24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸਤਪਾਲ ਵਿਰਦੀ ਹਲਕਾ ਕਰਤਾਰਪੁਰ ਦੇ ਇੰਚਾਰਜ ਨਿਯੁਕਤ

ਅਜੀਤ ਡੈਸਕ 24-06-2026
ਕਰਤਾਰਪੁਰ, 23 ਜੂਨ (ਭਜਨ ਸਿੰਘ)-ਅੱਜ ਕਰਤਾਰਪੁਰ ਸ਼ਹਿਰ ਅੰਦਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਇੱਕ ਵਿਸ਼ੇਸ਼ ਮੀਟਿੰਗ ਸਤਪਾਲ ਵਿਰਦੀ ਦੀ ਅਗਵਾਈ ਹੇਠ ਕੀਤੀ ਗਈ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਤਰਸੇਮ ਸਿੰਘ ਅਤੇ ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ ਪੰਜਾਬ ਹਾਜ਼ਰ ਹੋਏ । ਇਸ ਮੌਕੇ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਪੰਜਾਬ ਤੇ ਕਰਤਾਰਪੁਰ ਹਲਕੇ ਅੰਦਰ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਨਾਲ ਜੁੜਨ ਲਈ ਸੱਦਾ ਦਿੰਦਿਆਂ ਆਖਿਆ ਕਿ ਜੇਕਰ ਪੰਜਾਬ ਦੀ ਜਵਾਨੀ ਤੇ ਪਾਣੀਆਂ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਵਾਰਿਸ ਪੰਜਾਬ ਪਾਰਟੀ ਦਾ ਸਾਥ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਤੇ ਵਧੀਆ ਮਾਹੌਲ ਦਿੱਤਾ ਜਾ ਸਕੇ । ਇਸ ਮੌਕੇ ਵੱਖ ਵੱਖ-ਵੱਖ ਬੁਲਾਰਿਆਂ ਨੇ ਸਰਕਾਰਾਂ ਨੂੰ ਕੋਸਦਿਆਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਪੰਜਾਬੀਆਂ ਨਾਲ ਵਿਤਕਰਾ ਕਰ ਰਹੀਆਂ ਹਨ ਤੇ ਪੰਜਾਬ ਦੇ ਲੋਕ ਮੁੱਦਿਆਂ ਨੂੰ ਭੁਲਾ ਕੇ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਲੱਗੀਆਂ ਹੋਈਆਂ ਹਨ । ਉਨ੍ਹਾਂ ਆਖਿਆ ਕਿ ਇਤਿਹਾਸਕ ਸ਼ਹਿਰ ਕਰਤਾਰਪੁਰ ਦੇ ਹਰ ਗੁਰਦੁਆਰਾ ਸਾਹਿਬ ਦੇ ਰਸਤੇ ਵਿੱਚ ਸਰਕਾਰ ਵਲੋਂ ਥਾਂ-ਥਾਂ ਤੇ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ । ਪੰਜਾਬ ਦੇ ਪਾਣੀਆਂ ਨੂੰ ਕੇਂਦਰ ਸਰਕਾਰ ਵਲੋਂ ਧੱਕੇ ਨਾਲ ਖੋਇਆ ਜਾ ਰਿਹਾ । ਪੰਜਾਬ ਦੇ ਲੋਕਾਂ ਨੂੰ ਜਬਰ ਜ਼ੁਲਮ ਕਰਕੇ ਦਬਾਇਆ ਜਾ ਰਿਹਾ । ਪੰਜਾਬ ਦੀ ਆਨ ਤੇ ਸ਼ਾਨ ਨੂੰ ਮੁੜ ਪਹਿਲਾ ਦੀ ਤਰਾ ਦੇਖਣਾ ਚਾਹੁੰਦੇ ਹਾਂ ਤਾਂ ਤੁਸੀਂ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਨੂੰ ਕਾਮਯਾਬ ਕਰਨ ਲਈ ਹੁਣ ਤੋਂ ਹੀ ਪਿੰਡਾਂ ਸ਼ਹਿਰਾਂ ਤੇ ਮੁਹੱਲਿਆਂ ਵਿੱਚ ਡੱਟ ਜਾਵੋ ਤਾਂ ਜੋ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ । ਉਨ੍ਹਾਂ ਆਖਿਆ ਕਿ ਇਹ ਪੰਜਾਬ ਸਾਡਾ ਘਰ ਹੈ ਇਸ ਦੀ ਰੱਖਿਆ ਕਰਨਾ ਸਾਡਾ ਸਭ ਦਾ ਫਰਜ਼ ਹੈ ਆਪ ਸਰਕਾਰ ਦੇ ਰਾਜ ਕਾਲ ਵਿੱਚ ਨਸ਼ਾ ਦਿਨੋ ਦਿਨ ਵੱਧ ਫੁੱਲ ਰਿਹਾ ਜਿਹੜਾ ਨਸ਼ੇ ਦੇ ਵਿਰੁੱਧ ਗੱਲ ਕਰਦਾ ਉਸ ਨੂੰ ਜਾਂ ਤਾਂ ਡਿਬਰੂਗੜ ਦੀ ਜੇਲ ਵਿੱਚ ਬੰਦ ਕਰ ਦਿੱਤਾ ਜਾਂਦਾ ਜਾਂ ਫਿਰ ਗੋਲੀਆਂ ਨਾਲ ਭੁੰਨਿਆ ਜਾ ਰਿਹਾ । ਅੱਜ ਸਮਾਂ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਤੇ ਨੋਜਵਾਨਾਂ ਨੂੰ ਚੰਗੀ ਸਿੱਖਿਆ ਦੇਣ ਲਈ ਉਪਰਾਲੇ ਕਰਨ ਦਾ । ਇਸ ਮੌਕੇ ਭਾਈ ਤਰਸੇਮ ਸਿੰਘ ਐਕਟਿੰਗ ਪ੍ਰਧਾਨ ਵਾਰਿਸ ਪੰਜਾਬ , ਭਾਈ ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ ਪੰਜਾਬ, ਭਾਈ ਮਹਿੰਦਰ ਸਿੰਘ ਬਾਜਵਾ ਜਿਲ੍ਹਾ ਪ੍ਰਧਾਨ ਜਲੰਧਰ, ਹਰਭਜਨ ਸਿੰਘ ਤੁੜ, ਭਾਨ ਸਿੰਘ, ਜਥੇਦਾਰ ਲਖਵੀਰ ਸਿੰਘ , ਮਹਿੰਦਰ ਸਿੰਘ ਬਾਜਵਾ ਜਿਲ੍ਹਾ ਪ੍ਰਧਾਨ, ਸਤਪਾਲ ਸਿੰਘ ਵਿਰਦੀ, ਭਾਈ ਪ੍ਰੀਤਮ ਸਿੰਘ ਭੋਗਪੁਰ, ਸਾਬਕਾ ਕੌਂਸਲਰ ਭੱਟੀ, ਤਜਿੰਦਰ ਸਿੰਘ ਕਰਤਾਰਪੁਰ, ਜਸਪ੍ਰੀਤ ਸਿੰਘ ਕਰਤਾਰਪੁਰ, ਗੁਰਵਿੰਦਰ ਸਿੰਘ ਕਲਿਆਣਪੁਰ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਲੁੱਡੀ, ਸਾਬਕਾ ਕੌਂਸਲਰ ਰਾਮ ਲੁਭਾਇਆ, ਸੁੱਚਾ ਸਿੰਘ ਭੁੱਲਰ, ਹਰਵਿੰਦਰ ਸਿੰਘ ਰਿੰਕੂ, ਕਸ਼ਮੀਰ ਸਿੰਘ , ਜਸਵੀਰ ਸਿੰਘ ਜੰਗੀ, ਦਮਨ ਸਿੰਘ , ਜਸਪ੍ਰੀਤ ਸਿੰਘ ਖਾਲਸਾ, ਹਰਵੇਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪੀ.ਏ.ਯੂ-ਕੇ.ਵੀ.ਕੇ ਅਤੇ ਖੇਤੀ ਬਾੜੀ ਵਿਭਾਗ ਵਲੋਂ ਦੁਸਾਂਝ ਕਲਾਂ ਵਿਖੇ ਖੇਤੀ ਬਚਾਉ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸ਼ਹਿਰ ’ਚ ਨਗਰ ਕੌਂਸਲ ਨਕੋਦਰ ਦਾ ਪ੍ਰਧਾਨ ਕੌਣ ਹੋਵੇਗਾ? ਚਰਚਾ ਜ਼ੋਰਾਂ ’ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।