06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਲਾਇਲਪੁਰ ਖ਼ਾਲਸਾ ਕਾਲਜ ਵਲੋਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ

ਅਜੀਤ ਡੈਸਕ 14-07-2026
ਜਲੰਧਰ, 13 ਜੁਲਾਈ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਵੱਲੋਂ ਅਕਾਦਮਿਕ ਸੈਸ਼ਨ 2026-2027 ਦੇ ਪਹਿਲੇ ਦਿਨ, ਕਾਲਜ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਓਰੀਐਨਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਵਿਖੇ ਚੱਲ ਰਹੇ ਲਗਭਗ 20 ਵੱਖ ਵੱਖ ਕੋਰਸਾਂ/ਵਿਭਾਗਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਸ਼ਾਮਿਲ ਹੋਏ । ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ “ਜੀ ਆਇਆਂ” ਆਖਦਿਆਂ ਕਿਹਾ ਕਿ ਜਿਸ ਮਹਾਨ ਸੰਸਥਾ ਦਾ ਤੁਸੀਂ ਹਿੱਸਾ ਬਣੇ ਹੋ, ਇਹ ਉਹ ਸੰਸਥਾ ਹੈ ਜਿਸ ਨੇ ਦੇਸ਼ ਨੂੰ ਬਹੁਤ ਨਾਮਵਰ ਹਸਤੀਆਂ ਪੈਦਾ ਕਰਕੇ ਦਿੱਤੀਆਂ ਹਨ ਤੇ ਇਸੇ ਕਰਕੇ ਪੂਰੀ ਦੁਨੀਆ ਵਿੱਚ ਇਸ ਸੰਸਥਾ ਦਾ ਨਾਮ ਹੈ। ਉਹਨਾਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਸੁਪਨੇ ਲੈ ਕੇ ਤੁਸੀਂ ਇਸ ਸੰਸਥਾ ਵਿੱਚ ਆਏ ਹੋ ਉਹ ਜ਼ਰੂਰ ਪੂਰੇ ਹੋਣਗੇ। ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਸ ਕੋਰਸ ਵਿੱਚ ਉਹਨਾਂ ਨੇ ਦਾਖ਼ਲਾ ਲਿਆ ਹੈ, ਉਸ ਦੀ ਉਹਨਾਂ ਦੇ ਭਵਿੱਖ ਵਿੱਚ ਕੀ ਅਹਿਮੀਅਤ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਡਾ. ਬਲਰਾਜ ਕੌਰ, ਡਾ ਐਸ. ਐਸ. ਬੈਂਸ, ਡਾ. ਹਰਜਿੰਦਰ ਸਿੰਘ, ਡਾ. ਪੂਜਾ ਰਾਣਾ ਅਤੇ ਡਾ. ਅਨੂ ਮੂਨ, ਡਾ. ਅਰੁਣ ਦੇਵ ਸ਼ਰਮਾ, ਡਾ. ਗੀਤਾਂਜਲੀ ਮੋਡਗਿੱਲ, ਡਾ. ਨਰਵੀਰ ਸਿੰਘ ਡਾ. ਉਪਮਾ ਅਰੋੜਾ ਅਤੇ ਡਾ. ਸਰਬਜੀਤ ਸਿੰਘ, ਰਾਜੂ ਸ਼ਰਮਾ ਅਤੇ ਡਾ. ਜਸਵੰਤ ਕੌਰ, ਡਾ. ਸੰਜੀਵ ਆਨੰਦ, ਪ੍ਰੋ. ਅਮਿਤਾ ਛੀਨਾ, ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ) ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੋਜ਼ਾਨਾ ਕਲਾਸਾਂ ‘ਚ ਆ ਕੇ ਪੂਰੀ ਲਗਨ ਨਾਲ ਪੜ੍ਹਾਈ ਕਰਨ ਲਈ ਵਚਨਬੱਧ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਤੇ ਅਧਿਆਪਕ ਹਾਜ਼ਰ ਸਨ ।
ਪਿਛਲੀ ਖ਼ਬਰ ਤਰਸੇਮ ਸਿੰਘ ਨੂੰ ਰੋਟਰੀ ਕਲੱਬ ਜਲੰਧਰ ਵੈਸਟ ਦੇ ਪ੍ਰਧਾਨ ਵਜੋਂ ਤਾਜ ਪਹਿਨਾਇਆ ਅਗਲੀ ਖ਼ਬਰ ਨਿਗਮ ਯੂਨੀਅਨ ਵਲੋਂ 143 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਵਿਰੋਧ ਮੇਅਰ ਨੂੰ ਮੰਗ ਪੱਤਰ ਦੇ ਕੇ ਪ੍ਰਾਜੈਕਟ ਰੱਦ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।