ਲਾਂਬੜਾ, 10 ਜੂਨ (ਗੁਰਮੇਲ ਸਿੰਘ)-ਥਾਣਾ ਲੰਬੜਾ ਅਧੀਨ ਆਉਂਦੀ ਵਡਾਲਾ ਰਾਏ ਕਲੋਨੀ ਵਿਚ ਬੀਤੀ ਦੇਰ ਰਾਤ ਪਾਲਤੂ ਅਤੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਨੂੰ ਲੈ ਕੇ ਵਿਵਾਦ ਹੋ ਗਿਆ¢ ਇਲਾਕਾ ਨਿਵਾਸੀ ਕੁੱਤਿਆਂ ਦੇ ਹਮਲਿਆਂ ਤੋਂ ਕਾਫ਼ੀ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ | ਕਲੋਨੀ ਨਿਵਾਸੀਆਂ ਤੇ ਕੁੱਤਾ ਮਾਲਕਾਂ ਵਿਚ ਨੋਕ ਝੋਕ ਕੁੱਟਮਾਰ ਤੱਕ ਜਾ ਪਹੁੰਚੀ¢ ਥਾਣਾ ਲਾਂਬੜਾ ਦੀ ਪੁਲਿਸ ਨੇ ਇਸ ਮਾਮਲੇ ਵਿਚ ਡੀ.ਡੀ. ਆਰ. ਦਰਜ ਕੀਤੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ¢ ਕਲੋਨੀ ਨਿਵਾਸੀ ਮੰਗਲ ਸਿੰਘ ਅਤੇ ਸਚਿਨ ਨੇ ਦੱਸਿਆ ਕਿ ਕੁਝ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਖੁੱਲਾ ਛੱਡ ਦਿੰਦੇ ਹਨ¢ ਇਸੇ ਕਾਰਨ ਕੁੱਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਕਈ ਵਾਰ ਵੱਢਦੇ ਹਨ¢ ਇਸ ਕਰਕੇ ਕਈ ਵਾਰ ਵਿਵਾਦ ਹੋਇਆ¢ ਵਿਵਾਦ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਅਤੇ ਹੋਰ ਮੋਹਤਬਰ ਲੋਕਾਂ ਨੇ ਇਸ ਸਮੱਸਿਆ ਨੂੰ ਸੁਲਝਾਉਣ ਲਈ ਸੋਮਵਾਰ 7 ਵਜੇ ਇਕ ਮੀਟਿੰਗ ਬੁਲਾਈ ਸੀ¢ ਕਲੋਨੀ ਨਿਵਾਸੀਆਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੁੱਤਾ ਮਾਲਕਾਂ ਨੇ ਮੀਟਿੰਗ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਕਰ ਦਿੱਤਾ, ਜਦੋਂ ਕਲੋਨੀ ਦੇ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਗਏ ਤਾਂ ਉਨ੍ਹਾਂ ਗਾਲੀ ਗਲੋਚ ਤੇ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਹਾਂ ਧਿਰਾਂ ਵਿਚ ਲੱਤਾਂ ਮੁੱਕੇ ਚੱਲੇ¢ ਕਲੋਨੀ ਨਿਵਾਸੀਆਂ ਦਾ ਦੋਸ਼ ਹੈ ਕਿ ਤਿੰਨ ਚਾਰ ਲੋਕਾਂ ਨੇ ਬਾਹਰੀ ਲੜਕਿਆਂ ਨੂੰ ਬੁਲਾਇਆ ਜੋ ਨਸ਼ੇ ਦੀ ਹਾਲਤ ਵਿਚ ਸਨ¢ ਬਾਹਰੋਂ ਬੁਲਾਏ ਗਏ ਇਨ੍ਹਾਂ ਲੜਕਿਆਂ ਨੇ ਕਲੋਨੀ ਦੇ ਬਜ਼ੁਰਗਾਂ ਅਤੇ ਹੋਰ ਲੋਕਾਂ ਨਾਲ ਕੁੱਟਮਾਰ ਕੀਤੀ ਅਤੇ ਕੁਰਸੀਆਂ ਤੱਕ ਤੋੜ ਦਿੱਤੀਆਂ , ਬਜ਼ੁਰਗ ਮੰਗਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੁੱਤਿਆਂ ਦੇ ਹਮਲੇ ਤੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮਾਂ ਨੇ ਉਨ੍ਹਾਂ ਦਾ ਡੰਡਾ ਖੋ ਕੇ ਉਨ੍ਹਾਂ 'ਤੇ ਹੀ ਹਮਲਾ ਕਰ ਦਿੱਤਾ¢ ਕਲੋਨੀ ਦੀ ਨਿਵਾਸੀ ਬਬੀਤਾ ਨੇ ਦੱਸਿਆ ਕਿ ਉਨ੍ਹਾਂ ਸਿਰਫ ਕੁੱਤਿਆਂ ਨੂੰ ਕਾਬੂ ਵਿਚ ਰੱਖਣ ਦੀ ਗੱਲ ਕਹੀ ਸੀ¢ ਇਸ 'ਤੇ ਮੁਲਜਮਾਂ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਡਰੋਣ ਧਮਕਾਉਣ ਦੀ ਕੋਸ਼ਿਸ਼ ਕੀਤੀ¢ ਇਹ ਉਹਨਾਂ ਨੇ ਉਦੋਂ ਕੀਤਾ ਜਦੋਂ ਉਨਾਂ ਦੇ ਘਰ ਕੋਈ ਵੀ ਮਰਦ ਮÏਜੂਦ ਨਹੀਂ ਸੀ ਅਤੇ ਇਸ ਦੇ ਤੁਰੰਤ ਬਾਅਦ ਉਨ੍ਹਾਂ ਪੁਲਿਸ ਹੈਲਪਲਾਈਨ ਨੰਬਰ 112 ਤੇ ਫ਼ੋਨ ਕੀਤਾ ਅਤੇ ਪੁਲਿਸ ਮÏਕੇ ਤੇ ਪਹੁੰਚੀ¢ ਬਬੀਤਾ ਨੇ ਕਿਹਾ ਕਿ ਉਨਾਂ 12 ਅਪ੍ਰੈਲ ਨੂੰ ਵੀ ਨਗਰ ਨਿਗਮ ਵਿਚ ਇਸ ਦੀ ਸ਼ਿਕਾਇਤ ਕੀਤੀ ਸੀ¢ ਇਸ ਦੇ ਬਾਅਦ ਜਦੋਂ ਨਗਰ ਨਿਗਮ ਦੀ ਡਾਗ ਚੈਕਿੰਗ ਟੀਮ ਮੌਕੇ ਪਹੁੰਚੀ ਤਾਂ ਕੁੱਤਾ ਮਾਲਕਾਂ ਨੇ ਸਰਕਾਰੀ ਕਰਮਚਾਰੀਆਂ ਨੂੰ ਵੀ ਖੁੱਲ ਕੇ ਧਮਕਾਇਆ ਅਤੇ ਉਨ੍ਹਾਂ ਨੂੰ ਭਜਾ ਦਿੱਤਾ ਤੇ ਮੌਕੇ 'ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ¢ ਇਸ ਘਟਨਾ ਤੋਂ ਬਾਅਦ ਕਲੋਨੀ ਦੇ 50 -60 ਤੋਂ ਵੱਧ ਲੋਕ ਇਕੱਠੇ ਹੋਏ ਤੇ ਥਾਣਾ ਐੱਸ. ਐੱਚ. ਓ. ਲਾਂਬੜਾਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਏ¢ ਪੁਲਿਸ ਨੇ ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਹੋਵੇਗੀ ਤੇ ਕਿਹਾ ਕਿ ਬਾਹਰੀ ਲੜਕਿਆਂ ਦੀ ਪਛਾਣ ਕਰਵਾਈ ਜਾਵੇਗੀ ਤੇ ਉਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਕੁੱਤਿਆਂ ਦੀ ਸਮੱਸਿਆ ਤੋਂ ਸ਼ੁਰੂ ਹੋਇਆ ਇਹ ਵਿਵਾਦ ਹੁਣ ਤੱਕ ਕੁੱਟਮਾਰ ਦਾ ਮਾਮਲਾ ਬਣ ਕੇ ਪੁਲਿਸ ਥਾਣੇ ਤੱਕ ਪਹੁੰਚ ਗਿਆ ਹੈ | ਕਲੋਨੀ ਦੇ ਲੋਕ ਹੁਣ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਦਹਿਸ਼ਤ ਤੋਂ ਜਲਦ ਤੋਂ ਜਲਦ ਰਾਹਤ ਦਿਵਾਈ ਜਾਵੇ, ਉੱਥੇ ਹੀ ਇਸ ਤੋਂ ਪਹਿਲਾਂ ਮੁਹੱਲਾ ਨਿਵਾਸੀਆਂ ਵਲੋਂ ਐੱਨ.ਜੀ.ਓ. ਦੀਆਂ ਕੁਝ ਅÏਰਤਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ¢ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਇਸ ਮਾਮਲੇ 'ਤੇ ਗੰਭੀਰਤਾ ਨਾਲ ਕੋਈ ਵੀ ਜਾਂਚ ਪੜਤਾਲ ਨਹੀਂ ਕੀਤੀ ਜਾ ਰਹੀ ਇਹ ਮਾਮਲਾ ਜਿੱਥੇ ਸੀ ਉੱਥੇ ਹੀ ਹੈ¢