04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਫਿਲੌਰ ਪੁਲਿਸ ਨੇ ਜਬਰ-ਜਨਾਹ, ਕਤਲ ਅਤੇ ਨਸ਼ਾ ਤਸਕਰੀ ਦੇ ਕੇਸਾਂ 'ਚ ਭਗੌੜਾ ਦੋਸ਼ੀ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 13-06-2026
ਫਿਲੌਰ, 12 ਜੂਨ (ਗੈਰੀ)-ਸਬ ਡਵੀਜ਼ਨ ਫਿਲੌਰ ਅੰਦਰ ਅਪਰਾਧ ਨੂੰ ਨੱਥ ਪਾਉਣ ਲਈ ਡੀਐੱਸਪੀ ਭਰਤ ਮਸੀਹ ਵੱਲੋਂ ਕੀਤੇ ਯਤਨਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦ ਫਿਲੌਰ ਪੁਲਿਸ ਨੇ ਲੰਬੇ ਸਮੇਂ ਤੋਂ ਵੱਖ-ਵੱਖ ਘਿਣਾਉਣੇ ਅਪਰਾਧਾਂ 'ਚ ਸ਼ਾਮਿਲ ਭਗੌੜੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ | ਉਕਤ ਮਾਮਲੇ 'ਚ ਡੀ.ਐੱਸ.ਪੀ. ਫਿਲੌਰ ਨੇ ਦਸਿਆ ਕੀ ਥਾਣਾ ਮੁਖੀ ਫਿਲੌਰ ਬਲਵਿੰਦਰ ਸਿੰਘ ਭੁੱਲਰ ਦੀ ਟੀਮ ਵੱਲੋਂ ਜਬਰ-ਜਨਾਹ ਤੋਂ ਬਾਅਦ ਕਤਲ ਅਤੇ ਨਸ਼ਾ ਤਸਕਰੀ ਦੇ ਕੇਸਾਂ ਵਿਚ ਲੰਬੇ ਸਮੇਂ ਤੋਂ ਭਗੌੜਾ ਚੱਲ ਰਹੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ ਦੀ ਪਛਾਣ ਅਬਦੁਲ ਗਨੀ ਪੁੱਤਰ ਮੁਹੰਮਦ ਸ਼ਫੀ ਵਾਸੀ ਪਿੰਡ ਸੈਫਾਬਾਦ ਫਿਲੌਰ ਹੈ | ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 309 ਮਿਤੀ 19.11.2024 ਜੁਰਮ 103/238 ਬੀ.ਐਨ.ਐੱਸ., ਵਾਧਾ ਜੁਰਮ 70(1), 66 ਬੀ.ਐਨ.ਐੱਸ. ਅਤੇ ਮੁਕੱਦਮਾ ਨੰਬਰ 111 ਮਿਤੀ 19.04.2024 ਜੁਰਮ 21-ਬੀ ਐਨ.ਡੀ.ਪੀ.ਐੱਸ. ਐਕਟ, ਥਾਣਾ ਫਿਲੌਰ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਸੀ | ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸਾਲ 2024 ਵਿਚ ਦੋਸ਼ੀ ਨੇ ਆਪਣੇ ਭਰਾ ਲਿਆਕਤ ਅਲੀ ਨਾਲ ਮਿਲ ਕੇ ਇੱਕ ਔਰਤ ਨਾਲ ਜਬਰ-ਜਨਾਹ ਕਰਨ ਉਪਰੰਤ ਉਸ ਦਾ ਕਤਲ ਕਰ ਦਿੱਤਾ ਸੀ | ਇਸ ਮਾਮਲੇ ਵਿਚ ਇਸ ਦਾ ਭਰਾ ਲਿਆਕਤ ਅਲੀ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਅਬਦੁਲ ਗਨੀ ਗਿ੍ਫ਼ਤਾਰੀ ਤੋਂ ਬਚਣ ਲਈ ਆਪਣਾ ਪਤਾ ਅਤੇ ਹੁਲੀਆ ਬਦਲ ਕੇ ਲੁਕ-ਛਿਪ ਕੇ ਰਹਿ ਰਿਹਾ ਸੀ | ਇਸ ਤੋਂ ਇਲਾਵਾ ਦੋਸ਼ੀ ਖ਼ਿਲਾਫ਼ ਨਸ਼ਾ ਤਸਕਰੀ ਦਾ ਕੇਸ ਵੀ ਦਰਜ ਹੈ, ਜਿਸ ਵਿਚ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਉਸ ਨੂੰ ਮਿਤੀ 22.01.2026 ਤੋਂ ਮਾਣਯੋਗ ਅਦਾਲਤ ਨੇ ਭਗੌੜਾ ਕਰਾਰ ਕਰ ਦਿੱਤਾ ਸੀ | ਜਦ ਕੀ ਹੁਣ ਗਿ੍ਫ਼ਤਾਰ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸ਼ਾਹਕੋਟ ਦੇ ਪਿੰਡ ਪੂਨੀਆਂ ਕੋਲ ਸਤਲੁਜ ਦਰਿਆ 'ਚੋਂ ਨਜਾਇਜ਼ ਮਾਈਨਿੰਗ ਦੇ ਦੋਸ਼ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਜਲ ਸਪਲਾਈ ਮੰਤਰੀ ਤੇ ਅਧਿਕਾਰੀਆਂ ਨਾਲ ਦੁਬਾਰਾ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।