04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਈਅਰ ਪਰਿਵਾਰ ਦੇ ਜਠੇਰਿਆਂ ਦਾ ਮੇਲਾ ਕੱਲ੍ਹ

ਅਜੀਤ ਡੈਸਕ 13-06-2026
ਨੂਰਮਹਿਲ, 12 ਜੂਨ (ਤਜਿੰਦਰ ਕੁਮਾਰ)-ਨਈਅਰ ਪਰਿਵਾਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 14 ਜੂਨ ਦਿਨ ਐਤਵਾਰ ਨੂੰ ਕਮੇਟੀ ਚੈਅਰਮੈਨ ਦਿਨੇਸ਼ ਨਈਅਰ ਰਾਜੂ ਯੂ ਐਸ ਏ ਅਤੇ ਪ੍ਰਧਾਨ ਅਨਿਲ ਨਈਅਰ ਰਾਜੂ ਹਾਲੈਂਡ ਦੇ ਦਿਸ਼ਾ ਨਿਰਦੇਸ਼ਾ ਤੇ ਉਪ ਪ੍ਰਧਾਨ ਸਿਧਾਰਥ ਨਈਅਰ ਦੀ ਯੋਗ ਅਗਵਾਈ ਹੇਠ ਸ਼ਰਧਪੂਰਵਕ ਮਨਾਇਆ ਜਾ ਰਿਹਾ ਹੈ¢ ਮੀਟਿੰਗ ਦÏਰਾਨ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ¢ 14 ਜੂਨ ਦਿਨ ਐਤਵਾਰ ਨੂੰ ਸਵੇਰੇ 7 ਵਜੇ ਮੰਦਿਰ ਸ਼ਿਵਾਲਾ ਮੁਹੱਲਾ ਜੋਸ਼ੀਆਂ ਤੋਂ ਝੰਡਾ ਲੈਕੇ ਸ਼ਹਿਰ ਦੀ ਪਰਿਕਰਮਾ ਕਰ ਚੀਮਾ ਰੋਡ ਤੇ ਸਥਿਤ ਮੰਦਿਰ ਸਤੀ ਮਾਤਾ ਵਿਖੇ ਪਹੁੰਚ ਕੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ¢ ਪਿੰਡੀ ਰੂਪ ਵਿੱਚ ਮÏਜੂਦ ਸਤੀ ਮਾਤਾ ਦੀ ਪੂਜਾ ਅਰਚਨਾ ਉਪਰੰਤ ਮੇਲੇ ਦੀ ਸ਼ੁਰੂਆਤ ਹੋਵੇਗੀ¢ ਦੁਰਗਾ ਸਤੁਤੀ ਦਾ ਪਾਠ ਅਤੇ ਮਾਤਾ ਰਾਣੀ ਦੇ ਭਜਨ ਸੰਗਤ ਨੂੰ ਨਿਹਾਲ ਕਰਨਗੇ¢ ਇਸ ਅਵਸਰ ਤੇ ਅਲੱਗ ਅਲੱਗ ਵਿਅੰਜਨਾਂ ਦੇ ਸਟਾਲ ਅਤੇ ਅਤੁੱਟ ਲੰਗਰ ਚਲੇਗਾ¢ ਮੀਟਿੰਗ ਦÏਰਾਨ ਸਿਧਾਰਥ ਨਈਅਰ, ਜਤਿੰਦਰ ਨਈਅਰ ਕੋਡਾ, ਰੋਹਿਤ ਨਈਅਰ, ਗੋਲਡੀ ਨਈਅਰ, ਸੰਜੀਵ ਨਈਅਰ ਨਾਣਾ, ਹੈਪੀ ਨਈਅਰ, ਅਜੇ ਨਈਅਰ, ਸੋਨੂੰ ਨਈਅਰ, ਰਾਣਾ ਨਈਅਰ ਆਦਿ ਮÏਜੂਦ ਸਨ¢
ਪਿਛਲੀ ਖ਼ਬਰ ਲੋਹੀਆਂ ਪਾਵਰਕਾਮ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਨਕੋਦਰ ਤੋਂ ਮਹਿਤਪੁਰ ਬਾਈਪਾਸ ਦੀ ਸੜਕ ਦਾ ਕੰਮ ਕਛੂਏ ਚਾਲੇ ਚੱਲਣ ਨਾਲ ਰਾਹਗੀਰ ਤੇ ਲੋਕ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।