05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਾਫਟਵੇਅਰ ਨੂੰ ਲੈ ਕੇ ਕਈ ਲੋਕਾਂ ਦੇ ਫਸੇ ਚਾਲਾਨ

ਆਰ.ਟੀ.ਓ. ਦਫਤਰ ਵਿਚ ਚਲਾਨ ਭੁਗਤਣ ਲਈ ਆਏ ਲੋਕ | ਤਸਵੀਰ : ਮੁਨੀਸ਼ <br/> 13-06-2026
ਜਲੰਧਰ, 12 ਜੂਨ (ਸ਼ਿਵ)-ਆਰ.ਟੀ.ਓ. ਦਫਤਰ ਵਿਚ ਵਿਚ ਸਾਫ਼ਟਵੇਅਰ ਦੇ ਅਜੇ ਤੱਕ ਅੱਪਡੇਟ ਨਾ ਹੋਣ ਕਾਰਨ ਚਲਾਨ ਤਬਦੀਲ ਹੋਣ ਦਾ ਕੰਮ ਫਸ ਗਿਆ ਤੇ ਇਨ੍ਹਾਂ ਨੂੰ ਲੈ ਕੇ ਦਫਤਰ ਵਿਚ ਆਏ ਕਈ ਲੋਕ ਅੱਜ ਵੀ ਪੇ੍ਰਸ਼ਾਨ ਰਹੇ | ਟਰਾਂਸਪੋਰਟ ਵਿਭਾਗ ਵੱਲੋਂ ਹੁਣ ਲੋਕਾਂ ਦੇ ਕੀਤੇ ਗਏ ਚਲਾਨਾਂ ਨੂੰ ਤਬਦੀਲ ਕਰਨ ਲਈ ਪਹਿਲਾਂ ਜਿਹੜਾ ਸਾਫ਼ਟਵੇਅਰ ਲਗਾਇਆ ਗਿਆ ਸੀ | ਉਸ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਇਸ ਦਾ ਕੰਮ ਪੂਰਾ ਨਾ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ | ਏ.ਆਰ.ਟੀ.ਓ. ਵਿਸ਼ਾਲ ਗੋਇਲ ਦਾ ਕਹਿਣਾ ਸੀ ਕਿ ਜਲਦੀ ਹੀ ਇਸ ਸਾਫ਼ਟਵੇਅਰ ਦੇ ਅੱਪਡੇਟ ਹੋਣ ਤੋਂ ਬਾਅਦ ਚਲਾਨ ਭੁਗਤਣ ਦਾ ਕੰਮ ਆਸਾਨ ਹੋ ਜਾਵੇਗਾ ਜਦਕਿ ਆਰ.ਟੀ.ਓ. ਬਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਚਲਾਨ ਭੁਗਤਣ ਲਈ ਸਾਫ਼ਟਵੇਅਰ ਅੱਪਡੇਟ ਹੋ ਰਿਹਾ ਹੈ ਜਿਸ ਦੇ ਤਹਿਤ ਹੁਣ ਦੇਸ਼ ਭਰ ਵਿਚ ਚਲਾਨ ਭੁਗਤਣ ਦੀ ਇੱਕੋ ਹੀ ਫ਼ੀਸ ਲਾਗੂ ਹੋ ਜਾਵੇਗੀ | ਉਨਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਅਧਿਕ੍ਰਿਤ ਸਾਫ਼ਟਵੇਅਰ ਜਾਂ ਫਿਰ ਆਰ. ਟੀ. ਓ. ਦਫਤਰ ਵਿਚ ਹੀ ਚਲਾਨ ਭੁਗਤਣੇ ਚਾਹੀਦੇ ਹਨ ਤੇ ਉਹ ਕਿਸੇ ਝੂਠੇ ਸਾਫ਼ਟਵੇਅਰ ਵਿਚ ਚਲਾਨਾਂ ਦੀਆਂ ਰਕਮਾਂ ਨਾ ਫਸਾ ਲੈਣ |
ਪਿਛਲੀ ਖ਼ਬਰ 11 ਕੇਵੀ ਲਾਈਨ 'ਤੇ ਕੰਮ ਦੌਰਾਨ ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਹਾਈਵੇ 'ਤੇ ਕੱਚੀ ਸਰਵਿਸ ਰੋਡ ਹੋਣ ਕਰਕੇ ਲੋਕ ਰਹੇ ਪ੍ਰੇਸ਼ਾਨ, ਲੱਗਾ ਲੰਬਾ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।