02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਇੰਨੋਸੈਂਟ ਹਾਰਟਸ ਨੇ ਹਾਰਟ, ਮਾਈਂਡ ਐਂਡ ਮਸ਼ੀਨ ਵਿਸ਼ੇ ’ਤੇ ਸਿੱਖਿਆ ਸੰਮੇਲਨ ਕਰਵਾਇਆ

ਅਜੀਤ ਡੈਸਕ 26-07-2026
ਜਲੰਧਰ, 25 ਜੁਲਾਈ (ਪਵਨ ਖਰਬੰਦਾ)- ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵਲੋਂ ਸੰਚਾਲਿਤ ਅਤੇ ਪ੍ਰਬੰਧਿਤ ਦਿਸ਼ਾ–ਐਨ ਇਨੀਸ਼ੀਏਟਿਵ*ਦੇ ਤਹਿਤ ਇੰਨੋਸੈਂਟ ਹਾਰਟਸ ਨੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਲੋਹਾਰਾਂ ਕੈਂਪਸ ਵਿੱਚ ਹਾਰਟ, ਮਾਈਂਡ ਐਂਡ ਮਸ਼ੀਨ ਵਿਸ਼ੇ ’ਤੇ ਇੱਕ ਸਿੱਖਿਆ ਸੰਮੇਲਨ ਦਾ ਆਯੋਜਨ ਕੀਤਾ ਗਿਆ । ਇਸ ਸੰਮੇਲਨ ’ਚ ਖੇਤਰ ਭਰ ਤੋਂ ਸਿੱਖਿਆਵਿਦ, ਚਿੰਤਕ ਅਤੇ ਪੇਸ਼ੇਵਰ ਇਕੱਠੇ ਹੋਏ ਅਤੇ ਇਸ ਗੱਲ ’ਤੇ ਵਿਚਾਰ-ਵਟਾਂਦਰਾ ਕੀਤਾ । ਇੰਨੋਸੈਂਟ ਹਾਰਟਸ ਗਰੁੱਪ ਦੀ ਸੀ.ਐੱਸ.ਆਰ. ਡਾਇਰੈਕਟਰ ਡਾ. ਪਲਕ ਗੁਪਤਾ ਬੌਰੀ ਨੇ ਹਾਜ਼ਰ ਸਿੱਖਿਆਵਿਦਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇੰਨੋਸੈਂਟ ਹਾਰਟਸ ਦੀ ਸੰਸਥਾਪਕ ਸਵ.ਕਮਲੇਸ਼ ਬੌਰੀ ਦੇ ਵਿਜ਼ਨ ਨੂੰ ਸਾਂਝਾ ਕੀਤਾ । ਉਨ੍ਹਾਂ ਦੱਸਿਆ ਕਿ ਸੰਸਥਾ ਦੀ ਸਥਾਪਨਾ ਨੈਤਿਕ ਕਦਰਾਂ-ਕੀਮਤਾਂ ਅਤੇ ਸਰਵਪੱਖੀ ਵਿਕਾਸ ’ਤੇ ਆਧਾਰਿਤ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਸਮਾਗਮ ਦੇ ਮੁੱਖ ਮਹਿਮਾਨ ਸੰਜੇ ਕੁਮਾਰ ਬਿਸ਼ਟ (ਰੀਜਨਲ ਅਫ਼ਸਰ, ਸੀਬੀਐਸਈ, ਲੁਧਿਆਣਾ) ਅਤੇ ਸੰਦੀਪ ਰਾਜਪਾਲ (ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ) ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ । ਮੁੱਖ ਮਹਿਮਾਨਾਂ ਅਤੇ ਐਡਵਾਈਜ਼ਰੀ ਪੈਨਲ ਦੇ ਮੈਂਬਰਾਂ ਦੀਪਾ ਡੋਗਰਾ (ਡਾਇਰੈਕਟਰ ਕੈਂਬਰਿਜ ਸਕੂਲ), ਡਾ. ਵੰਦਨਾ ਸ਼ਾਹੀ (ਪ੍ਰਿੰਸੀਪਲ, ਬੀਸੀਐਮ ਲੁਧਿਆਣਾ), ਡਾ. ਹਰਮੀਤ ਬੜੈਚ (ਸਿਟੀ ਕੋਆਰਡੀਨੇਟਰ, ਲੁਧਿਆਣਾ), ਡਾ. ਵਿਨੋਦਿਤਾ ਸੰਖਿਆਨ (ਪ੍ਰਿੰਸੀਪਲ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਅੰਮ੍ਰਿਤਸਰ), ਪਰਮਜੀਤ ਕੌਰ ਢਿੱਲੋਂ (ਡਾਇਰੈਕਟਰ, ਕਮਲਾ ਨਹਿਰੂ ਸਕੂਲ, ਫਗਵਾੜਾ) ਅਤੇ ਯੋਗੇਸ਼ ਗੰਭੀਰ (ਪ੍ਰਿੰਸੀਪਲ, ਡੀਏਵੀ ਫਲੋਰ ਅਤੇ ਪੁਲਿਸ ਡੀਏਵੀ, ਜਲੰਧਰ) ਵੱਲੋਂ ਰਵਾਇਤੀ ਤੌਰ ’ਤੇ ਦੀਪ ਜਗਾ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ । ਇਸ ਤੋਂ ਬਾਅਦ “ਵਿਕਸਿਤ ਭਾਰਤ–2047” ਥੀਮ ’ਤੇ ਆਧਾਰਿਤ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸਮਰੱਥ ਅਤੇ ਵਿਕਸਿਤ ਭਾਰਤ ਦੀ ਝਲਕ ਪੇਸ਼ ਕੀਤੀ ਗਈ। ਡਾ. ਦੀਪਾ ਡੋਗਰਾ ਨੇ ਮਨੁੱਖ ਅਤੇ ਮਸ਼ੀਨ ਦੇ ਮਿਲਾਪ ਰਾਹੀਂ ਬੁੱਧੀਮਤਾ ਵੱਲ ਵਧਦੇ ਕਦਮਾਂ ਬਾਰੇ ਵਿਚਾਰ ਸਾਂਝੇ ਕੀਤੇ । ਡਾ. ਵੰਦਨਾ ਸ਼ਾਹੀ ਨੇ “ਐਨਹਾਸਿੰਗ ਲਰਨਿੰਗ ਵਿਦਆਊਟ ਰਿਪਲੇਸਿੰਗ ਹੂਮੈਨਟੀ” ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਅਰੁਣ ਜੌਨ ਮਸੀਹ (ਪ੍ਰਿੰਸੀਪਲ ਅਤੇ ਮੈਨੇਜਿੰਗ ਡਾਇਰੈਕਟਰ, ਬੈਪਟਿਸਟ ਸਕੂਲ, ਚੰਡੀਗੜ੍ਹ) ਨੇ ਸਮਾਵੇਸ਼ੀ ਸਿੱਖਿਆ ਅਤੇ ਤਕਨਾਲੋਜੀ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਐਜੂਕੇਅਰ ਲਿਮਿਟਡ ਦੇ ਵਾਈਸ ਪ੍ਰੈਜ਼ੀਡੈਂਟ (ਓਪਰੇਸ਼ਨਜ਼) ਸੰਦੀਪ ਕਾਮਰਾ ਨੇ “ਕਨੈਕਟਿਡ ਪੇਰੈਂਟ ਸਕੂਲ ਪਾਰਟਨਰਸ਼ਿਪ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਬਾਰੇ ਕਈ ਪੁਸਤਕਾਂ ਦੀ ਲੇਖਿਕਾ ਸ਼੍ਰੀਮਤੀ ਮੀਨੂ ਕੁਮਾਰ ਨੇ “ਅ ਕਗਨੇਟਿਵ ਮਾਇੰਡ ਐਂਡ ਅਪੈਥੈਟਿਕ ਹਾਰਟ ਵਿਸ਼ੇ ’ਤੇ ਪ੍ਰਭਾਵਸ਼ਾਲੀ ਸੈਸ਼ਨ ਪੇਸ਼ ਕੀਤਾ । ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਅਤੇ ਡਾ. ਪਲਕ ਗੁਪਤਾ ਬੌਰੀ ਨੇ ਮੁੱਖ ਮਹਿਮਾਨ ਸ੍ਰੀ ਸੰਜੇ ਬਿਸ਼ਟ ਅਤੇ ਸ਼੍ਰੀ ਸੰਦੀਪ ਰਾਜਪਾਲ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਅਗਲੀ ਖ਼ਬਰ ਫੋਰਟਿਸ ਹਸਪਤਾਲ ਨੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਇਕ ਸਾਲ ਦਾ ਸਫ਼ਰ ਕੀਤਾ ਪੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।