ਜਲੰਧਰ, 9 ਜੂਨ (ਡਾ. ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਸਟੇਟ ਅੰਤਰ ਜਿਲ੍ਹਾ ਮਹਿਲਾ ਸੀਨੀਅਰ ਕ੍ਰਿਕਟ ਚੈਪੀਅਨਸ਼ਿਪ ਦਾ ਮੈਚ ਸਥਾਨਕ ਸੇਂਟ ਸੋਲਜਰ ਕੈਂਪਸ ਦੇ ਖੇਡ ਮੈਦਾਨ 'ਚ ਕਰਵਾਇਆ ਗਿਆ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਇਸ ਮੈਚ ਦੇ ਵਿਚੋਂ ਜਲੰਧਰ ਦੀ ਮਹਿਲਾ ਕ੍ਰਿਕਟ ਟੀਮ ਨੇ ਤਰਨਤਾਰਨ ਨੂੰ 278 ਦੌੜਾਂ ਨਾਲ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਦੇ ਵਿਚ ਰਸ਼ਮੀ ਸਿੰਘ ਨੇ 100 ਦੌੜਾਂ ਤੇ ਮਲਿਕਾ ਮੋਰ ਨੇ 68 ਦੌੜਾਂ ਤੇ ਆਰਤੀ ਸ਼ਰਮਾਂ ਨੇ 64 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ ਤੇ ਜਲੰਧਰ ਦੀ ਮਲਿਕਾ ਮੋਰ ਨੇ 3 ਵਿਕਟਾਂ ਲੈ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ |