15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਦੇਸ਼ ਬੈਠੇ ਗੈਂਗਸਟਰ ਏਕਮ ਦੇ ਕਹਿਣ ’ਤੇ ਚਲਾਈਆਂ ਸਨ ਚਾਵਲਾ ਮੋਬਾਈਲ ਦੀ ਦੁਕਾਨ ’ਤੇ ਗੋਲੀਆਂ-ਸੀ.ਪੀ.

ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਜਤਿੰਦਰ ਪੰਮੀ)-ਵਿਦੇਸ਼ ਬੈਠੇ ਗੈਂਗਸਟਰ ਏਕਮ ਦੇ ਕਹਿਣ ’ਤੇ ਮੁਲਜ਼ਮਾਂ ਨੇ ਅਵਤਾਰ ਨਗਰ ਰੋਡ ਸਥਿਤ ਮਾਰਕੀਟ ’ਚ ਮੋਬਾਈਲਾਂ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ ਸਨ। ਏਕਮ ਨੇ ਹੀ ਫਿਰੌਤੀ ਲਈ ਚਾਵਲਾ ਮੋਬਾਈਲ ਸ਼ਾਪ ਦੇ ਮਾਲਕ ਨੂੰ ਕਾਲ ਕੀਤੀ ਸੀ ਅਤੇ ਫਿਰੌਤੀ ਨਾ ਦੇਣ ’ਤੇ ਅੰਜ਼ਾਮ ਭੁਗਤਣ ਦੀ ਧਮਕੀ ਦਿੱਤੀ ਸੀ। ਮੌਕੇ ’ਤੇ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਇਕ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਸੀ ਜਦੋਂਕਿ ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸੋਮਵਾਰ ਨੂੰ ਚਾਵਲਾ ਮੋਬਾਈਲ ਸ਼ਾਪ ਦਾ ਦੌਰਾ ਕਰਕੇ ਮਾਲਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਹੈ ਜਦੋਂਕਿ ਫਰਾਰ ਮੁਲਜ਼ਮ ਜੋ ਕਿ ਫੜੇ ਗਏ ਇਕ ਮੁਲਜ਼ਮ ਦਾ ਭਰਾ ਹੈ, ਉਪਰ ਅਪਰਾਧਕ ਮਾਮਲਾ ਦਰਜ ਹੈ। ਸੀ. ਪੀ. ਨੇ ਕਿਹਾ ਕਿ ਇਸ ਮਾਮਲੇ ’ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਏਕਮ ਨੇ ਹੋਰ ਥਾਵਾਂ ਤੋਂ ਫਿਰੌਤੀ ਦੀ ਰਕਮ ਲਈ ਹੈ, ਜਿਹੜੀ ਕਿ ਉਸ ਨੇ ਆਪਣੇ ਨਜ਼ਦੀਕੀਆਂ ’ਚ ਵੰਡੀ ਹੈ। ਇਹ ਰਾਸ਼ੀ ਜਿਹੜੇ ਵੀ ਲੋਕਾਂ ਨੂੰ ਵੰਡੀ ਗਈ ਹੈ, ਉਸ ਬਾਰੇ ਵੇਰਵੇ ਸਾਡੇ ਕੋਲ ਆ ਗਏ ਹਨ ਅਤੇ ਉਕਤ ਲੋਕਾਂ ਨੂੰ ਵੀ ਜਲਦੀ ਹੀ ਕਾਨੂੰਨੀ ਸ਼ਿਕੰਜੇ ’ਚ ਜਕੜ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੀ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਕੁਝ ਲੋਕ ਫਿਰੌਤੀ ਦੀ ਰਕਮ ਨਾਲ ਪਰਿਵਾਰ ਪਾਲਣਾ ਚਾਹੁੰਦੇ ਹਨ ਪਰ ਸਮਾਜ ਵਿਰੋਧੀ ਅਨਸਰਾਂ ਦਾ ਇਹ ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ। ਕਮਿਸ਼ਨਰੇਟ ਪੁਲਿਸ ਪੂਰੀ ਮੁਸਤੈਦੀ ਤੇ ਤਨਦੇਹੀ ਨਾਲ ਅਜਿਹੇ ਅਨਸਰਾਂ ’ਤੇ ਕਾਬੂ ਪਾਵੇਗੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਚਾਵਲਾ ਮੋਬਾਈਲ ਸ਼ਾਪ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਘਟਨਾ ਦੀ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਸੀ.ਪੀ. ਸਤਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਕਰਨ, ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਮੌਜੂਦ ਹੈ। ਇਸ ਮੌਕੇ ਉਨ੍ਹਾਂ ਨਾਲ ਡੀ.ਸੀ.ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ, ਏ.ਸੀ.ਪੀ. ਵੈੱਸਟ ਆਤਿਸ਼ ਭਾਟੀਆ ਤੇ ਏ.ਸੀ.ਪੀ. ਸੈਂਟਰਲ ਰਾਜੇਸ਼ ਠਾਕੁਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਆਖ਼ਿਰਕਾਰ ਪੰਜਾਬ ਸਰਕਾਰ ਦੀਆਂ ਤਰਜੀਹਾਂ ਕੀ ਹਨ-ਮਜੀਠੀਆ ਅਗਲੀ ਖ਼ਬਰ ਸੀਵਰੇਜ ਸਮੱਸਿਆ ਹੱਲ ਕਰਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ ਕਿਹਾ, ਬਰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।