24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਦੇਸ਼ ਦੇ ਮੌਜੂਦਾ ਹਾਲਾਤ 'ਤੇ ਬੁੱਧੀਜੀਵੀਆਂ ਤੇ ਚਿੰਤਕਾਂ ਨੇ ਪ੍ਰਗਟਾਈ ਗਹਿਰੀ ਚਿੰਤਾ ਐਡਵੋਕੇਟ ਕਾਮਰੇਡ ਗੁਰਮੀਤ ਸ਼ੁਗਲੀ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ <br/>

ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਣੂ ਗਣੇਸ਼ ਪਿੰਗਲੇ ਹਾਲ 'ਚ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਦੀ ਯਾਦ 'ਚ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਮਾਣਕ, ਆਰ. ਐੱਮ. ਪੀ. ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀ. ਪੀ. ਆਈ. ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਤੇ ਉੱਘੇ ਚਿੰਤਕ ਸਤਨਾਮ ਚਾਨਾ | (ਸੱਜੇ) ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਮੌਜੂਦ ਡਾ. ਜੱਸ ਮੰਡ, ਕਾਮਰੇਡ ਗੁਰਮੀਤ ਸ਼ੁਗਲੀ ਦੇ ਧਰਮਪਤਨੀ ਮਾਤਾ ਮਹਿੰਦਰ ਕੌਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ, ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਬੜਾਪਿੰਡ ਅਤੇ ਮਾਸਟਰ ਗੁਰਦੇਵ ਸਿੰਘ 07-06-2026
ਜਲੰਧਰ, 6 ਜੂਨ (ਜਤਿੰਦਰ ਪੰਮੀ)-ਮਰਹੂਮ ਐਡਵੋਕੇਟ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਦੀ ਯਾਦ 'ਚ ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿੱਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਮਾਤਾ ਮਹਿੰਦਰ ਕੌਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ, ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਬੜਾਪਿੰਡ, ਡਾ. ਜਸ ਮੰਡ ਅਤੇ ਮਾਸਟਰ ਗੁਰਦੇਵ ਸਿੰਘ ਨੇ ਕੀਤੀ | ਉੱਘੇ ਵਿਸ਼ਲੇਸ਼ਕ ਤੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਨੇ ਲੋਕਾਂ ਨੂੰ ਨਿਹੱਥੇ ਕਰ ਦਿੱਤਾ ਹੈ | ਮੁਲਕ ਦੇ ਹਾਲਾਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਤਾਂ ਕੁਝ ਲੋਕ ਇਹ ਭਰਮ ਪਾਲਣ ਲੱਗੇ ਕਿ ਦੇਸ਼ ਹੁਣ ਆਜ਼ਾਦ ਹੋਇਆ ਹੈ | ਅਸਲੀਅਤ ਇਹ ਹੈ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਗੁਲਾਮੀ ਵੱਲ ਜਾ ਰਿਹਾ ਹੈ | ਆਰ. ਐੱਮ. ਪੀ. ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੇਸ਼ ਦੀ ਸਿਆਸੀ ਹਾਲਾਤ ਦਾ ਜ਼ਿਕਰ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਆਰ ਐੱਸ ਐੱਸ ਵੱਲੋਂ ਲੋਕਾਂ ਨਾਲ ਫਰੇਬ ਕੀਤਾ ਜਾ ਰਿਹਾ ਹੈ | ਆਰ ਐੱਸ ਐੱਸ ਦਾ ਜੇਕਰ ਕੋਈ ਪ੍ਰਪੱਕਤਾ ਨਾਲ ਵਿਰੋਧ ਕਰਦਾ ਹੈ ਤਾਂ ਉਹ ਲਾਲ ਝੰਡੇ ਵਾਲੇ ਹੀ ਹਨ | ਉਨ੍ਹਾ ਕਿਹਾ ਕਿ ਆਰ ਐੱਸ ਐੱਸ ਵੱਲੋਂ ਹਿਟਲਰ ਦੀ ਫੋਟੋ ਲਾਹ ਕੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਉਣਾ ਵੀ ਇੱਕ ਹੋਰ ਫਰੇਬ ਹੈ | ਕਾਮਰੇਡ ਪਾਸਲਾ ਨੇ ਵੀ ਖੱਬੀਆਂ ਧਿਰਾਂ ਦੀ ਏਕਤਾ 'ਤੇ ਜ਼ੋਰ ਦਿੱਤਾ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਨੇ ਐਡਵੋਕੇਟ ਸ਼ੁਗਲੀ ਨਾਲ ਆਪਣੇ ਮੋਹ ਭਿੱਜੇ ਰਿਸ਼ਤਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਸ਼ੁਗਲੀ ਸੰਜੀਦਾ ਤੇ ਪੇਚੀਦਾ ਮਸਲਿਆ ਦਾ ਹੱਲ ਵੀ ਸ਼ੁਗਲ-ਸ਼ੁਗਲ ਵਿੱਚ ਹੀ ਕਰ ਦਿੰਦੇ ਸਨ | ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਐਡਵੋਕੇਟ ਸ਼ੁਗਲੀ ਨਾਲ ਆਪਣੀ ਨੇੜਤਾ ਦਾ ਦੋਸਤੀ ਵਿੱਚ ਬਦਲ ਜਾਣ ਦਾ ਭਾਵਪੂਰਤ ਜ਼ਿਕਰ ਕੀਤਾ | ਸੀ. ਪੀ. ਆਈ. ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਨੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨਾਲ ਸ਼ੁਰੂ ਹੋਏ ਮੇਲ-ਮਿਲਾਪ ਦਾ ਜ਼ਿਕਰ 55 ਸਾਲ ਪਹਿਲਾਂ ਹੋਏ ਇੱਕ ਸਮਾਗਮ ਦੇ ਹਵਾਲੇ ਨਾਲ ਕੀਤਾ | ਉਨ੍ਹਾ ਕਿਹਾ ਕਿ ਅੱਧੀ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ | ਸ਼ੁਗਲੀ ਵਿੱਚ ਇੱਕ ਨਿਰਾਲੀ ਸ਼ਖਸੀਅਤ ਸਨ, ਜੋ ਹਰੇਕ ਨੂੰ ਆਪਣੇ ਨਾਲ ਜੋੜ ਲੈਂਦੇ ਸਨ ਤੇ ਮਲਕੜੇ ਜਿਹੇ ਆਪਣੇ ਅੰਦਰਲੀ ਗੱਲ ਵੀ ਕਰ ਦਿੰਦੇ ਸਨ | ਕਾਮਰੇਡ ਜਗਰੂਪ ਨੇ ਕਿਹਾ ਕਿ ਸਾਨੂੰ ਤਰਕ ਦੇ ਵਿਗਿਆਨ ਨੂੰ ਸਮਝ ਕੇ ਸਮੁੱਚਤਾ ਨੂੰ ਸੰਬੋਧਨ ਹੋਣਾ ਚਾਹੀਦਾ ਹੈ, ਜੋ ਨਹੀਂ ਹੋ ਰਿਹਾ | ਸਾਡੇ ਬਹੁਤ ਸਾਰੇ ਸਾਥੀ ਜਾਣੇ-ਅਣਜਾਣੇ ਆਰ ਐੱਸ ਐੱਸ ਦਾ ਪ੍ਰਚਾਰ ਕਰ ਜਾਂਦੇ ਹਨ | ਉਨ੍ਹਾ ਕਿਹਾ ਕਿ ਅਸੀਂ ਬਾਬੇ ਨਾਨਕ ਨੂੰ ਤਦ ਹੀ ਅਪਣਾ ਸਕਾਂਗੇ, ਜਦੋਂ ਏਕ ਉਂਕਾਰ ਦੇ ਫਲਸਫ਼ੇ ਨੂੰ ਸਮਝ ਲਵਾਂਗੇ | ਉੱਘੇ ਚਿੰਤਕ ਸਤਨਾਮ ਚਾਨਾ ਨੇ ਐਡਵੋਕੇਟ ਸ਼ੁਗਲੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਵੀ ਕੀਤਾ, ਉਹ ਕਿਰਤ ਦੀ ਕਦਰ ਵਧਾਉਣ ਲਈ ਕੀਤਾ | ਸ਼ੁਗਲੀ ਨਾਲ ਆਪਣੇ ਮੋਹ ਦੀ ਗੱਲ ਕਰਦਿਆਂ ਚਾਨਾ ਨੇ ਕਿਹਾ ਕਿ ਉਨ੍ਹਾਂ ਨਾਲ ਮੇਰਾ ਨਾਤਾ ਮੇਲ-ਮਿਲਾਪ ਦਾ ਹੀ ਨਹੀਂ, ਸਗੋਂ ਵਿਚਾਰਧਾਰਾ ਦਾ ਵੀ ਸੀ | ਉਨ੍ਹਾ ਕਿਹਾ ਕਿ ਫਾਸ਼ਿਸਟ ਤਾਕਤਾਂ ਨੂੰ ਖੱਬੀਆਂ ਧਿਰਾਂ ਦਾ ਮਜ਼ਬੂਤ ਏਕਾ ਹੀ ਪਛਾੜ ਸਕਦਾ ਹੈ | ਇਸ ਤੋਂ ਇਲਾਵਾ ਸਵਰਨ ਸਿੰਘ ਟਹਿਣਾ, ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਗੁਰਮੇਲ ਸਿੰਘ ਬੌਡੇ, ਜਗਤਾਰ ਸਿੰਘ ਭੁੰਗਰਨੀ, ਐਡਵੋਕੇਟ ਬਲਵਿੰਦਰ ਕੁਮਾਰ, ਐਡਵੋਕੇਟ ਅਮਰੀਕ ਸਿੰਘ ਸੈਣੀ, ਐਡਵੋਕੇਟ ਮਧੂ ਰਚਨਾ ਤੇ ਰੂਪ ਲਾਲ ਨੇ ਵੀ ਸੰਬੋਧਨ ਕੀਤਾ | ਸਿਮਰਤੀ ਸਮਾਗਮ 'ਚ ਹਰਬੰਸ ਸਿੰਘ ਠੇਠੀ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬੀਰ ਰਹੀਮਪੁਰੀ ਨੇ ਵਧੀਆ ਢੰਗ ਨਾਲ ਚਲਾਈ | ਇਸ ਮੌਕੇ ਉੱਘੇ ਲੇਖਕ ਬਲਬੀਰ ਪਰਵਾਨਾ, ਭਗਵੰਤ ਰਸੂਲਪੁਰੀ, ਭੈਣ ਸੁਰਿੰਦਰ ਕੁਮਾਰੀ ਕੋਛੜ, ਸੀ. ਪੀ. ਆਈ. ਮੋਗਾ ਦੇ ਸਕੱਤਰ ਕੁਲਦੀਪ ਭੋਲਾ, ਚੰਦ ਫਤਿਹਪੁਰੀ, ਸਟਾਫ਼, ਸ਼ੁਗਲੀ ਜੀ ਦਾ ਸਮੁੱਚਾ ਪਰਵਾਰ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀ, ਵਕੀਲ ਤੇ ਅਧਿਆਪਕ ਮੌਜੂਦ ਸਨ |

ਪਿਛਲੀ ਖ਼ਬਰ ਰਾਸ਼ਟਰ ਨਿਰਮਾਣ ਵਿਚ ਅਹਿਮ ਯੋਗਦਾਨ ਪਾ ਰਹੀ ਹੈ ਭਾਜਪਾ-ਜੀਵਨ ਗੁਪਤਾ ਪੰਡਿਤ ਦੀਨ-ਦਿਆਲ ਉਪਾਧਿਆਇ ਸਿਖਲਾਈ ਕੈਂਪ ਵਿਚ ਸ਼... ਅਗਲੀ ਖ਼ਬਰ ਰੋਜ਼ 1 ਘੰਟਾ ਫੀਲਡ ਵਿਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ ਨਿਗਮ ਅਫ਼ਸਰ ਸੜਕਾਂ ਦੇ ਖੱਡੇ, ਸਟਰੀਟ ਲਾਈਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।