26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸੰਦੀਪ ਰਿਸ਼ੀ ਦੀ ਬਦਲੀ, ਨਿਕਾਸ ਕੁਮਾਰ ਹੋਣਗੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਸੰਦੀਪ ਰਿਸ਼ੀ ਦੇ ਕਾਰਜਕਾਲ ਵਿਚ ਸ਼ੁਰੂ ਹੋਏ ਸੀ ਕਈ ਪ੍ਰਾਜੈਕਟ

ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਸ਼ਿਵ)-ਪੰਜਾਬ ਸਰਕਾਰ ਨੇ ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਦੀ ਬਦਲੀ ਕਰਕੇ ਉਨਾਂ ਦੀ ਥਾਂ ’ਤੇ 2020 ਕੇਡਰ ਦੇ ਆਈ. ਏ. ਐੱਸ. ਨਿਕਾਸ ਕੁਮਾਰ ਨੂੰ ਨਵਾਂ ਕਮਿਸ਼ਨਰ ਲਗਾਇਆ ਹੈ। ਸ੍ਰੀ ਸੰਦੀਪ ਰਿਸ਼ੀ ਦੀ ਤੈਨਾਤੀ ਬਤੌਰ ਮੁੱਖ ਪ੍ਰਸ਼ਾਸਕ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਐੱਸ. ਏ. ਐੱਸ. ਨਗਰ ਸ੍ਰੀ ਸੰਦੀਪ ਕੁਮਾਰ ਆਈ. ਏ. ਐੱਸ. ਦੀ ਥਾਂ ’ਤੇ ਕੀਤੀ ਗਈ ਹੈ ਜਦਕਿ 2020 ਕੇਡਰ ਦੇ ਆਈ. ਏ. ਐੱਸ. ਸ੍ਰੀ ਨਿਕਾਸ ਕੁਮਾਰ ਦੀ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਹੁਸ਼ਿਆਰਪੁਰ ਤੋਂ ਨਿਗਮ ਕਮਿਸ਼ਨਰ ਜਲੰਧਰ ’ਤੇ ਨਿਯੁਕਤੀ ਕੀਤੀ ਗਈ ਹੈ। ਸ੍ਰੀ ਸੰਦੀਪ ਰਿਸ਼ੀ ਇਕ ਸਾਲ ਦੇ ਕਰੀਬ ਨਗਰ ਨਿਗਮ ਵਿਚ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ। ਉਨਾਂ ਨੇ ਮੇਅਰ ਵਨੀਤ ਧੀਰ ਦੀ ਅਗਵਾਈ ਵਿਚ ਵਿਕਾਸ ਦੇ ਕਈ ਪ੍ਰਾਜੈਕਟਾਂ ਨੂੰ ਸ਼ੁਰੂ ਕਰਵਾਇਆ ਸੀ। ਸ੍ਰੀ ਸੰਦੀਪ ਰਿਸ਼ੀ ਨੇ ਕਈ ਮਸਲਿਆਂ ਨੂੰ ਸੁਲਝਾਉਣ ਤੋਂ ਇਲਾਵਾ ਵਿਕਾਸ ਦੇ ਕੰਮਾਂ ਵਿਚ ਵੀ ਤੇਜ਼ੀ ਲਿਆਂਦੀ ਸੀ। ਪੰਜਾਬ ਸਰਕਾਰ ਵਲੋਂ ਸ੍ਰੀ ਨਿਕਾਸ ਕੁਮਾਰ ਆਈ. ਏ. ਐੱਸ. ਨੂੰ ਜਲੰਧਰ ਨਿਗਮ ਦੀ ਕਮਾਨ ਦਿੱਤੀ ਗਈ ਹੈ। ਜਲੰਧਰ ਸ਼ਹਿਰ ਉਂਜ ਵੀ ਅਫ਼ਸਰਾਂ ਲਈ ਚੁਨੌਤੀ ਪੂਰਨ ਰਿਹਾ ਹੈ। ਹੁਣ ਜਦੋਂ ਕਿ ਵਿਧਾਨ ਸਭਾ ਚੋਣਾਂ ਨੂੰ ਕੁੱਝ ਮਹੀਨੇ ਰਹਿ ਗਏ ਹਨ ਤੇ ਉਨਾਂ ਵਲੋਂ ਸ਼ਹਿਰ ਵਿਚ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਤੋਂ ਇਲਾਵਾ ਚੱਲ ਰਹੇ ਪ੍ਰਾਜੈਕਟਾਂ ਜਿਨਾਂ ਵਿਚ ਸਰਫੇਸ ਵਾਟਰ ਪ੍ਰਾਜੈਕਟ, ਬਰਲਟਨ ਪਾਰਕ ਦਾ ਸਪੋਰਟਸ ਹੱਬ, ਬਾਇਓ ਮਾਈਨਿੰਗ ਪ੍ਰਾਜੈਕਟ, ਪਟੇਲ ਚੌਕ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਦੀ ਸੜਕ ਦੇ ਦੋਵੇਂ ਪਾਸੇ ਗਰੀਨ ਬੈਲਟ ਨੂੰ ਸਮੇਂ ਸਿਰ ਪੂਰਾ ਕਰਵਾਉਣਾ ਵੀ ਵੱਡੀ ਚੁਨੌਤੀ ਹੋਵੇਗਾ। ਪੰਜਾਬ ਸਰਕਾਰ ਦੀ ਹਦਾਇਤ ’ਤੇ ਜਲੰਧਰ ਵਿਚ ਕੂੜੇ ਤੇ ਸਫ਼ਾਈ ਦੀ ਸਮੱਸਿਆ ਦਾ ਹੱਲ ਕਰਨ ਲਈ ਹੁਣ 607 ਕਰੋੜ ਦਾ ਨਵਾਂ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ। ਯੂਨੀਅਨਾਂ ਦੇ ਸਹਿਯੋਗ ਤੋਂ ਬਾਅਦ ਹੀ ਇਸ ਪ੍ਰਾਜੈਕਟ ਨੂੰ ਲਾਗੂ ਕੀਤਾ ਜਾ ਸਕਦਾ ਹੈ। ਨੌਜਵਾਨ ਅਫ਼ਸਰ ਦੀ ਨਿਯੁਕਤੀ ਨਾਲ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਹੋਰ ਵੀ ਤੇਜ਼ੀ ਨਾਲ ਹੱਲ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਠੇਕਾ ਕਰਮਚਾਰੀਆਂ ਵਲੋਂ ਕੰਮ ’ਤੇ ਵਾਪਸ ਆਉਣ ਨਾਲ ਪਾਵਰਕਾਮ ਨੂੰ ਮਿਲੀ ਰਾਹਤ ਮੁਰੰਮਤ ਦੇ ਕੰਮ ਹੋਣ ਕਰਕੇ ਕਈ ਇਲਾਕਿਆਂ ਵਿ... ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਦੀ ਸੂਬਾਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।