27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅਲਮਸਤ ਬਾਪੂ ਗੁਰਚਰਨ ਸ਼ਾਹ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 12 ਨੂੰ

ਅਜੀਤ ਡੈਸਕ 09-07-2026
ਚੁਗਿੱਟੀ/ ਜੰਡੂ ਸਿੰਘਾ, 8 ਜੁਲਾਈ ( ਨਰਿੰਦਰ ਲਾਗੂ)-ਸਥਾਨਕ ਸੁੱਚੀ ਪਿੰਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਲਮਸਤ ਬਾਪੂ ਗੁਰਚਰਨ ਸ਼ਾਹ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 12 ਜੁਲਾਈ ਨੂੰ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਾਂਈ ਬਿੱਟੂ ਸ਼ਾਹ ਅਤੇ ਸੇਵਾਦਾਰ ਲੱਕੀ ਬੱਧਣ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਸਬੰਧੀ 11 ਜੁਲਾਈ ਨੂੰ ਸ਼ਾਮ 4 ਵਜ਼ੇ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ ਮਹਿੰਦੀ ਦੀ ਰਸਮ 8 ਵਜ਼ੇ ਹੋਵੇਗੀ। ਦੂਜੇ ਦਿਨ 12 ਜੁਲਾਈ ਨੂੰ ਝੰਡਾ ਚੜਾਉਣ ਦੀ ਰਸ਼ਮ ਸਵੇਰੇ 10 ਵਜ਼ੇ ਪੁਰੀ ਕੀਤੀ ਜਾਵੇਗੀ।ਉਸ ਤੋਂ ਬਾਅਦ ਮਹਿਫ਼ਲ ਏ ਕੱਵਾਲੀ ਪ੍ਰੋਗਰਾਮ ਹੋਵੇਗਾ। ਦੁਪਹਿਰ ਬਾਅਦ ਨਕਲਾਂ ਦਾ ਪ੍ਰੋਗਰਾਮ ਸ਼ਾਮ 4 ਵਜ਼ੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵੱਖ -ਵੱਖ ਗਾਇਕ ਕਲਾਕਾਰਾਂ ਵੱਲੋਂ ਵੀ ਹਾਜ਼ਰੀ ਲਗਵਾਈ ਜਾਵੇਗੀ। ਇਸ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਲੰਗਰ ਵਰਤਾਏ ਜਾਣਗੇ।
ਪਿਛਲੀ ਖ਼ਬਰ ਏ.ਪੀ.ਜੇ. ਸਕੂਲ ਰਾਮਾ ਮੰਡੀ ਨੇ ਸ਼ਤਰੰਜ ਟੂਰਨਾਮੈਂਟ ’ਚ ਕੀਤੀ ਦੋਹਰੀ ਜਿੱਤ ਦਰਜ ਅਗਲੀ ਖ਼ਬਰ ਹਮਲੇ ਦੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੁਲਿਸ ਕਮਿਸ਼ਨਰ ਨੂੰ ਮਿਲੀਆਂ ਨਿਹੰਗ ਸਿੰਘ ਜਥੇਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।