25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲੋਹੀਆਂ 'ਚ '10 ਲੱਖ ਸਿਹਤ ਬੀਮਾ ਯੋਜਨਾ' ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ <br/>

ਲੋਹੀਆਂ 'ਚ '10 ਲੱਖ ਸਿਹਤ ਬੀਮਾ ਯੋਜਨਾ' ਦੇ ਬਣਾਏ ਜਾ ਰਹੇ ਕਾਰਡਾਂ ਦੀਆਂ ਸੇਵਾਵਾਂ ਨਿਭਾਉਂਦੇ ਏ.ਐੱਨ.ਐੱਮ. ਮੈਡਮ ਕਮਲੇਸ਼ ਕੁਮਾਰੀ, ਕੰਪਿਊਟਰ ਆਪ੍ਰੇਟਰ ਮੁਕੇਸ਼, ਜਸਵਿੰਦਰ ਕੌਰ ਆਸ਼ਾ ਵਰਕਰ ਅਤੇ ਹੋਰ | ਤਸਵੀਰ: ਗੁਰਪਾਲ ਸਿੰਘ ਸ਼ਤਾਬਗੜ੍ਹ <br/> 10-06-2026
ਲੋਹੀਆਂ ਖਾਸ, 9 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ 'ਮਾਨ ਸਰਕਾਰ' ਵੱਲੋਂ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਜੋ '10 ਲੱਖ ਸਿਹਤ ਬੀਮਾ ਯੋਜਨਾ' ਆਰੰਭ ਕੀਤੀ ਹੈ ਉਹ ਜੰਗੀ ਪੱਧਰ 'ਤੇ ਜਾਰੀ ਹੈ | ਇਸ ਸਬੰਧੀ ਸਿਵਲ ਹਸਪਤਾਲ ਲੋਹੀਆਂ ਦੇ ਐੱਸ.ਐੱਮ.ਓ. ਡਾ. ਮੈਡਮ ਪੌਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਾਰਡ ਬਣਾਉਣ ਦੀ ਪ੍ਰਕ੍ਰਿਆ ਜੋਰ ਸ਼ੋਰ ਨਾਲ ਚੱਲ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਏ.ਐੱਨ.ਐੱਮ. ਮੈਡਮ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਹੁਣ ਤੱਕ ਸ਼ਹਿਰ ਅੰਦਰ 6000 ਦੇ ਕਰੀਬ '10 ਲੱਖ ਸਿਹਤ ਬੀਮਾ ਯੋਜਨਾ' ਦੇ ਕਾਰਡ ਬਣ ਚੁੱਕੇ ਹਨ ਅਤੇ ਇਹ ਪ੍ਰਕ੍ਰਿਆ ਹਰ ਵਾਰਡ ਵਿੱਚ ਆਖਰੀ ਕਾਰਡ ਬਣਾਉਣ ਤੱਕ ਲਗਾਤਾਰ ਜਾਰੀ ਰਹੇਗੀ | ਇਸ ਮੌਕੇ ਏ.ਐੱਨ.ਐੱਮ. ਮੈਡਮ ਕਮਲੇਸ਼ ਕੁਮਾਰੀ, ਕੰਪਿਊਟਰ ਉਪਰੇਟਰ ਮੁਕੇਸ਼, ਜਸਵਿੰਦਰ ਕੌਰ ਆਸ਼ਾ ਵਰਕਰ ਸਮੇਤ ਹੋਰ ਲਾਭਪਾਤਰੀ ਵੀ ਹਾਜਰ ਸਨ |

ਪਿਛਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਸ਼ਾਹਕੋਟ ਦੇ ਬਿਜਲੀ ਮੁਲਾਜ਼ਮ 16 ਤੇ 17 ਜੂਨ ਨੂੰ ਮੁਕੰਮਲ ਹੜਤਾਲ ਕਰਨਗੇ-ਆਗੂ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਪ੍ਰੇਸ਼ਾਨ - ਗਿਆਨੀ ਹਰਪ੍ਰੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।