25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਮੇਂ ਸਿਰ ਡਾਕਟਰ ਕੋਲ ਜਾਣ ਨਾਲ ਸਟ੍ਰੋਕ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ-ਡਾ. ਸੰਦੀਪ ਗੋਇਲ

ਐੱਨ.ਐੱਚ.ਐੱਸ. ਹਸਪਤਾਲ ਦੇ ਡਾ. ਸੰਦੀਪ ਗੋਇਲ, ਡਾ. ਪਾਰਥ ਰੰਜਨ ਸਾਹਾ ਅਤੇ ਡਾ. ਬਿਰਮਾ ਰਾਮ ਹੁੱਡਾ ਦਾ ਸਨਮਾਨ ਕਰਦੇ ਹੋਏ ਡਾ. ਐੱਸ.ਪੀ. ਡਾਲੀਆ, ਡਾ. ਵਿਸ਼ਾਲ ਭਨੋਟ, ਡਾ. ਅਨਿਲ ਨਾਗਰਥ ਅਤੇ ਨੀਮਾ ਦੇ ਹੋਰ ਆਹੁਦੇਦਾਰ | ਤਸਵੀਰ : ਮੁਨੀਸ਼ <br/> 10-06-2026
ਜਲੰਧਰ, 9 ਜੂਨ (ਐੱਮ. ਐੱਸ. ਲੋਹੀਆ)-ਦਿਮਾਗ ਦਾ ਦੌਰਾ (ਸਟ੍ਰੋਕ) ਪੈਣ 'ਤੇ ਮਰੀਜ਼ ਦੀ ਕਿਸ ਤਰ੍ਹਾਂ ਦੇਖ-ਭਾਲ ਕਰਨੀ ਹੈ ਅਤੇ ਸਟ੍ਰੋਕ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਹੋ ਜਿਹਾ ਆਧੁਨਿਕ ਇਲਾਜ ਕਰਨਾ ਚਾਹੀਦਾ ਹੈ, ਇਸ ਸਬੰਧੀ ਨੈਸ਼ਨਲ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੇ ਮਹੀਨਾਵਾਰੀ ਸੈਮੀਨਾਰ ਦੌਰਾਨ ਡਾਕਟਰਾਂ ਨੂੰ ਜਾਣਕਾਰੀ ਦੇਣ ਲਈ ਐੱਨ.ਐੱਚ.ਐੱਸ. ਹਸਪਤਾਲ, ਨੇੜੇ ਸਪੋਰਟਸ ਕਾਲਜ, ਕਪੂਰਥਲਾ ਰੋਡ, ਜਲੰਧਰ ਦੇ ਡਾਇਰੈਕਟਰ ਅਤੇ ਸੀਨੀਅਰ ਨਿਊਰੋਲੋਜਿਸਟ ਡਾ. ਸੰਦੀਪ ਗੋਇਲ, ਡਾ. ਪਾਰਥ ਰੰਜਨ ਸਾਹਾ (ਡੀ.ਐੱਮ. ਨਿਊਰੋਲੋਜੀ) ਅਤੇ ਇੰਟਰਵੈਂਸ਼ਨਲ ਰੇਡੀਓਲੋਜਿਸਟ ਡਾ. ਬਿਰਮਾ ਰਾਮ ਹੁੱਡਾ ਨੇ ਸੰਬੋਧਨ ਕੀਤਾ | 'ਐਕਿਊਟ ਇਸਕੇਮਿਕ ਸਟ੍ਰੋਕ - ਨਿਦਾਨ ਅਤੇ ਤੁਰੰਤ ਇਲਾਜ' ਵਿਸ਼ੇ 'ਤੇ ਬੋਲਦੇ ਹੋਏ, ਡਾ. ਪਾਰਥ ਰੰਜਨ ਸਾਹਾ ਨੇ ਸਟ੍ਰੋਕ ਦੇ ਵੱਖ-ਵੱਖ ਲੱਛਣਾਂ ਅਤੇ ਵੱਖ-ਵੱਖ ਰੂਪਾਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਿਗਰਟਨੋਸ਼ੀ, ਮੋਟਾਪਾ ਅਤੇ ਅਨਿਯਮਿਤ ਜੀਵਨ ਸ਼ੈਲੀ ਸਟ੍ਰੋਕ ਲਈ ਮੁੱਖ ਜੋਖ਼ਮ ਦੇ ਕਾਰਕ ਹਨ | ਡਾ. ਸਾਹਾ ਨੇ ਦੱਸਿਆ ਕਿ ਆਧੁਨਿਕ ਨਿਊਰੋ-ਇਮੇਜਿੰਗ ਤਕਨੀਕਾਂ ਦੀ ਮਦਦ ਨਾਲ, ਅਧਰੰਗ ਦਾ ਸਹੀ ਅਤੇ ਜਲਦੀ ਪਤਾ ਲਗਾਉਣਾ ਸੰਭਵ ਹੋ ਗਿਆ ਹੈ, ਜਿਸ ਨਾਲ ਐਂਡੋਵੈਸਕੁਲਰ ਥੈਰੇਪੀ ਵਰਗੇ ਉੱਨਤ ਇਲਾਜ ਤਰੀਕਿਆਂ ਦੀ ਸਮੇਂ ਸਿਰ ਵਰਤੋਂ ਸੰਭਵ ਹੋ ਗਈ ਹੈ | ਐਕਿਊਟ ਸਟ੍ਰੋਕ ਦੇ ਪ੍ਰਬੰਧਨ 'ਤੇ ਬੋਲਦੇ ਹੋਏ ਡਾ. ਸੰਦੀਪ ਗੋਇਲ ਨੇ ਕਿਹਾ ਕਿ ਸਟ੍ਰੋਕ ਇਕ ਮੈਡੀਕਲ ਐਮਰਜੈਂਸੀ ਹੈ, ਜਿਸ 'ਚ ਹਰ ਸਕਿੰਟ ਮਾਇਨੇ ਰੱਖਦਾ ਹੈ | ਡਾ. ਗੋਇਲ ਨੇ ਮੌਜੂਦਾ ਇਲਾਜ ਵਿਧੀਆਂ, ਵੱਖ-ਵੱਖ ਮਾਹਿਰਾਂ (ਬਹੁ-ਅਨੁਸ਼ਾਸਨੀ ਦੇਖਭਾਲ) ਦੀ ਸਹਿਯੋਗੀ ਭੂਮਿਕਾ ਅਤੇ ਸਟ੍ਰੋਕ ਤੋਂ ਅਪੰਗਤਾ ਅਤੇ ਮੌਤ ਦਰ ਨੂੰ ਘਟਾਉਣ ਲਈ ਜਨਤਕ ਜਾਗਰੂਕਤਾ ਵਧਾਉਣ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ | ਡਾ. ਬਿਰਮਾ ਰਾਮ ਹੁੱਡਾ ਨੇ ਐਕਿਊਟ ਸਟ੍ਰੋਕ 'ਚ ਐਂਡੋਵੈਸਕੁਲਰ ਇਲਾਜ ਅਤੇ ਕੈਰੋਟਿਡ ਆਰਟਰੀ ਸਟੈਂਟਿੰਗ ਬਾਰੇ ਇਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ | ਉਨ੍ਹਾਂ ਜਾਣਕਾਰੀ ਦਿੱਤੀ ਕਿ ਆਧੁਨਿਕ ਇਲਾਜ ਵਿਧੀਆਂ, ਜਿਵੇਂ ਕਿ ਐਂਡੋਵੈਸਕੁਲਰ ਤਕਨੀਕਾਂ, ਸਟ੍ਰੋਕ ਦੇ ਇਲਾਜ 'ਚ ਮਹੱਤਵਪੂਰਨ ਤਬਦੀਲੀ ਲਿਆ ਰਹੀਆਂ ਹਨ, ਜਿਸ ਨਾਲ ਮਰੀਜ਼ਾਂ ਲਈ ਬਿਹਤਰ ਨਤੀਜੇ ਅਤੇ ਜੀਵਨ ਦੀ ਗੁਣਵੱਤਾ 'ਚ ਸੁਧਾਰ ਹੋ ਰਿਹਾ ਹੈ | ਨੀਮਾ ਜ਼ਿਲ੍ਹਾ ਪ੍ਰਧਾਨ ਡਾ. ਐੱਸ.ਪੀ. ਡਾਲੀਆ ਦੀ ਪ੍ਰਧਾਨਗੀ ਹੇਠ ਹੋਏ ਸੈਮੀਨਾਰ ਦੌਰਾਨ ਰਾਸ਼ਟਰੀ ਬੁਲਾਰੇ ਡਾ. ਵਿਸ਼ਾਲ ਭਨੋਟ, ਸਿਟੀ ਹੈੱਲਥ ਅਫ਼ਸਰ ਡਾ. ਕ੍ਰਿਸ਼ਨ, ਸਕੱਤਰ ਡਾ. ਰਾਜੀਵ ਧਵਨ, ਡਾ. ਵਿਪੁਲ ਕੱਕੜ, ਡਾ. ਮੁਹੰਮਦ ਉਰਫਾਨ, ਡਾ. ਕੇ.ਐੱਸ. ਰਾਣਾ, ਡਾ. ਅਵਿਨਾਸ਼, ਡਾ. ਵਰੁਣ ਅਗਰਵਾਲ, ਡਾ. ਸੁਰਿੰਦਰ ਕਲਿਆਣ, ਡਾ. ਬੱਬਰ, ਡਾ. ਗਾਂਧੀ, ਡਾ. ਰਾਜੇਸ਼ ਸ਼ਮੀ, ਡਾ. ਭਜਨ ਖੇਪੜਾ, ਡਾ. ਮੀਨਲ, ਡਾ. ਸੁਨੀਤਾ ਨਾਗਰਥ, ਡਾ. ਰਚਨਾ ਹਾਂਡਾ, ਮਨੀ ਸੋਢੀ, ਵੰਦਨਾ ਯਸ਼, ਡਾ. ਰੀਨਾ ਮਲਹੋਤਰਾ, ਡਾ. ਐੱਚ.ਐੱਸ. ਸੋਢੀ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਵੋਟਰ ਸੂਚੀ ਦੀ ਸ਼ੁੱਧਤਾ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ-ਧਨਖੜ <br/> ਅਗਲੀ ਖ਼ਬਰ ਬਾਬਾ ਸੋਢਲ ਦਾ ਝੰਡਾ ਦਿਵਸ 15 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।