ਜਲੰਧਰ, 13 ਜੂਨ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਸਾਰੇ ਨਵ-ਨਿਯੁਕਤ ਸੱਤ ਮੰਡਲ ਪ੍ਰਧਾਨ ਅੱਜ ਸੀਨੀਅਰ ਭਾਜਪਾ ਆਗੂ ਅਮਿਤ ਤਨੇਜਾ ਦੇ ਨਿਵਾਸ 'ਤੇ ਸ਼ਿਸ਼ਟਾਚਾਰ ਮੁਲਾਕਾਤ ਲਈ ਪਹੁੰਚੇ¢ ਇਸ ਮÏਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਗੋਲਡੀ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ¢ ਮੀਟਿੰਗ ਦÏਰਾਨ ਸੰਗਠਨ ਦੀ ਮਜ਼ਬੂਤੀ, ਕਾਰਕੁਨਾਂ ਦੇ ਵਿਸਥਾਰ, ਜਨ ਸੰਪਰਕ ਮੁਹਿੰਮਾਂ ਅਤੇ ਜਲੰਧਰ ਕੈਂਟ ਵਿਧਾਨ ਸਭਾ ਵਿਚ ਮਿਸ਼ਨ 2027 ਨੂੰ ਸਫਲ ਬਣਾਉਣ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿੱਤ ਤਨੇਜਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਲੋਕ-ਭਲਾਈ ਨੀਤੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਅਤੇ ਕਾਰਕੁਨਾਂ ਦੀ ਅਥੱਕ ਮਿਹਨਤ ਸਦਕਾ ਪੰਜਾਬ ਵਿਚ ਭਾਜਪਾ ਦਾ ਜਨ ਆਧਾਰ ਲਗਾਤਾਰ ਵੱਧ ਰਿਹਾ ਹੈ¢ ਉਨ੍ਹਾਂ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਕੈਂਟ ਹਲਕੇ ਤੋਂ ਭਾਜਪਾ ਦੀ ਜਿੱਤ ਯਕੀਨੀ ਹੋਵੇਗੀ ਅਤੇ ਇੱਥੋਂ ਭਾਜਪਾ ਦਾ ਵਿਧਾਇਕ ਬਣਨਾ ਤੈਅ ਹੈ¢ ਇਸ ਮÏਕੇ ਮੰਡਲ ਪ੍ਰਧਾਨ ਰਾਜਨ ਮਲਹਣ, ਕੌਂਸਲਰ ਕੰਵਰ ਸਰਤਾਜ ਸਿੰਘ , ਦੀਪਾਲੀ ਬਾਗੜੀਆ, ਐਡਵੋਕੇਟ ਮਨੀਸ਼ਾ ਜੈਨ, ਜੱਸ ਜÏਹਲ, ਨਰੇਸ਼ ਵਾਲੀਆ, ਐੱਚ.ਐੱਸ. ਭੱਟੀ ਅਤੇ ਰਾਜਿੰਦਰ ਬਾਗੜੀਆ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ¢