15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ

ਅਜੀਤ ਡੈਸਕ 16-07-2026
ਚੁਗਿੱਟੀ/ ਜੰਡੂ ਸਿੰਘਾ, 15 ਜੁਲਾਈ ( ਨਰਿੰਦਰ ਲਾਗੂ) ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ 52 ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਸੁੱਚੀ ਪਿੰਡ ਦੇ ਖੇਤਰੀ ਦਫ਼ਤਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਉਪਰਾਲਾ ਅਲਫ਼ਾ ਮਹੇਂਦਰੂ ਫਾਉਂਡੇਸ਼ਨ ਦੁਆਰਾ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ, ਸਿਵਲ ਹਸਪਤਾਲ ਬਲੱਡ ਬੈਂਕ ਜਲੰਧਰ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਖੇਤਰੀ ਮੈਨੇਜਰ (ਰਿਟੇਲ) ਸੁਨੀਲ ਕੁਮਾਰ ਨੇ ਕਿਹਾ ਕਿ ਖੂਨਦਾਨ ਇਕ ਪ੍ਰਸੰਸਾਯੋਗ ਕਾਰਜ ਹੈ। ਉਕਤ ਅਧਾਰੇ ਦੇ ਖੇਤਰੀ ਮੈਨੇਜਰ (ਐਲ ਪੀ ਜੀ) ਅਨੀਸ਼ ਜਿਲਾਨੀ ਕਰੀ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾਕਟਰ ਸੁਰਜੀਤ ਲਾਲ ਨੇ ਕਿਹਾ ਕਿ ਖੂਨਦਾਨ ਦਾ ਕੋਈ ਨਕਲੀ ਬਦਲ ਨਹੀਂ ਹੈ, ਸਵੈਇੱਛਾ ਨਾਲ ਦਾਨ ਇਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਅਲਫ਼ਾ ਮਹੇਂਦਰੂ ਫਾਉਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹੇਂਦਰੂ ਨੇ ਸਾਰੇ ਖੂਨਦਾਨੀਆਂ, ਭਾਈਵਾਲ ਸੰਗਠਨਾਂ ਅਤੇ ਮੌਜੂਦ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਵਲ ਹਸਪਤਾਲ ਬਲੱਡ ਬੈਂਕ ਤੋਂ ਡਾਕਟਰ ਰੁਪਿੰਦਰ ਕੌਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸੁਨੀਲ ਕੁਮਾਰ ( ਖ਼ੇਤਰੀ ਮੈਨੇਜਰ -ਪ੍ਰਚੂਨ), ਅਨੀਸ਼ ਜਿਲਾਨੀ ਕਾਰੀ( ਖੇਤਰੀ ਮੈਨੇਜਰ -ਐਲ ਪੀ ਜੀ), ਗਗਨਦੀਪ ਸਿੰਘ (ਸੀਨੀਅਰ ਮੈਨੇਜਰ ਅਤੇ ਖੇਤਰੀ ਕੋਆਰਡੀਨੇਟਰ), ਵਿਨੈ ਯੇਨਾਗੰਤੀ(ਮੈਨੇਜਰ -ਪ੍ਰਚੂਨ ਇੰਜੀਨੀਅਰਿੰਗ),ਗੌਰਵ( ਮੈਨੇਜਰ -ਪ੍ਰਚੂਨ ਇੰਜੀਨੀਅਰਿੰਗ), ਰਮੇਸ਼ ਮਹੇਂਦਰੂ ਪ੍ਰਧਾਨ, ਲਤਿਤ ਮਹਿਤਾ, ਰਾਜਿੰਦਰ ਸਿੰਘ ਬਾਠ, ਵਿਜੈ ਕੁਮਾਰ ਅਤੇ ਨੂਪੁਰ ਮਹੇਂਦਰੂ ਸਮੇਤ ਕਈ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ ਅੱਜ ਤੋਂ ਤਿੰਨ ਦਿਨ ਤੱਕ ਫਿਰ ‘ਨੋ ਵਰਕ ਡੇਅ’ ’ਤੇ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ ਅਗਲੀ ਖ਼ਬਰ ਮਨਦੀਪ ਸਿੰਘ ਤੂਰ ਦੀ ਕੋਆਪਰੇਟਿਵ ਸੁਸਾਇਟੀ ਧਾਰੀਵਾਲ, ਚਾਨੀਆ, ਥਾਬਲਕੇ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।