24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਸ਼ਵ ਸਾਈਕਲ ਦਿਵਸ ਮੌਕੇ ਡੈਕਾਥਲਾਨ ਜਲੰਧਰ ਵਲੋਂ ਵਿਸ਼ਾਲ ਸਾਈਕਲੋਥਾਨ ਕਰਵਾਈ 'ਇੱਕ ਸਵਾਰੀ ਸਿਹਤ ਦੇ ਨਾਮ' ਦਾ ਦਿੱਤਾ ਸੰਦੇਸ਼ <br/>

ਸਾਈਕਲੋਥਾਨ ਨੂੰ ਪੰਜਾਬ ਪੁਲਿਸ ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਨਾਲ ਸਰਬਜੀਤ ਸਿੰਘ ਹੈਪੀ, ਸੁਨੀਲ ਪੰੁਡੀਰ, ਅਰਵਿੰਦ ਰਾਣਾ ਤੇ ਹੋਰ | (ਸੱਜੇ) ਸਾਈਕਲੋਥਾਨ ਦੀ ਸਮਾਪਤੀ ਮੌਕੇ 'ਤੇ ਸਕਾਈਰਾਈਡਰ ਦੀ ਪ੍ਰਧਾਨ ਰੀਨਾ ਮਲਹੋਤਰਾ ਤੇ ਟੀਮ ਦਾ ਸਨਮਾਨ ਕਰਦੇ ਹੋਏ ਕੌਮਾਂਤਰੀ ਪਹਿਲਵਾਨ ਜਗਜੀਤ ਸਿੰਘ ਸਰੋਆ ਤੇ ਹੋਰ | ਤਸਵੀਰਾਂ:-ਮੁਨੀਸ਼ | <br/> 08-06-2026
ਜਲੰਧਰ, 7 ਜੂਨ (ਡਾ. ਜਤਿੰਦਰ ਸਾਬੀ)-ਵਿਸ਼ਵ ਸਾਈਕਲ ਦਿਵਸ ਦੇ ਮੌਕੇ 'ਤੇ ਡੈਕਾਥਲਾਨ ਜਲੰਧਰ ਵੱਲੋਂ ਫਿਟ ਇੰਡੀਆ, ਭਾਰਤੀ ਖੇਡ ਅਥਾਰਿਟੀ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਈਕਲੋਥਾਨ ਦਾ ਆਯੋਜਨ ਕੀਤਾ ਗਿਆ | ਇਸ ਸਾਈਕਲੋਥਾਨ ਨੂੰ ਪੰਜਾਬ ਪੁਲਿਸ ਦੇ ਕੌਮਾਂਤਰੀ ਪਹਿਲਵਾਨ ਤੇ ਏਆਈਜੀ ਜਗਜੀਤ ਸਿੰਘ ਸਰੋਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਉੱਘੇ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਲਗਭਗ 5 ਕਿੱਲੋਮੀਟਰ ਲੰਬੀ ਇਸ ਸਾਈਕਲੋਥਾਨ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਸੈਂਕੜੇ ਸਾਈਕਲ ਸਵਾਰਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ | ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਤੋਂ ਆਏ ਸਾਈਕਲ ਸਵਾਰਾਂ ਅਤੇ ਸਕਾਈ ਰਾਈਡਰਜ਼ ਸਮੇਤ ਕਈ ਸਾਈਕਲਿੰਗ ਕਲੱਬਾਂ ਨੇ ਆਪਣੀ ਸਰਗਰਮ ਸ਼ਮੂਲੀਅਤ ਦਰਜ ਕਰਵਾਈ | ਸਮਾਪਤੀ ਸਮਾਰੋਹ ਦੌਰਾਨ ਸਾਰੇ ਹਿੱਸਾ ਲੈਣ ਵਾਲੇ ਸਾਈਕਲ ਰਾਈਡਰਾਂ ਨੂੰ ਮੈਡਲ, ਪ੍ਰਮਾਣ ਪੱਤਰ, ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟਸ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਾਈਕਲ ਸਵਾਰਾਂ ਦਾ ਜੋਸ਼ ਦੇਖਣਯੋਗ ਸੀ ਅਤੇ ਸਾਰਿਆਂ ਨੇ ਸਿਹਤਮੰਦ ਜੀਵਨਸ਼ੈਲੀ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਿਆ | ਇਸ ਸਮਾਗਮ ਦੀ ਸਫਲਤਾ ਵਿੱਚ ਵੇਰਕਾ, ਸਟੈਲੀਅਨ ਸਪੋਰਟਸ, ਪਰਿੰਦੇ ਅਕੈਡਮੀ, ਪੀਆਈਐਮਐੱਸ ਅਤੇ ਸਿਵਲ ਸਰਜਨ ਹਸਪਤਾਲ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਿਵਲ ਸਰਜਨ ਹਸਪਤਾਲ ਦੀ ਟੀਮ ਵੱਲੋਂ ਭਾਗ ਲੈਣ ਵਾਲਿਆ ਲਈ ਮੈਡੀਕਲ ਸਹਾਇਤਾ ਉਪਲਬਧ ਕਰਵਾਈ ਗਈ, ਜਦਕਿ ਪੂਰੇ ਰੂਟ ਦੌਰਾਨ ਪੰਜਾਬ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ | ਇਸ ਮੌਕੇ ਖੇਡ ਭਾਰਤੀ ਪੰਜਾਬ ਦੇ ਪ੍ਰਾਂਤ ਪ੍ਰਧਾਨ ਅਰਵਿੰਦ ਸਿੰਘ ਰਾਣਾ ਨੇ ਕਿਹਾ ਕਿਸਾਈਕਲਿੰਗ ਸਿਰਫ਼ ਇੱਕ ਖੇਡ ਜਾਂ ਗਤੀਵਿਧੀ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਵੱਲ ਵਧਾਇਆ ਗਿਆ ਇੱਕ ਮਜ਼ਬੂਤ ਕਦਮ ਹੈ | 'ਇੱਕ ਸਵਾਰੀ ਸਿਹਤ ਦੇ ਨਾਮ' ਦੇ ਸੰਦੇਸ਼ ਨਾਲ ਕਰਵਾਇਆ ਗਿਆ ਇਹ ਸਾਈਕਲੋਥਾਨ ਸਮਾਜ ਵਿੱਚ ਸਿਹਤ ਜਾਗਰੂਕਤਾ, ਖੇਡ ਭਾਵਨਾ, ਵਾਤਾਵਰਣ ਸੰਭਾਲ ਅਤੇ ਹਰਿਤ ਭਵਿੱਖ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਨ ਵਾਲੀ ਇੱਕ ਪ੍ਰੇਰਣਾਦਾਇਕ ਪਹਿਲ ਸਾਬਤ ਹੋਇਆ | ਇਸ ਮੌਕੇ ਸਕਾਈ ਰਾਈਡਰ ਵੱਲੋਂ ਡਾ.ਰੀਨਾ ਮਲਹੋਤਰਾ, ਅਲੋਕ ਨਾਗਪਾਲ, ਅਰੁਣ ਅਰੋੜਾ ਤੇ ਪਰਿੰਦੇ ਤੋਂ ਰਾਜਨ ਸਿਆਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਐੱਲ.ਪੀ.ਜੀ. ਦੀਆਂ ਕੀਮਤਾਂ ਦੁਨੀਆ 'ਚ ਸਭ ਤੋਂ ਘੱਟ-ਸਰਕਾਰ ਅਗਲੀ ਖ਼ਬਰ ਜੁਆਇੰਟ ਸੀ.ਈ.ਓ. ਵਲੋਂ ਵਿਸ਼ੇਸ਼ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।