03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੌਂਸਲਰ ਹੈਪੀ ਤੇ ਸੁਰਿੰਦਰ ਭਾਪਾ ਦੇ ਉਪਰਾਲੇ ਸਦਕਾ ਗੁਰਦੁਆਰਾ ਪ੍ਰਤਾਪ ਨਗਰ ਵਿਖੇ ਸੰਗਤ ਨੂੰ ਮਿਲੀ ਲਿਫ਼ਟ ਦੀ ਸਹੂਲਤ

ਅਜੀਤ ਡੈਸਕ 20-06-2026
ਜਲੰਧਰ, 19 ਜੂਨ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ, ਜਲੰਧਰ ਵਿਖੇ ਸੰਗਤ ਦੀ ਸਹੂਲਤ ਲਈ ਕੌਂਸਲਰ ਹੈਪੀ ਤੇ ਸੁਰਿੰਦਰ ਸਿੰਘ ਭਾਪਾ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਿਫ਼ਟ ਦੀ ਸ਼ੁਰੂਆਤ ਕੀਤੀ ਗਈ ਹੈ। ਸੰਗਤ ਲਈ ਲਿਫ਼ਟ ਦੀ ਸਹੂਲਤ ਦਾ ਆਰੰਭ ਕਰਨ ਮੌਕੇ ਕੌਂਸਲਰ ਹੈਪੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਹਾਲ ਉੱਪਰ ਹੋਣ ਕਰਕੇ ਸੰਗਤ ਨੂੰ ਖ਼ਾਸ ਕਰਕੇ ਬਜ਼ੁਰਗਾਂ ਨੂੰ ਉੱਪਰ ਹਾਲ ’ਚ ਜਾਣ ਲਈ ਵੱਡੀ ਦਿਕਤ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇਹ ਲਿਫ਼ਟ ਲੱਗਣ ਨਾਲ ਬਜ਼ੁਰਗਾਂ ਨੂੰ ਉੱਪਰ ਹਾਲ ’ਚ ਜਾਣ ਲਈ ਬਹੁਤ ਵੱਡੀ ਸਹੂਲਤ ਮਿਲ ਗਈ ਹੈ। ਹੈਪੀ ਨੇ ਕਿਹਾ ਕਿ ਮੇਰਾ ਅਤੇ ਮੇਰੀ ਮਾਤਾ ਜੀ ਜੋ ਕਿ ਪ੍ਰਮਾਤਮਾ ਦੇ ਚਰਨਾਂ ’ਚ ਜਾ ਬਿਰਾਜੇ ਹਨ ਦਾ ਸੁਪਨਾ ਸੀ ਕਿ ਅਸੀਂ ਇਸ ਗੁਰੂ ਘਰ ’ਚ ਸੰਗਤ ਨੂੰ ਲਿਫ਼ਟ ਦੀ ਸਹੂਲਤ ਦੇ ਸਕੀਏ ਤੇ ਅੱਜ ਇਲਾਕਾ ਨਿਵਾਸੀਆਂ ਤੇ ਸੱਜਣਾਂ ਮਿੱਤਰਾਂ ਦੇ ਸਹਿਯੋਗ ਨਾਲ ਇਹ ਕਾਰਜ ਪੁਰਾ ਹੋ ਸਕਿਆ ਹੈ।
ਪਿਛਲੀ ਖ਼ਬਰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਨਾਲ ਲੈ ਕੀਤਾ ਹਲਕਾ ਫਿਲੌਰ ਦਾ ਤੂਫ਼ਾਨੀ ਦੌਰਾ ਅਗਲੀ ਖ਼ਬਰ ਤਨਿਸ਼ਕ ਨੇ ਜਲੰਧਰ ਦੇ ਮਾਡਲ ਟਾਊਨ ਸਟੋਰ ਦੇ 25 ਸਾਲ ਪੂਰੇ ਹੋਣ ਦਾ ਮਨਾਇਆ ਜਸ਼ਨ, ਭਰੋਸੇ ਅਤੇ ਸ਼ਾਨਦਾਰ ਕਾਰੀਗਰੀ ਦੀ ਵਿਰਾਸਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।