26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਿਊ ਰਸੀਲਾ ਨਗਰ ਦੇ ਘਰ 'ਚ ਲੱਗੀ ਅੱਗ ਨਾਲ ਸੜਿਆ ਸਾਰਾ ਸਾਮਾਨ, ਲੱਖਾਂ ਦਾ ਨੁਕਸਾਨ

ਬਸਤੀ ਦਾਨਿਸ਼ਮੰਦਾਂ 'ਚ ਪੈਂਦੇ ਮੁਹੱਲਾ ਨਿਊ ਰਸੀਲਾ ਨਗਰ ਦੇ ਇਕ ਘਰ 'ਚ ਕੂਲਰ ਦੇ ਸ਼ਾਰਟ ਸਰਕਟ ਹੋਣ ਨਾਲ ਲੱਗੀ ਅੱਗ ਕਾਰਨ ਵਿਰਲਾਪ ਕਰਦੀ ਔਰਤ ਨੂੰ ਹੌਸਲਾ ਦਿੰਦੀਆਂ ਔਰਤਾਂ | (ਵਿਚਕਾਰ) ਅੱਗ ਦੀ ਲਪੇਟ 'ਚ ਆਇਆ ਘਰੇਲੂ ਗੈਸ ਸਿਲੰਡਰ ਜਿਸ ਦਾ ਫਟਣ ਤੋਂ ਬਚਾਅ ਰਿਹਾ | (ਸੱਜੇ) ਘਰ ਅੱਗ ਲੱਗਣ ਕਾਰਨ ਇਕੱਠੇ ਹੋਏ ਮੁਹੱਲਾ ਵਾਸੀ ਪੀੜਤ ਪਰਿਵਾਰ ਦਾ ਅੱਧ ਸੜਿਆ ਸਾਮਾਨ ਬਾਹਰ ਕਢਵਾਉਂਦੇ ਹੋਏ | ਤਸਵੀਰਾਂ : ਜੀਪੀ ਸਿੰਘ <br/> 10-06-2026
ਜਲੰਧਰ, 9 ਜੂਨ (ਜਤਿੰਦਰ ਪੰਮੀ)-ਬਸਤੀ ਦਾਨਿਸ਼ਮੰਦਾਂ ਦੇ ਨਿਊ ਰਸੀਲਾ ਨਗਰ 'ਚ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਇਕ ਘਰ 'ਚ ਅੱਗ ਲੱਗਣ ਨਾਲ ਅੰਦਰ ਪਿਆ ਸਾਰਾ ਸਾਮਾਨ ਸੜ ਗਿਆ | ਪੀੜਤ ਪਰਿਵਾਰ ਮੁਤਾਬਕ ਸਿਰਫ ਇਕ ਕਮਰੇ ਦਾ ਸਾਮਾਨ ਹੀ ਬਚਾ ਸਕੇ | ਪਰਿਵਾਰ ਦਾ ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਫਾਇਰ ਬਿ੍ਗੇਡ ਗੱਡੀ ਅੱਗ ਬੁਝਾਉਣ ਤੋਂ ਅੱਧਾ ਘੰਟਾ ਬਾਅਦ ਪੁੱਜੀ ਅਤੇ ਪਰਿਵਾਰ ਤੇ ਮੁਹੱਲਾ ਵਾਸੀਆਂ ਨੇ ਖੁਦ ਬਾਲਟੀਆਂ ਨਾਲ ਪਾਣੀ ਪਾ-ਪਾ ਕੇ ਅੱਗ ਬੁਝਾਈ | ਅੱਗ ਲੱਗਣ ਦਾ ਕਾਰਨ ਕੂਲਰ 'ਚ ਹੋਇਆ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਖੁਸ਼ਕਿਮਸਤੀ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸਾਮਾਨ ਸੜਨ ਨਾਲ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪੀੜਤ ਪਰਿਵਾਰ ਦੇ ਮੈਂਬਰ ਰਾਜ ਕੁਮਾਰ ਰਾਜਾ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਸਵੇਰੇ 10 ਵਜੇ ਘਰੋਂ ਕੰਮਾਂ 'ਤੇ ਚਲੇ ਗਏ ਤੇ ਹਾਲੇ 5 ਮਿੰਟ ਹੀ ਹੋਏ ਸਨ ਕਿ ਘਰੋਂ ਫੋਨ ਆ ਗਿਆ ਕਿ ਅੱਗ ਲੱਗ ਗਈ ਹੈ | ਉਨ੍ਹਾਂ ਦੱਸਿਆ ਕਿ ਕੂਲਰ 'ਚ ਸ਼ਾਰਟ ਸਰਕਟ ਹੋਣ ਦੇ ਨਾਲ ਹੀ ਘਰ ਅੰਦਰ ਲੱਗੇ ਵਾਲਪੇਪਰ ਕਾਰਨ ਅੱਗ ਇਕਦਮ ਭੜਕ ਗਈ ਅਤੇ ਘਰ ਅੰਦਰ ਫੈਲ ਗਈ | ਪਰਿਵਾਰ ਨੇ ਅੰਦਰ ਸੁੱਤੇ ਪਏ ਬੱਚਿਆਂ ਨੂੰ ਫਟਾਫਟ ਬਾਹਰ ਕੱਢਿਆ | ਅੱਗ ਰਸੋਈ 'ਚ ਵੀ ਫੈਲ ਗਈ ਪਰ ਅੰਦਰ ਪਿਆ ਗੈਸ ਸਿਲੰਡਰ ਫਟਣ ਤੋਂ ਬਚਾਅ ਰਿਹਾ | ਰਾਜ ਕੁਮਾਰ ਨੇ ਦੱਸਿਆ ਕਿ ਅੱਗ ਕਾਰਨ ਕਮਰਿਆਂ 'ਚ ਪਏ ਬੈੱਡ ਤੇ ਉਨ੍ਹਾਂ ਅੰਦਰ ਪਿਆ ਸਾਮਾਨ, ਬਿਸਤਰੇ, ਸੋਫੇ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ | ਸਿਰਫ ਇਕ ਕਮਰਾ ਹੀ ਅੱਗ ਤੋਂ ਬਚਾਅ ਸਕੇ | ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਨੂੰ ਅੱਗ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ 20-25 ਮੁਹੱਲਾ ਵਾਸੀਆਂ ਨੇ ਆਪਣੇ ਘਰਾਂ ਤੋਂ ਪਾਣੀ ਦੀਆਂ ਬਾਲਟੀਆਂ ਲਿਆ-ਲਿਆ ਕੇ ਅੱਗ ਬੁਝਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ | ਉਨ੍ਹਾਂ ਰੋਸ ਜ਼ਾਹਰ ਕੀਤਾ ਗਿਆ ਫਾਇਰ ਬਿ੍ਗੇਡ ਦੀ ਗੱਡੀ ਅੱਗ ਬੁਝਾਉਣ ਤੋਂ ਅੱਧਾ ਘੰਟਾ ਬਾਅਦ ਪੁੱਜੀ | ਘਟਨਾ ਦੀ ਸੂਚਨਾ ਮਿਲਣ 'ਤੇ ਇਲਾਕੇ ਦੇ ਕੌਂਸਲਰ ਮੁਨੀਸ਼ ਕਰਲੁਪੀਆ ਵੀ ਮੌਕੇ 'ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਤੰਗ ਗਲੀਆਂ ਕਾਰਨ ਫਾਇਰ ਬਿ੍ਗੇਡ ਲਈ ਮੌਕੇ 'ਤੇ ਪਹੁੰਚਣਾ ਵੀ ਮੁਸ਼ਕਲ ਸੀ | ਅਜਿਹੇ ਵਿੱਚ ਇਲਾਕਾ ਵਾਸੀਆਂ ਨੇ ਇਕਜੁੱਟ ਹੋ ਕੇ ਪਰਿਵਾਰ ਦੀ ਮਦਦ ਕੀਤੀ ਅਤੇ ਅੱਗ 'ਤੇ ਕਾਬੂ ਪਾਇਆ | ਕੌਂਸਲਰ ਨੇ ਕਿਹਾ ਕਿ ਉਹ ਪਰਿਵਾਰ ਨੂੰ ਸਰਕਾਰ ਵਲੋਂ ਮਦਦ ਦਿਵਾਉਣ ਲਈ ਯਤਨ ਕਰਨਗੇ |

ਪਿਛਲੀ ਖ਼ਬਰ ਐੱਲ.ਪੀ.ਯੂ. ਦੀ 'ਐਡੂ ਰੈਵੋਲੂਸ਼ਨ' ਪਹਿਲ ਬਣਾ ਰਹੀ ਵਿਦਿਆਰਥੀਆਂ ਦਾ ਭਵਿੱਖ <br/> ਅਗਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ ਦੀ ਵਿਦਿਆਰਥਣ ਤੈਨਾ ਗੋਇਲ ਨੇ ਕਿੱਕ ਬਾਕਸਿੰਗ 'ਚ ਸੋਨੇ ਦਾ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।