27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰੁੜਕਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪੁਤਲਾ ਫੂਕ ਮੁਜ਼ਾਹਰਾ <br/>

ਰੁੜਕਾ ਕਲਾਂ 'ਚ ਸਿੱਖਿਆ ਮੰਤਰੀ ਦਾ ਪੁਤਲਾ ਫੂਕਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਕਾਰਕੁੰਨ | ਤਸਵੀਰ-ਚਰਨਜੀਤ ਸਿੰਘ ਦੁਸਾਂਝ <br/> 14-06-2026
ਗੁਰਾਇਆ, 13 ਜੂਨ (ਚਰਨਜੀਤ ਸਿੰਘ ਦੁਸਾਂਝ)-ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਇਨਕਲਾਬੀ ਨੌਜਵਾਨ ਸਭਾ, ਵਿਦਿਆਰਥੀ ਜਥੇਬੰਦੀਆਂ ਆਈਸਾ ਅਤੇ ਪੀਐੱਸਐੱਫ ਦੇ ਸਾਂਝੇ ਸੱਦੇ 'ਤੇ ਰੁੜਕਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ | ਇਸ ਦੀ ਅਗਵਾਈ ਅਮਰੀਕ ਰੁੜਕਾ, ਜੱਸਾ ਰੁੜਕਾ, ਜਸਵੀਰ ਢੇਸੀ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੀਟ ਦੇ ਪੇਪਰ ਲੀਕ ਹੋਣ ਦੇ ਮੁੱਖ ਦੋਸ਼ੀ ਧਰਮਿੰਦਰ ਪ੍ਰਧਾਨ ਨੂੰ ਬਰਖ਼ਾਸਤ ਕਰਕੇ ਵਿਦਿਆਰਥੀਆਂ ਨੂੰ ਸੁਸਾਇਡ ਕਰਨ ਲਈ ਮਜ਼ਬੂਰ ਕਰਨ ਵਾਲੇ ਦੇਸ਼ ਦੇ ਸਿਖਿਆ ਮੰਤਰੀ 'ਤੇ ਮੌਤ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਇਸ ਸਮੇਂ ਦੇਸ਼ ਦੀ ਮੌਜੂਦਾ ਹਕੂਮਤ ਸਿੱਖਿਆ ਦੇ ਢਾਂਚੇ ਪੂਰੀ ਤਰਾਂ ਤਬਾਹ ਕਰਨਾ ਚਾਹੁੰਦੀ ਹੈ, ਜਿਸ ਤਹਿਤ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਸਿੱਖਿਆ ਦਾ ਉਦਾਰੀਕਰਨ, ਵਪਾਰੀਕਨ ਬੜੀ ਤੇਜੀ ਨਾਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਿੱਖਿਆ ਦਾ ਅਧਿਕਾਰ ਸਿਰਫ ਅਮੀਰ ਲੋਕਾਂ ਲਈ ਹੀ ਸੀਮਤ ਰਹਿ ਗਿਆ ਹੈ | ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆ ਦੁਬਾਰਾ ਸਿੱਖਿਆ ਦਾ ਸਿਰਫ ਵਪਾਰ ਹੀ ਕੀਤਾ ਜਾ ਰਿਹਾ ਹੈ ਬਲਕਿ ਸਿਖਿਆ ਪ੍ਰਾਪਤ ਕਰਨਾ ਗਰੀਬ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਲਗਭਗ ਦੂਰ ਹੋ ਚੁੱਕਾ ਹੈ, ਉਹਨਾਂ ਕਿਹਾ ਕਿ ਨੀਟ ਦਾ ਪੇਪਰ ਲੀਕ ਕਰਨ ਦੇ ਕਾਰਨ ਲੱਖਾਂ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ ਹੈ | ਇਸੇ ਨੀਤੀ ਤਹਿਤ ਪੰਜਾਬ ਦੀ ਸਰਕਾਰ ਨੇ ਵੀ ਪਿਛਲੇ ਦਿਨੀ ਪਟਿਆਲਾ ਅੰਦਰ ਅਪਿ੍ੰਟਸ਼ਿਪ ਤੇ ਨੌਕਰੀ ਕਰ ਰਹੇ ਹਜ਼ਾਰਾਂ ਨੌਜਵਾਨਾਂ ਉਪਰ ਤਸ਼ੱਦਦ ਕਰਕੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦਿੱਤਾ ਕਿਉਂਕਿ ਨੌਜਵਾਨਾਂ ਨੂੰ ਨੌਕਰੀਆਂ ਰੁਜ਼ਗਾਰ ਦੇਣ ਦੇ ਲਾਰੇ ਲਾ ਕੇ ਸੱਤਾ 'ਚ ਆਈ ਆਪ ਸਰਕਾਰ ਅੱਜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਲਗਾਤਾਰ ਭੱਜ ਰਹੀ ਹੈ, ਉੱਥੇ ਜਵਾਨੀ ਦੇ ਮੁੱਦੇ ਹੱਲ ਕਰਨ ਤੋਂ ਪੂਰੀ ਤਰਾਂ ਅਸਫਲ ਹੋਈ ਹੈ ਕਿਉਂਕਿ ਨਸ਼ਿਆਂ ਦੇ ਕਾਰਨ ਜਵਾਨੀ ਦਾ ਜੋ ਘਾਣ ਪਿਛਲੀਆਂ ਸਰਕਾਰਾਂ ਸਮੇਂ ਹੁੰਦਾ ਸੀ ਅੱਜ ਵੀ ਜਿਉਂ ਦਾ ਤਿਉਂ ਬਰਕਰਾਰ ਹੈ | ਇਸ ਮੌਕੇ ਇੰਦਰਜੀਤ ਜੰਡੇ, ਬਿੱਲਾ, ਰਾਜੂ ਢੇਸੀਆਂ, ਸੁੱਖਾ ਬੁੰਡਾਲਾ, ਰਾਣਾ, ਮਨੀ, ਬਿੰਦੂ, ਯੂਵੀ, ਸੂਰਜ, ਸੁਖਦੇਵ ਸੁੱਖੀ, ਲੱਬੂ, ਅਮਨ ਰੁੜਕੀ, ਹੀਪਾ ਰੁੜਕੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਮਸਤਪੁਰ ਵਿਖੇ ਹਲਕਾ ਕਰਤਾਰਪੁਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸੁਖਵਿੰਦਰ ਸਿੰਘ ਮੁੱਤੀ ਨੂੰ ਕੰਬੋਜ ਵੈੱਲਫੇਅਰ ਬੋਰਡ ਜਲੰਧਰ ਦਾ ਚੇਅਰਮੈਨ ਕੀਤਾ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।