25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਸਰਕਾਰ ਵਲੋਂ ਨਵ-ਨਿਯੁਕਤ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਅਹੁਦੇਦਾਰਾਂ ਦੀ ਹੋਈ ਪਹਿਲੀ ਮੀਟਿੰਗ <br/>

ਅਜੀਤ ਡੈਸਕ 14-06-2026
ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਅਹੁਦੇਦਾਰਾਂ ਨੂੰ ਲੋਕ ਸੇਵਾ ਦਾ ਮਿਸ਼ਨ ਸੌਂਪਿਆ
ਜਲੰਧਰ, 13 ਜੂਨ (ਐੱਮ. ਐੱਸ. ਲੋਹੀਆ)–ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਨਿਯੁਕਤ ਕੀਤੇ ਗਏ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਸਟੇਟ ਮੈਂਬਰਾਂ, ਜ਼ਿਲ੍ਹਾ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਪਹਿਲੀ ਜਾਣ-ਪਛਾਣ ਤੇ ਸੰਗਠਨਾਤਮਕ ਮੀਟਿੰਗ ਅੱਜ ਸਥਾਨਕ ਸਰਕਿਟ ਹਾਊਸ, ਜਲੰਧਰ 'ਚ ਹੋਈ | ਮੀਟਿੰਗ ਦੀ ਅਗਵਾਈ ਬੋਰਡ ਦੇ ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕੀਤੀ | ਮੀਟਿੰਗ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੇ ਹਿੱਸਾ ਲਿਆ | ਇਸ ਦੌਰਾਨ ਮੁਸਲਿਮ ਭਾਈਚਾਰੇ ਸਮੇਤ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਵਿੱਖੀ ਕਾਰਜ-ਯੋਜਨਾ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਅਬਦੁਲਬਾਰੀ ਸਲਮਾਨੀ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਦੇ ਸਮੇਂ ਛੋਟੇ-ਛੋਟੇ ਅਹੁਦਿਆਂ ਲਈ ਵੀ ਸਿਫਾਰਸ਼ ਤੇ ਪੈਸੇ ਦਾ ਬੋਲਬਾਲਾ ਹੁੰਦਾ ਸੀ, ਜਦਕਿ ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਅਤੇ ਲੋਕ ਸੇਵਾ ਦੇ ਆਧਾਰ 'ਤੇ ਜ਼ਿੰਮੇਵਾਰੀਆਂ ਸੌਂਪੀਆਂ ਹਨ | ਮੀਟਿੰਗ 'ਚ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਮਾਲੇਰਕੋਟਲਾ ਦੇ ਚੇਅਰਮੈਨ ਸ਼ਹਬਾਜ਼ ਰਾਣਾ, ਮੁਹੰਮਦ ਅਸਲਮ (ਲੁਧਿਆਣਾ), ਡਾ. ਚਮਨ ਕੁਰੈਸ਼ੀ (ਸ੍ਰੀ ਫਤਿਹਗੜ੍ਹ ਸਾਹਿਬ), ਪਰਵੇਜ਼ ਖਾਨ (ਜਲੰਧਰ), ਰਿਆਜ਼ੂਦੀਨ (ਅੰਮਿ੍ਤਸਰ), ਇਸਲਾਮ ਅਲੀ (ਰਾਜਪੁਰਾ), ਅਨਵਰ ਅਲੀ (ਲੁਧਿਆਣਾ), ਅਰਸ਼ਦ ਖਾਨ, ਅਸਗਰ ਅਲੀ, ਅਬਦੁਲ (ਰੂਪਨਗਰ), ਸੁਰਜੀਤ ਖਾਨ, ਬਰਕਤ ਅਲੀ (ਗੁਰਦਾਸਪੁਰ), ਖੁਰਸ਼ੀਦ ਅਹਿਮਦ (ਅੰਮਿ੍ਤਸਰ), ਮਹਿਰਬਾਨ ਅਲੀ, ਕਮਾਲ ਦੀਨ, ਮੁਹੰਮਦ ਫਰਮਾਨ (ਧਾਰੀਵਾਲ), ਅਬਦੁਲ ਰਹਿਮਾਨ, ਰਜਿੰਦਰ ਖਾਨ ਭੱਟੀ, ਸ਼ਫੀ ਮੁਹੰਮਦ, ਸੌਦਾਗਰ ਖਾਨ, ਮੁਹੰਮਦ ਸਰਫ਼ਰਾਜ, ਮੁਨੀਰ ਅਹਿਮਦ, ਇਨਾਮੁਲਾਹ ਖਾਨ, ਸ਼ਹਜ਼ਾਦ ਸਲਮਾਨੀ, ਅਫ਼ਗਾਨ ਸਲਮਾਨੀ ਸਮੇਤ ਪੰਜਾਬ ਭਰ ਤੋਂ ਆਏ ਕਈ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਜਥੇ ਦਾ ਦਕੋਹਾ ਦੇ ਗੁਰੂ 'ਚ ਹੋਇਆ ਨਿੱਘਾ ਸਵਾਗਤ... ਅਗਲੀ ਖ਼ਬਰ ਦਾਤਰ ਵਿਖਾ ਕੇ ਮਹਿਲਾ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਲੁਟੇਰਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।