06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਿਵਲ ਹਸਪਤਾਲ ’ਚ ਲੱਗੀਆਂ ਤਿੰਨ ਆਧੁਨਿਕ ਕਲਰ ਡੋਪਲਰ ਅਲਟਰਾਸਾਊਂਡ ਮਸ਼ੀਨਾਂ

ਅਜੀਤ ਡੈਸਕ 27-06-2026
ਗਰਭਵਤੀ ਮਹਿਲਾਵਾਂ ਲੈ ਸਕਣਗੀਆਂ ਮਸ਼ੀਨਾਂ ਦਾ ਲਾਹਾ–ਸਿਵਲ ਸਰਜਨ
ਜਲੰਧਰ, 26 (ਜਤਿੰਦਰ ਪੰਮੀ)–ਸਿਵਲ ਹਸਪਤਾਲ ਅੰਦਰ ਸਥਿਤ ਐਮ.ਸੀ.ਐਚ. ਸੈਂਟਰ ਨੂੰ ਗਰਭਵਤੀ ਮਹਿਲਾਵਾਂ ਦੀ ਸਕੈਨਿੰਗ ਕਰਨ ਲਈ ਤਿੰਨ ਆਧੁਨਿਕ ਸੁਵਿਧਾਵਾਂ ਨਾਲ ਲੈਸ ਤਿੰਨ ਨਵੀਆਂ ਕਲਰ ਡੋਪਲਰ ਅਲਟਰਾਸਾਊਂਡ ਮਸ਼ੀਨਾਂ ਨਾਲ ਲੈਸ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇਨ੍ਹਾਂ ਮਸ਼ੀਨਾ ਦਾ ਰਸਮੀ ਉਦਘਾਟਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵਲੋਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਆਧੁਨਿਕ ਕਲਰ ਡੋਪਲਰ ਮਸ਼ੀਨਾਂ ਰਾਹੀਂ ਖਾਸ ਕਰਕੇ ਗਰਭਵਤੀ ਮਹਿਲਾਵਾਂ ਤੇ ਹੋਰ ਮਹਿਲਾ ਮਰੀਜ਼ਾਂ ਨੂੰ ਵੱਡਾ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਪਹਿਲਾਂ ਅਲਟਰਾਸਾਊਂਡ ਕਲਰ ਡੋਪਲਰ ਜਾਂਚ ਲਈ ਨਿੱਜੀ ਕੇਂਦਰਾਂ ਦਾ ਸਹਾਰਾ ਲੈਣਾ ਪੈਂਦਾ ਸੀ। ਨਵੀਆਂ ਮਸ਼ੀਨਾਂ ਲੱਗਣ ਨਾਲ ਪੂਰੇ ਖੇਤਰ ਦੇ ਲੋਕਾਂ ਨੂੰ ਬਿਹਤਰ ਸਸਤੀ ਤੇ ਸੁਵਿਧਾਜਨਕ ਸਿਹਤ ਸੇਵਾਵਾਂ ਪ੍ਰਾਪਤ ਹੋਣਗੀਆਂ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਆਧੁਨਿਕ ਕਲਰ ਡੋਪਲਰ ਮਸ਼ੀਨਾਂ ਨਾਲ ਜਿੱਥੇ ਆਮ ਲੋਕਾਂ ‘ਤੇ ਆਰਥਿਕ ਬੋਝ ਘਟੇਗਾ, ਉੱਥੇ ਹੀ ਪਰਿਵਾਰ ਭਲਾਈ ਸਕੀਮਾਂ ਤਹਿਤ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਅਤੇ ਉੱਚ-ਪੱਧਰੀ ਡਾਕਟਰੀ ਜਾਂਚ ਦੀ ਸਹੂਲਤ ਹਸਪਤਾਲ ਵਿੱਚ ਹੀ ਮਿਲ ਸਕੇਗੀ। ਇਸ ਮੌਕੇ ਡਾ. ਮਹਿੰਦਰ ਪ੍ਰਤਾਪ ਸਿੰਘ, ਡਾ. ਗੋਰਵ ਸੇਠੀ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਡਿਪਟੀ ਐਮਈਆਈਓ ਗੁਰਜੀਤ ਕੌਰ ਮੌਜੂਦ ਸਨ।
ਪਿਛਲੀ ਖ਼ਬਰ ਤਰਨ ਤਾਰਨ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੇ ਜਲੰਧਰ ਪਹੁੰਚਣ ’ਤੇ ਗੁ : ਛੇਵੀਂ ਪਾਤਿਸ਼ਾਹੀ ਵਿਖੇ ਹੋਇਆ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨੈਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।