03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

‘ਧਰਨੇ ਦੀ ਧਮਕੀ ਤੋਂ ਬਾਅਦ ਪਰਚਾ, ਤੇ ਪਰਚੇ ਤੋਂ ਬਾਅਦ ਹੁਣ ਫਿਰ ਧਰਨਾ’..!

ਅਜੀਤ ਡੈਸਕ 20-06-2026
ਲੋਹੀਆਂ ਖਾਸ, 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੀਤੇ ਦਿਨੀ ਪਾਵਰਕਾਮ ਉਪ ਮੰਡਲ ਲੋਹੀਆਂ ਖਾਸ ਵਿੱਚ ਦਫ਼ਤਰ ਦੇ ਬਿਜਲੀ ਮੁਲਾਜ਼ਮ ਸ੍ਰੀ ਉਂਕਾਰ ਸਿੰਘ ਸੀ.ਐਚ.ਬੀ. ਵਰਕਰ ਨਾਲ ਜੋ ਹਾਦਸਾ ਵਾਪਰਿਆ ਸੀ, ਉਸ ਦੇ ਸੰਬੰਧ ਵਿੱਚ ਲੋਹੀਆਂ ਦੇ ਬਿਜਲੀ ਕਰਮਚਾਰੀ ਸ਼੍ਰੀ ਤਰਲੋਕ ਸਿੰਘ ਜੇ.ਈ. ਅਤੇ ਸ਼੍ਰੀ ਹਰੀਸ਼ ਆਰ.ਟੀ.ਐਮ. ਵਿਰੁੱਧ ਜੋ ਐਫ.ਆਈ.ਆਰ ਲੋਹੀਆਂ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ, ਬਿਲਕੁਲ ਝੂਠੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਜਿਨਾਂ ਵਿੱਚ ਟੀ.ਐਸ.ਯੂ. (ਵਿਗਿਆਨਿਕ ਗਰੁੱਪ) ਟੀ.ਐਸ.ਯੂ. ਭੰਗਲ ਗਰੁੱਪ) ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਕੌਂਸਲ ਆਫ ਜੂਨੀਅਰ ਇੰਜੀਨੀਅਰ ਟੀ.ਐਸ.ਯੂ. (ਖੰਨਾ ਗਰੁੱਪ) ਸਬ ਸਟੇਸ਼ਨ ਸਟਾਫ ਯੂਨੀਅਨ ਪੀ.ਐਸ.ਈ.ਬੀ ਇੰਜੀਨੀਅਰਿੰਗ ਐਸੋਸੀਏਸ਼ਨ ਇਮਪਲਾਈਜ ਫੈਡਰੇਸ਼ਨ ਅਤੇ ਹੋਰਾਂ ਵੱਲੋਂ ਕੀਤੀ ਗਈ ਮੀਟਿੰਗ ਉਪਰੰਤ ਇੱਕ ਪ੍ਰੈਸ ਨੋਟ ਰਾਹੀਂ ਕੀਤਾ ਗਿਆ| ਇਸ ਮਾਮਲੇ ਲਈ ਬਣਾਈ ਗਈ ਸਰਕਲ ਪੱਧਰ ਤੇ ਸਾਂਝੀ ਸੰਘਰਸ਼ ਕਮੇਟੀ ਦੇ ਆਗੂਆਂ ਕੰਨਵੀਨਰ ਚਤਰ ਸਿੰਘ ਜੇਈ ਸਟੇਸ਼ਨ ਮਲਸੀਆਂ, ਕੋ-ਕੰਨਵੀਨਰ ਜਤਿੰਦਰ ਸਿੰਘ ਖਾਲਸਾ ਸਬ ਡਿਵੀਜ਼ਨ ਲੋਹੀਆਂ, ਬਲਜਿੰਦਰ ਸਿੰਘ ਸ਼ਾਹਕੋਟ, ਰੁਪਿੰਦਰ ਸਿੰਘ ਸ਼ਾਹਕੋਟ, ਪਲਵਿੰਦਰ ਸਿੰਘ ਕਪੂਰਥਲਾ, ਸਾਹਿਲ ਸੈਣੀ ਭੁਲੱਥ, ਸੁਵਿੰਦਰ ਸਿੰਘ ਬੁਟਾਰੀ ਪੈਨਸ਼ਨ ਐਸੋਸੀਏਸ਼ਨ, ਰਤਨ ਲਾਲ ਸਬ ਡਿਵੀਜ਼ਨ ਕਰਤਾਰਪੁਰ, ਸਿੰਦਰ ਸਿੰਘ ਸਬ ਡਿਵੀਜ਼ਨ ਨੂਰਮਹਲ, ਇੰਜੀਨੀਅਰ ਰਜੇਸ਼ ਕੁਮਾਰ ਐਕਸੀਅਨ ਸ਼ਹਿਰੀ ਮੰਡਲ ਕਪੂਰਥਲਾ ਸਮੇਤ ਹੋਰਾਂ ਨੇ ਕਿਹਾ ਕਿ ਜੇਕਰ ਲੋਹੀਆਂ ਪੁਲਿਸ ਵੱਲੋਂ ਉਪਰੋਕਤ ਐਫ.ਆਈ.ਆਰ ਰੱਦ ਨਾ ਕੀਤੀ ਗਈ ਤਾਂ ਉਹ 24 ਜੂਨ ਨੂੰ ਪੁਲਿਸ ਥਾਣਾ ਲੋਹੀਆਂ ਖਾਸ ਮੂਹਰੇ ਰੋਸ ਧਰਨਾ ਲਗਾ ਦੇਣਗੇ| ਉਨ੍ਹਾਂ ਵੱਖ ਵੱਖ ਸਮੂਹ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਤੇ ਉਹ ਸੱਚਾਈ ਦਾ ਸਾਥ ਦੇਣ| ਇਥੇ ਦੱਸਣਯੋਗ ਹੈ ਕਿ ਮ੍ਰਿਤਕ ਉਂਕਾਰ ਸਿੰਘ ਦੇ ਪਰਿਵਾਰ ਅਤੇ ਵੱਖ ਵੱਖ ਸਮੂਹ ਜਥੇਬੰਦੀਆਂ ਵੱਲੋਂ ਪਰਚਾ ਦਰਜ ਕਰਨ ਦੇ ਨਾਮ ’ਤੇ ਧਰਨਾ ਦਿੱਤਾ ਗਿਆ ਸੀ| ਇਨ੍ਹਾਂ ਧਰਨਾਕਾਰੀਆਂ ਦੀ ਮੰਗ ’ਤੇ ਪੁਲਿਸ ਨੇ ਐਫ.ਆਈ.ਆਰ ਦਰਜ ਕੀਤੀ ਅਤੇ ਹੁਣ ਇਸ ਐਫ.ਆਈ.ਆਰ ਵਿਰੁੱਧ ਬਿਜਲੀ ਮੁਲਾਜ਼ਮ ਜਥੇਬੰਦੀਆਂ ਧਰਨਾ ਦੇਣ ਜਾ ਰਹੀਆਂ ਹਨ|
ਪਿਛਲੀ ਖ਼ਬਰ ਜੇ5 ਵੈੱਲਫੇਅਰ ਸੁਸਾਇਟੀ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਦਾ ਸਨਮਾਨ ਅਗਲੀ ਖ਼ਬਰ ਆਦਮਪੁਰ ਵਿਖੇ ‘ਢੋਲਤਾਲ ਸੱਭਿਆਚਾਰਕ ਸੱਥ’ ਦਾ 7ਵਾਂ ਭੰਗੜਾ-ਗਿੱਧਾ ਕੈਂਪ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।