02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਆਮਦਨ ਕਰ ਵਿਭਾਗ ਨੇ ਖ਼ੂਨਦਾਨ ਕੈਂਪ ਲਗਾ ਕੇ ਆਮਦਨ ਕਰ ਦਿਵਸ ਮਨਾਇਆ

ਅਜੀਤ ਡੈਸਕ 26-07-2026
ਜਲੰਧਰ, 25 ਜੁਲਾਈ (ਸ਼ਿਵ)-167ਵੇਂ ਆਮਦਨ ਕਰ ਦਿਵਸ ਦੇ ਇਤਿਹਾਸਕ ਮੌਕੇ ’ਤੇ ਆਮਦਨ ਕਰ ਵਿਭਾਗ ਜਲੰਧਰ ਵਲੋਂ ਅੱਜ ਆਮਦਨ ਕਰ ਦਫ਼ਤਰ ਵਿਖੇ ਸਵੈਇੱਛਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਇੰਡੀਅਨ ਰੈੱਡ ਕਰਾਸ ਸੋਸਾਇਟੀ, ਜਲੰਧਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜੋ ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਭਲਾਈ ਪ੍ਰਤੀ ਵਿਭਾਗ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਹ ਸਮਾਗਮ ਪ੍ਰਧਾਨ ਮੁੱਖ ਆਮਦਨ ਕਰ ਕਮਿਸ਼ਨਰ ਜਲੰਧਰ ਡਾ. ਸ਼ਿਵ ਦਾਨ ਸਿੰਘ ਭਦੌਰਿਆ ਦੀ ਦੂਰਅੰਦੇਸ਼ੀ ਅਗਵਾਈ ਅਤੇ ਸਰਗਰਮ ਪਹਿਲਕਦਮੀ ਹੇਠ ਕਰਵਾਇਆ ਗਿਆ। ਖ਼ੂਨਦਾਨ ਕੈਂਪ ਦਾ ਉਦਘਾਟਨ ਆਮਦਨ ਕਰ ਆਯੁਕਤ (ਅਪੀਲ) ਬਲਵਿੰਦਰ ਕੌਰ ਨੇ ਕੀਤਾ। ਉਨ੍ਹਾਂ ਨੇ ਪ੍ਰਭਾਵਸ਼ਾਲੀ ਕਰ ਪ੍ਰਸ਼ਾਸਨ ਰਾਹੀਂ ਰਾਸ਼ਟਰ ਨਿਰਮਾਣ ਤੇ ਅਰਥਪੂਰਨ ਸਮਾਜ ਸੇਵਾ ਪ੍ਰਤੀ ਵਿਭਾਗ ਦੀ ਲਗਾਤਾਰ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਆਮਦਨ ਕਰ ਆਯੁਕਤ (ਅਪੀਲ) ਸ੍ਰੀ ਭੁਪਿੰਦਰ ਸਿੰਘ ਅਨੰਤ, ਵਧੀਕ ਆਮਦਨ ਕਰ ਆਯੁਕਤ ਸ੍ਰੀ ਯਸ਼ੇਂਦਰ ਗਰਗ, ਵਧੀਕ ਆਮਦਨ ਕਰ ਆਯੁਕਤ ਰਤਿੰਦਰ ਕੌਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਖ਼ੂਨਦਾਨ ਕੈਂਪ ਵਿਚ ਹਰ ਕੇਡਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਆਮਦਨ ਕਰ ਗਜ਼ਟਿਡ ਅਫ਼ਸਰ ਐਸੋਸੀਏਸ਼ਨ ਅਤੇ ਆਮਦਨ ਕਰ ਕਰਮਚਾਰੀ ਮਹਾਸੰਘ ਦੇ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਸੇਵਾ ਭਾਵਨਾ ਅਤੇ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਮਾਗਮ ਲੋਕ ਸੇਵਾ ਪ੍ਰਤੀ ਆਮਦਨ ਕਰ ਵਿਭਾਗ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਿਭਾਗ ਆਪਣੇ ਮੁੱਖ ਫ਼ਰਜ਼ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਖ਼ੂਨਦਾਨ ਵਰਗੀਆਂ ਸਵੈਇੱਛਕ ਸਮਾਜ ਸੇਵੀ ਪਹਿਲਾਂ ਰਾਹੀਂ ਸਮਾਜ ਦੀ ਭਲਾਈ ਲਈ ਵੀ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
ਪਿਛਲੀ ਖ਼ਬਰ Michigan 'ਚ ਵੱਡਾ ਹਾਦਸਾ, ਅੱਗ ਲੱਗਣ ਕਾਰਨ 6 ਬੱਚਿਆਂ ਸਮੇਤ 8 ਮੌ/ਤਾਂ ਅਗਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।