28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਾਜ ਯੋਗਾ ਮੈਡੀਟੇਸ਼ਨ ਸੈਂਟਰ ਸ਼ਾਹਕੋਟ ਵਿਖੇ ਤਿੰਨ ਦਿਨਾ ਸਮਰ ਕੈਂਪ ਲਗਾਇਆ

ਅਜੀਤ ਡੈਸਕ 14-06-2026
ਸ਼ਾਹਕੋਟ, 13 ਜੂਨ (ਸੁਖਦੀਪ ਸਿੰਘ)-ਰਾਜ ਯੋਗਾ ਮੈਡੀਟੇਸ਼ਨ ਸੈਂਟਰ ਸ਼ਾਹਕੋਟ ਵਿਖੇ ਸੈਂਟਰ ਇੰਚਾਰਜ ਬ੍ਰਹਮਾ ਕੁਮਾਰੀ ਤੁਲਸੀ ਦੀਦੀ ਦੀ ਅਗਵਾਈ ਹੇਠ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਤਿੰਨ ਦਿਨਾਂ ਵਿਸ਼ੇਸ਼ ਸਮਰ ਕੈਂਪ ਲਗਾਇਆ ਗਿਆ | ਇਸ ਮੌਕੇ ਬੀ.ਕੇ. ਤੁਲਸੀ ਦੀਦੀ ਨੇ ਦੱਸਿਆ ਕਿ ਸਮਰ ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਅਤੇ ਖ਼ਾਸ ਕਰਕੇ ਦਾਦਾ-ਦਾਦੀ ਦੇ ਆਦਰ-ਸਤਿਕਾਰ ਬਾਰੇ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਬੱਚਿਆਂ 'ਚ ਆਪਣੇ ਵੱਡਿਆਂ ਪ੍ਰਤੀ ਆਦਰ-ਸਨਮਾਨ ਦੀ ਬਹੁਤ ਕਮੀ ਹੋ ਚੁੱਕੀ ਹੈ | ਇਸ ਮੌਕੇ ਪਰਮਾਤਮਾ ਦੀ ਪਿਤਾ ਦੇ ਰੂਪ ਵਿੱਚ ਪਹਿਚਾਨ ਦਿੱਤੀ ਗਈ | ਦੂਸਰੇ ਦਿਨ ਬੱਚਿਆਂ ਨੂੰ ਆਪਣੇ ਅਧਿਆਪਕਾਂ ਦੇ ਸਨਮਾਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਅਧਿਆਪਕ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ | ਆਖ਼ਰੀ ਦਿਨ ਬੱਚਿਆਂ ਨੂੰ ਸਤਿਗੁਰੂ ਅਤੇ ਗੁਰੂਆਂ ਬਾਰੇ ਦੱਸਿਆ ਕਿ ਸਤਿਗੁਰੂ ਪਰਮ, ਪਿਤਾ, ਪਰਮਾਤਮਾ ਨਿਰਾਕਾਰ ਹੈ | ਗੁਰੂਆਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ, ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਬਚਾਉਣ ਵਾਸਤੇ ਵੱਖ-ਵੱਖ ਸਮੇਂ 'ਤੇ ਕਈ ਤਰ੍ਹਾਂ ਦੇ ਉਪਦੇਸ਼ ਦਿੱਤੇ | ਸਮਾਪਤੀ ਮੌਕੇ ਬੱਚਿਆਂ ਨੂੰ ਤੋਹਫ਼ੇ ਦਿੱਤੇ ਗਏ, ਜੋ ਕਿ ਉਹਨਾਂ ਦੀ ਪੜ੍ਹਾਈ-ਲਿਖਾਈ 'ਚ ਕੰਮ ਆਉਣਗੇ | ਬੱਚਿਆਂ ਲਈ ਰਿਫ਼ਰੈਸ਼ਮੈਂਟ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਜਿੱਥੇ ਇਸ ਸਮਰ ਕੈਂਪ ਦਾ ਭਰਪੂਰ ਆਨੰਦ ਮਾਣਿਆ, ਉਥੇ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖੀਆਂ | ਇਸ ਸਮਰ ਕੈਂਪ 'ਚ ਬ੍ਰਹਮਾ ਕੁਮਾਰੀ ਐਡਵੋਕੇਟ ਪ੍ਰਵੀਨ ਦੀਦੀ, ਕੁਮਾਰੀ ਪਾਵਨੀ, ਪੂਜਾ ਧਵਨ (ਇੰਗਲਿਸ਼ ਟੀਚਰ), ਉਰਵਸ਼ੀ (ਸਾਇੰਸ ਟੀਚਰ), ਧੀਰਜ ਧਵਨ (ਮੈਥ ਟੀਚਰ) ਨੇ ਭਰਪੂਰ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਮਹੰਤ ਧਰਮਪਾਲ ਨੂੰ ਸ਼ਰਧਾ ਦੇ ਫੁੱਲ ਭੇਟ, ਵਿਜੇ ਬਾਵਾ ਸੰਭਾਲਣਗੇ ਠਾਕੁਰ ਦੁਆਰਾ ਮੌਲਾ ਮੱਲ ਦੀ ਸੇਵਾ <br/> ਅਗਲੀ ਖ਼ਬਰ ਪਿੰਡ ਦੁਸਾਂਝ ਕਲਾਂ 'ਚ ਗੁਰੂ ਰਵਿਦਾਸ ਦਾ ਜੋਤੀ-ਜੋਤਿ ਦਿਵਸ ਅਤੇ ਸੰਤ ਰਾਮਾਨੰਦ ਦਾ ਛੇਵੇਂ ਸ਼ਹੀਦੀ ਦਿਹਾੜੇ ਮੌਕੇ ਕੀਰਤਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।