07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਆਰ.ਓ.ਬੀ.ਬਣਨ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ -ਹਰਜੀਤ ਸਿੰਘ

ਅਜੀਤ ਡੈਸਕ 25-06-2026
ਚੁਗਿੱਟੀ/ ਜੰਡੂ ਸਿੰਘਾ,24 ਜੂਨ ( ਨਰਿੰਦਰ ਲਾਗੂ) ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਆਰ.ਓ.ਬੀ.ਬਣਾਉਣ ਦੀ ਮੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵਲੋਂ ਬੁੱਧਵਾਰ ਨੂੰ ਆਖਿਰਕਾਰ ਉਦਘਾਟਨ ਕਰ ਹੀ ਦਿੱਤਾ ਗਿਆ। ਨੀਂਹ ਪੱਥਰ ਰੱਖਣ ਦੀ ਕਾਰਵਾਈ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਵਲੋਂ ਪੁਰੀ ਕੀਤੀ ਗਈ। ਇਸ ‘ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਉਘੇ ਸਮਾਜ ਸੇਵੀ ਹਰਜੀਤ ਸਿੰਘ ਚੱਠਾ ਤੇ ਉਨ੍ਹਾਂ ਨਾਲ ਹਾਜ਼ਰ ਵੱਖ -ਵੱਖ ਭਾਜਪਾ ਆਗੂਆਂ ਨੇ ਆਖਿਆ ਕਿ ਉਕਤ ਰੇਲਵੇ ਫਾਟਕ ‘ਤੇ ਆਰ.ਓ.ਬੀ.ਬਣਨ ਨਾਲ ਇਸ ਇਲਾਕੇ ਵਿੱਚ ਰਹਿੰਦੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਚਿਰੋਕਣੀ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਕੇਂਦਰੀ ਹਲਕੇ ‘ਚ ਸਥਿਤ ਇਸ ਰੇਲਵੇ ਫਾਟਕ ਦੇ ਆਸਪਾਸ ਕ ਈ ਮੁਹੱਲੇ ਸਥਿਤ ਹਨ। ਜਿੱਥੇ ਰਹਿੰਦੇ ਲੋਕਾਂ ਨੂੰ ਇਸੇ ਰੇਲਵੇ ਫਾਟਕ ਰਾਹੀਂ ਇੱਧਰ ਉੱਧਰ ਨੂੰ ਜਾਣਾ ਆਉਣਾ ਪੈਂਦਾ ਹੈ।ਪਰ ਜ਼ਿਆਦਾਤਰ ਰੇਲਵੇ ਫਾਟਕ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਰੇਲ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਥੇ ਬਣਾਏ ਜਾਣ ਵਾਲੇ ਆਰ.ਬੀ.ਓ.ਦੇ ਨਿਰਮਾਣ ਕਾਰਜ ‘ਚ ਤੇਜ਼ੀ ਵਰਤੇ ਜਾਵੇ ਤਾਂ ਜੋ ਕੰਮ ਛੇਤੀ ਮੁਕੰਮਲ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਲਾਗਲੇ ਮੁਹੱਲਿਆਂ ਦੇ ਲੋਕਾਂ ਨੂੰ ਕੋਈ ਬਦਲਵਾਂ ਰਾਹ ਵੀ ਦਿੱਤਾ ਜਾਵੇ ਜਿਸ ਰਾਹੀਂ ਲੋਕਾਂ ਨੂੰ ਅਗਾਮੀ ਦਿਨਾਂ ਵਿੱਚ ਸ਼ਹਿਰ ਵਾਲੇ ਪਾਸੇ ਆਵਾਜਾਈ ਦੌਰਾਨ ਤੰਗੀ ਨਾ ਝੱਲਣੀ ਪਵੇ। ਇਸ ਦੌਰਾਨ ਉਨ੍ਹਾਂ ਨਾਲ ਹਿਮਾਂਸ਼ੂ ਅਗਰਵਾਲ, ਅਕਾਸ਼ ਸ਼ਰਮਾ, ਸਿਮਰਪ੍ਰੀਤ,ਵਿਪਨ ਕੁਮਾਰ, ਯਾਦਵਿੰਦਰ ਸਿੰਘ, ਜਗਜੀਤ ਸਿੰਘ ਤੇ ਗੌਰਾ ਸਮੇਤ ਕਈ ਹੋਰ ਭਾਜਪਾ ਵਰਕਰ ਅਤੇ ਇਲਾਕਾ ਵਸਨੀਕ ਹਾਜ਼ਰ ਸਨ।
ਪਿਛਲੀ ਖ਼ਬਰ ਫੋਰੈਂਸਿਕ ਰਿਪੋਰਟਾਂ ਮਾਮਲੇ ਵਿਚ ਭਾਜਪਾ ਦੀ ਕੋਈ ਭੂਮਿਕਾ ਨਹੀਂ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਵਲੋਂ ਸਿਗਨੈਟ ਇੰਸਟੀਚਿਊਟ ਆਫ਼ ਆਸਟ੍ਰੇਲੀਆ ਨਾਲ ਸਮਝੌਤੇ ’ਤੇ ਦਸਤਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।