15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਸਤੀ ਪੀਰਦਾਦ ਰੋਡ ’ਤੇ ਨਿਗਮ ਵਲੋਂ ਨਾਜਾਇਜ਼ 8 ਦੁਕਾਨਾਂ ਸੀਲ ਮੁੱਖ ਚੌਕਸੀ ਅਫ਼ਸਰ ਵਲੋਂ ਵੀ ਦੇਖਿਆ ਗਿਆ ਸੀ ਦੁਕਾਨਾਂ ਦਾ ਮੌਕਾ

ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਬਸਤੀ ਪੀਰ ਦਾਦ ਰੋਡ ਨਾਲੇ ਦੇ ਕੋਲ ਬਣੀਆਂ ਨਾਜਾਇਜ ਦੁਕਾਨਾਂ ਅੱਜ ਦੁਪਹਿਰ ਬਾਅਦ ਸੀਲ ਕਰ ਦਿੱਤੀਆਂ ਹਨ। ਇਨਾਂ ਵਿਚ ਚਾਰ ਦੁਕਾਨਾਂ ਪਹਿਲੀ ਮੰਜਿਲ ਅਤੇ ਚਾਰ ਦੁਕਾਨਾਂ ਗਰਾਊਂਡ ਫਲੋਰ ’ਤੇ ਬਣਾਈਆਂ ਗਈਆਂ ਹਨ। ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਦੁਕਾਨਾਂ ਦੇ ਉਪਰ ਸੀਲ ਹੋਣ ਦਾ ਨੋਟਿਸ ਵੀ ਚਿਪਕਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਸ਼ਿਕਾਇਤਕਰਤਾ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵਲੋਂ ਇਨਾਂ ਨਾਜਾਇਜ ਦੁਕਾਨਾਂ ਬਾਰੇ ਸ਼ਿਕਾਇਤ ਕੀਤੀ ਸੀ। ਜਦੋਂ ਕਾਰਵਾਈ ਨਹੀਂ ਹੋਈ ਤਾਂ ਉਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫਸਰ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਮਾਰਚ ਦੇ ਮਹੀਨੇ ਮੁਖ ਚੌਕਸੀ ਅਫਸਰ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਚੌਕਸੀ ਵਿਭਾਗ ਦੀ ਇਕ ਟੀਮ ਜਲੰਧਰ ਆਈ ਸੀ ਤਾਂ ਉਨਾਂ ਨੇ ਬਸਤੀ ਪੀਰ ਦਾਦ ਰੋਡ ’ਤੇ ਇਨਾਂ ਦੁਕਾਨਾਂ ਦਾ ਮੌਕਾ ਦੇਖਣ ਤੋਂ ਇਲਾਵਾ ਹੋਰ ਵੀ ਬਿਲਡਿੰਗ ਬਾਈਲਾਜ ਨਿਯਮਾਂ ਦੀ ਉਲੰਘਣਾ ਕਰਦੀਆਂ ਇਮਾਰਤਾਂ ਅਤੇ ਨਾਜਾਇਜ ਕਾਲੋਨੀਆਂ ਵਿਚ ਬਣ ਰਹੀਆਂ ਨਾਜਾਇਜ ਕੋਠੀਆਂ ਦਾ ਵੀ ਮੌਕਾ ਦੇਖ ਕੇ ਬਿਲਡਿੰਗ ਵਿਭਾਗ ਨੂੰ ਸਖਤ ਕਾਰਵਾਈ ਕਰਨ ਅਤੇ ਰਿਪੋਰਟ ਭੇਜਣ ਦੀ ਹਦਾਇਤ ਦਿੱਤੀ ਸੀ। ਬਿਲਡਿੰਗ ਵਿਭਾਗ ਵਲੋਂ ਅੱਜ ਵੈਸਟ ਹਲਕੇ ਵਿਚ ਨਾਜਾਇਜ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਨਾਜਾਇਜ ਉਸਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਉਧਰ ਕਈ ਲੋਕਾਂ ਨੇ ਕਿਹਾ ਕਿ ਬਾਅਦ ਵਿਚ ਇਸ ਤਰਾਂ ਦੀਆਂ ਸੀਲਾਂ ਨੂੰ ਖੋਲ ਦਿੱਤਾ ਜਾਂਦਾ ਹੈ ਕਿਉਂਕਿ ਇਨਾਂ ਦੁਕਾਨਾਂ ਦੀ ਪਹਿਲਾਂ ਹੀ ਉਸਾਰੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ ਬਾਅਦ ਵਿਚ ਸੀਲ ਕਰਨ ਦੀ ਕਾਰਵਾਈ ਕਈ ਬਾਰ ਤਾਂ ਸਿਰਫ ਦਿਖਾਵਾ ਹੀ ਸਾਬਤ ਹੁੰਦੀ ਹੈ।
ਪਿਛਲੀ ਖ਼ਬਰ ਸਿਵਲ ਹਸਪਤਾਲ ਦੀਆਂ ਵੱਢੀਆਂ ਤਾਰਾਂ ਨਹੀਂ ਹੋਈਆਂ ਠੀਕ, ਪ੍ਰਸ਼ਾਸਨ ਨੇ ਜੁਗਾੜ ਨਾਲ ਚਲਾਈ ਬਿਜਲੀ ਸਪਲਾਈ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਮਹਾਂਨਗਰ ਦੇ ਆਲੇ-ਦੁਆਲੇ ਤੇ ਅੰਦਰੂਨੀ ਹਿੱਸਿਆਂ ’ਚ ਸੁਰੱਖਿਆ ਪ੍ਰਬੰਧ ਸਖ਼ਤ ਵੱਖ-ਵੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।