ਜਲੰਧਰ, 9 ਜੂਨ (ਡਾ.ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਤਰ ਜਿਲ੍ਹਾ ਸੀਨੀਅਰ ਵਰਗ ਦੀ ਕਿ੍ਕਟ ਦੀ ਕਟੋਚ ਸ਼ੀਲਡ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ ਜਿਲ੍ਹਾ ਜਲੰਧਰ ਦੀ ਸੀਨੀਅਰ ਵਰਗ ਦੇ ਕ੍ਰਿਕਟ ਟੀਮ ਦੇ ਚੋਣ ਟਰਾਇਲ 12 ਜੂਨ ਦਿਨ ਸ਼ੁਕਰਵਾਰ ਨੂੰ ਸ਼ਾਮ 3 ਵਜੇ ਬਰਲਟਨ ਪਾਰਕ ਕਿ੍ਕਟ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਟਰਾਇਲ ਫੀਸ 300 ਰੁਪਏ ਹੋਵੇਗੀ ਤੇ ਇਸ ਦੇ ਨਾਲ ਖਿਡਾਰੀ ਆਪਣੇ ਨਾਲ ਜਨਮ ਮਿਤੀ ਦਾ ਅਸਲ ਸਰਟੀਫਿਕੇਟ ਤੇ ਅਧਾਰ ਕਾਰਡ ਤੇ ਨਾਲ ਹੀ ਕ੍ਰਿਕਟ ਦੀ ਸਫੇਟ ਕਿੱਟ ਨਾਲ ਲੈ ਕੇ ਚੋਣ ਕਮੇਟੀ ਦੇ ਕੋਲ ਰਿਪੋਰਟ ਕਰਨ |