04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ ਸਕੂਲ ਸਿੱਖਿਆ ਬੋਰਡ ਰਜਿਸਟਰੇਸ਼ਨ ਦੀ ਮਿਤੀ ਵਿਚ ਤਬਦੀਲੀ ਕਰੇ

ਅਜੀਤ ਡੈਸਕ 13-06-2026
ਗੁਰਾਇਆ, 12 ਜੂਨ (ਬਲਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ,ਨੌਵੀਂ ਅਤੇ ਦਸਵੀਂ ਜਮਾਤ ਲਈ ਰਜਿਸਟਰੇਸ਼ਨ ਦੀ ਮਿਤੀ 10 ਜੁਲਾਈ ਰੱਖੀ ਹੋਈ ਹੈ | ਇਸ ਵਾਰ ਵਿਦਿਆਰਥੀਆਂ ਨੂੰ ਡਿਜੀਟਲ ਜਨਮ ਸਰਟੀਫਿਕੇਟ ਨਾਲ ਅੱਪਲੋਡ ਕਰਨਾ ਜ਼ਰੂਰੀ ਲਿਖਿਆ ਹੈ | ਪਰ ਇਸ ਸਮੇਂ ਸਕੂਲਾਂ ਚ ਛੁੱਟੀਆਂ ਚੱਲ ਰਹੀਆਂ ਹਨ ਜਿਸ ਕਾਰਨ ਸਕੂਲ ਮੁਖੀਆਂ ਵੱਲੋਂ ਬੱਚਿਆਂ ਨੂੰ ਡਿਜੀਟਲ ਸਰਟੀਫਿਕੇਟ ਲਿਆਉਣ ਲਈ ਕਿਹਾ ਜਾ ਰਿਹਾ ਹੈ | ਜੋ ਮਾਪਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਕਿਉਂਕਿ ਕਈ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਹਨ | ਇਸ ਤੋਂ ਇਲਾਵਾ ਕਈਆਂ ਕੋਲ ਇਹ ਡਿਜੀਟਲ ਸਰਟੀਫਿਕੇਟ ਨਹੀਂ ਹੈ | ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਬੋਰਡ ਨੇ ਦਾਖਲਾ ਮਿਤੀ 15 ਅਗਸਤ 2026 ਰੱਖੀ ਹੋਈ ਹੈ | ਸੋ ਜੇਕਰ ਕਿਸੇ ਵਿਦਿਆਰਥੀ ਨੇ ਪਹਿਲੀ ਅਗਸਤ ਨੂੰ ਦਾਖਲਾ ਲਿਆ ਤਾਂ ਉਸ ਦੀ ਰਜਿਸਟਰੇਸ਼ਨ ਕਿਵੇਂ ਜਾਵੇਗੀ | ਇਸ ਸਬੰਧੀ ਮਾਪਿਆ ਨੇ ਮੰਗ ਕੀਤੀ ਹੈ ਕਿ ਬੋਰਡ ਰਜਿਸਟਰੇਸ਼ਨ ਦੀ ਮਿਤੀ ਵੀ 15 ਅਗਸਤ ਕਰੇ, ਕਿਉਂਕਿ ਬੱਚੇ ਆਪਣਾ ਰਿਕਾਰਡ ਚੰਗੀ ਤਰ੍ਹਾਂ ਦਰਜ ਕਰਾ ਸਕਣਗੇ |

ਪਿਛਲੀ ਖ਼ਬਰ ਨਕੋਦਰ ਤੋਂ ਮਹਿਤਪੁਰ ਬਾਈਪਾਸ ਦੀ ਸੜਕ ਦਾ ਕੰਮ ਕਛੂਏ ਚਾਲੇ ਚੱਲਣ ਨਾਲ ਰਾਹਗੀਰ ਤੇ ਲੋਕ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਸ਼ਾਹਕੋਟ ਦੇ ਪਿੰਡ ਪੂਨੀਆਂ ਕੋਲ ਸਤਲੁਜ ਦਰਿਆ 'ਚੋਂ ਨਜਾਇਜ਼ ਮਾਈਨਿੰਗ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।