.ਡੀ. ਮਨੀਸ਼ਾ ਜੋਸਨ ਨੇ ਵੀ ਵੱਡੀ ਗਿਣਤੀ ਵਿੱਚ ਮਾਪਿਆਂ ਦੀ ਇਸ ਮਿਲਣੀ ਵਿੱਚ ਸ਼ਿਰਕਤ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ | ਇਸ ਮÏਕੇ ਪਿ੍ੰਸੀਪਲ ਲਖਬੀਰ ਸਿੰਘ, ਐੱਸ.ਓ.ਡੀ. ਮੈਡਮ ਹਰਪ੍ਰੀਤ ਕÏਰ ਐਚ.ਓ.ਡੀ. ਮੈਡਮ ਰਮਿੰਦਰ ਕÏਰ, ਮੈਡਮ ਰੀਟਾ ਵਿੱਜ, ਮਾ. ਰਮੇਸ਼ ਸ਼ਰਮਾ, ਮਾ. ਰਣਜੀਤ ਸਿੰਘ, ਮਾ. ਅਮਰਜੀਤ ਸਿੰਘ, ਮਾ. ਨਿਸ਼ਾਨ ਸਿੰਘ, ਮੈਡਮ ਸਵਿਤਾ, ਮੈਡਮ ਅਮਨਦੀਪ ਕÏਰ, ਮੈਡਮ ਕਿਰਨ ਬਾਲਾ, ਮੈਡਮ ਗੁਰਸ਼ਰਨ, ਮੈਡਮ ਤਜਿੰਦਰ ਕÏਰ, ਮੈਡਮ ਮਨਦੀਪ ਕÏਰ, ਮੈਡਮ ਹਰਵਿੰਦਰ ਕÏਰ ਅਤੇ ਹੋਰ ਮੈਂਬਰ ਹਾਜ਼ਰ ਹਨ |