ਫਿਲੌਰ, 13 ਜੂਨ (ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਵਿਚ ਪਿਛਲੇ ਸਾਢੇ 4 ਸਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾਂ ਰਹੇ ਨੇਤਾ ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਲੋਕ ਪਿ੍ਅਤਾ ਅੱਜ ਵੀ ਕਾਇਮ ਦਿਖਾਈ ਦੇ ਰਹੀ ਹੈ | ਹਲਕੇ ਦੇ ਵੱਖ-ਵੱਖ ਧਾਰਮਿਕ ਸਮਾਗਮਾਂ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਲਗਾਤਾਰ ਸ਼ਿਰਕਤ ਕਾਰਨ ਲੋਕਾਂ ਨਾਲ ਉਨ੍ਹਾਂ ਦਾ ਸਿੱਧਾ ਸੰਪਰਕ ਬਣਿਆ ਹੋਇਆ ਹੈ |ਹਲਕੇ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪਸੰਦ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਪ੍ਰਤੀ ਆਪਣਾ ਭਰੌਸਾ ਜ਼ਾਹਿਰ ਕਰ ਰਹੇ ਹਨ | ਬੇਸ਼ੱਕ ਸਰਕਾਰ ਵੱਲੋਂ ਬਾਹਰੋਂ ਹਲਕਾ ਇੰਚਾਰਜ ਲਾ ਦਿੱਤਾ ਗਿਆ ਪਰ ਪਿ੍ੰਸੀਪਲ ਪ੍ਰੇਮ ਕੁਮਾਰ ਦੀ ਨਿਮਰਤਾ ਅਤੇ ਸੁਹਿਰਦਤਾ ਕਾਰਨ ਹਲਕਾ ਵਾਸੀਆ ਦੀ ਉਨ੍ਹਾਂ ਪ੍ਰਤੀ ਖਿੱਚ ਬਰਕਰਾਰ ਹੈ ਜਿਸ ਦੇ ਸਿੱਟੇ ਵਜੋਂ ਉਹ ਹਲਕੇ ਅੰਦਰ ਰੋਜ਼ਾਨਾ ਹੋਣ ਵਾਲੀਆ ਗਤੀਵਿਧੀਆਂ ਦਾ ਹਿੱਸਾ ਬਣ ਰਹੇ ਹਨ | ਜਿਸ ਕਾਰਨ ਇਲਾਕੇ ਦੇ ਸਿਆਸੀ ਗਲਿਆਰਿਆ 'ਚ ਪਿ੍ੰਸੀਪਲ ਦੀ ਸਰਗਰਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਮੁੜ ਤੋਂ ਦੋ ਸੁਰੱਖਿਆ ਕਰਮਚਾਰੀ ਵੀ ਮੁਹੱਈਆ ਕਰਵਾ ਦਿੱਤੇ ਗਏ ਹਨ ਤੇ ਇਹ ਵੀ ਇੱਕ ਵੱਡਾ ਕਾਰਨ ਹੈ ਜੋ ਹਲਕੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਛੇੜ ਰਹੇ ਹਨ, ਤੇ ਉਨ੍ਹਾਂ ਦੀ ਸਰਕਾਰ ਵਿਚ ਮਜ਼ਬੂਤ ਪਕੜ ਸਾਬਤ ਕਰ ਰਹੇ ਹਨ | ਉਧਰੋਂ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਪਿ੍ੰਸੀਪਲ ਪ੍ਰੇਮ ਕੁਮਾਰ ਦੀ ਹਲਕੇ ਦੇ ਲੋਕਾਂ ਵਿਚ ਇੱਕ ਮਜ਼ਬੂਤ ਅਤੇ ਭਰੋਸੇਮੰਦ ਨੇਤਾ ਵਜੋਂ ਵਿਲੱਖਣ ਛਾਪ ਹੈ | ਜਿਸ ਦਾ ਮੁਖ ਕਾਰਨ ਉਨ੍ਹਾਂ ਦਾ ਲਗਾਤਾਰ ਜਨ ਸੰਪਰਕ ਵਿਚ ਰਹਿਣਾ ਤੇ ਵਿਚਰਨਾ ਹੈ ਜਿਸ ਕਾਰਨ ਉਹ ਇੱਕ ਅਹਿਮ ਚਿਹਰਾ ਬਣਾਈ ਰੱਖਣ ਵਿਚ ਕਾਮਯਾਬ ਹੋ ਰਹੇ ਹਨ |