26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਐੱਫ.ਐੱਨ.ਪੀ.ਓ. ਦੀ 13ਵੀਂ ਫੈਡਰਲ ਕਾਂਗਰਸ ਤੇ ਐੱਨ.ਏ.ਪੀ.ਈ.-ਸੀ ਦਾ 26ਵਾਂ ਅਖਿਲ ਭਾਰਤੀ ਸੰਮੇਲਨ ਜਾਰੀ <br/>

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਚੱਲ ਰਹੇ 26ਵੇਂ ਅਖਿਲ ਭਾਰਤੀ ਸੰਮੇਲਨ ਦੌਰਾਨ ਐੱਫ.ਐੱਨ.ਪੀ.ਓ. ਦੀ ਯਾਦਗਾਰੀ ਪੁਸਤਿਕਾ ਲੋਕ ਅਰਪਿਤ ਕਰਦੇ ਹੋਏ ਰਾਜ ਸਭਾ ਮੈਂਬਰ ਤੇ ਐੱਲ. ਪੀ. ਯੂ. ਦੇ ਚਾਂਸਲਰ ਡਾ. ਅਸ਼ੋਕ ਮਿੱਤਲ, ਐੱਫ.ਐੱਨ.ਪੀ.ਓ. ਦੇ ਮਹਾਂ ਸਕੱਤਰ ਸ਼ਿਵਾਜੀ ਵਾਸੀ ਰੈਡੀ ਅਤੇ ਹੋਰ ਰਾਸ਼ਟਰੀ ਅਹੁਦੇਦਾਰ | ਤਸਵੀਰ-ਮੁਨੀਸ਼ <br/> 10-06-2026
ਜਲੰਧਰ, 9 ਜੂਨ (ਜਤਿੰਦਰ ਪੰਮੀ)-ਫੈਡਰੇਸਨ ਆਫ ਨੈਸ਼ਨਲ ਪੋਸਟਲ ਆਰਗੇਨਾਈਜੇਸ਼ਨਜ਼ (ਐੱਫ.ਐੱਨ.ਪੀ.ਓ.) ਦੀ 13ਵੀਂ ਫੈਡਰਲ ਕਾਂਗਰਸ ਤੇ ਨੈਸ਼ਨਲ ਐਸੋਸੀਏਸ਼ਨ ਆਫ ਪੋਸਟਲ ਇੰਪਲਾਈਜ਼ ਗਰੁੱਪ-'ਸੀ' (ਐੱਨ.ਏ.ਪੀ.ਈ.-ਸੀ) ਦਾ 26ਵਾਂ ਅਖਿਲ ਭਾਰਤੀ ਸੰਮੇਲਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਸ਼ੁਰੂ ਹੋ ਗਿਆ | 5 ਤੋਂ 9 ਜੂਨ ਤੱਕ ਚੱਲਣ ਵਾਲੇ ਇਸ ਪੰਜ ਦਿਨਾ ਰਾਸ਼ਟਰੀ ਸਮਾਗਮ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਐੱਫ.ਐੱਨ.ਪੀ.ਓ. ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਲਗਭਗ 1,200 ਪ੍ਰਤੀਨਿਧੀ, ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ ਹਨ | ਸੰਮੇਲਨ ਦੇ ਓਪਨ ਸੈਸ਼ਨ ਦਾ ਉਦਘਾਟਨ 6 ਜੂਨ ਨੂੰ ਰਾਜ ਸਭਾ ਮੈਂਬਰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕੀਤਾ | ਪ੍ਰਤੀਨਿਧੀਆਂ ਦਾ ਸਵਾਗਤ ਕਰਦਿਆਂ ਡਾ. ਮਿੱਤਲ ਨੇ ਦੇਸ਼ ਦੇ ਹਰ ਕੋਨੇ ਨੂੰ ਜੋੜਨ ਤੇ ਨਾਗਰਿਕਾਂ ਨੂੰ ਸੇਵਾ-ਕੇਂਦਰਿਤ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਡਾਕ ਕਰਮਚਾਰੀਆਂ ਦੇ ਅਮੁੱਲ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਨੇ ਐੱਫ.ਐੱਨ.ਪੀ.ਓ. ਦੀ ਯਾਦਗਾਰੀ ਪੁਸਤਿਕਾ (ਸੋਵੀਨੀਅਰ) ਦਾ ਵੀ ਲੋਕ ਅਰਪਣ ਕੀਤਾ | ਐੱਫ.ਐੱਨ.ਪੀ.ਓ. ਦੇ ਮਹਾਂ ਸਕੱਤਰ ਸ਼ਿਵਾਜੀ ਵਾਸੀਰੈਡੀ ਨੇ ਫੈਡਰੇਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ | ਯੂਨੀਅਨ ਆਗੂ ਧਰਮਪਾਲ ਸਿੰਘ ਨੇ ਦੱਸਿਆ ਕਿ ਇਹ ਸੰਮੇਲਨ ਡਾਕ ਕਰਮਚਾਰੀਆਂ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋ ਰਿਹਾ ਹੈ | ਇਨ੍ਹਾਂ ਵਿੱਚ ਡਾਕ ਸੇਵਾਵਾਂ ਦਾ ਆਧੁਨਿਕੀਕਰਨ, ਕਰਮਚਾਰੀਆਂ ਦੀ ਭਲਾਈ ਲਈ ਉਪਰਾਲੇ, ਸੇਵਾ ਸਰਤਾਂ ਅਤੇ ਡਾਕ ਵਿਭਾਗ ਸਾਹਮਣੇ ਮੌਜੂਦ ਭਵਿੱਖੀ ਚੁਣੌਤੀਆਂ ਸ਼ਾਮਲ ਹਨ | ਪ੍ਰਬੰਧਕਾਂ ਨੇ ਸੰਮੇਲਨ ਦੀ ਮੇਜ਼ਬਾਨੀ ਕਰਨ ਅਤੇ ਦੇਸ਼ ਭਰ ਤੋਂ ਆਏ ਪ੍ਰਤੀਨਿਧੀਆਂ ਦਾ ਨਿੱਘਾ ਸਵਾਗਤ ਕਰਨ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਧੰਨਵਾਦ ਵੀ ਪ੍ਰਗਟਾਇਆ |

ਪਿਛਲੀ ਖ਼ਬਰ ਫ਼ਸਲੀ ਵਿਭਿੰਨਤਾ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਸਮੇਂ ਦੀ ਲੋੜ-ਸੀ.ਏ.ਓ. ਡਾ. ਜਸਵਿੰਦਰ ਸਿੰਘ <br/> ਅਗਲੀ ਖ਼ਬਰ ਜ਼ਿਲ੍ਹੇ ਅੰਦਰ 28 ਤੋਂ 30 ਜੂਨ ਤੱਕ ਚੱਲੇਗੀ ਪਲਸ ਪੋਲੀਓ ਮੁਹਿੰਮ, ਸਿਹਤ ਵਿਭਾਗ ਵਲੋਂ ਤਿਆਰੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।