03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿਚ ਵਕੀਲਾਂ ਦੀ ਭੁੱਖ ਹੜਤਾਲ ਅੱਠਵੇਂ ਦਿਨ ਵੀ ਰਹੀ ਜਾਰੀ

ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਜਤਿੰਦਰ ਪੰਮੀ)–ਲੀਗਲ ਏਡ ਡਿਫੈਂਸ ਕਾਊਂਸਲ ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਵਕੀਲਾਂ ਵੱਲੋਂ ਚਲਾਈ ਜਾ ਰਹੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਅੱਠਵੇਂ ਦਿਨ ਵੀ ਜਾਰੀ ਰਹੀ। ਬਾਰ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਮ ਛਾਬੜਾ ਨੇ ਦੱਸਿਆ ਕਿ ਅੱਜ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲਾਂ ਨੇ ਪਹਿਲਾਂ ਵਾਂਗ ਐਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿੱਚ ਨਿਆਂਇਕ ਕੰਮਕਾਜ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੂਰੇ ਸੂਬੇ ਦਾ ਵਕੀਲ ਭਾਈਚਾਰਾ ਇਸ ਨੀਤੀ ਦੇ ਵਿਰੋਧ ਵਿੱਚ ਇਕਜੁੱਟ ਹੈ ਅਤੇ ਹਰ ਦਿਨ ਇਸ ਅੰਦੋਲਨ ਨੂੰ ਹੋਰ ਵੱਧ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰ ਦੀ ਬੇਮਿਸਾਲ ਏਕਤਾ ਹੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਇਹ ਸ਼ਾਂਤਮਈ ਲੋਕਤੰਤਰੀ ਅੰਦੋਲਨ ਐਲਏਡੀਸੀ ਨੀਤੀ ਦੀ ਵਾਪਸੀ ਤੱਕ ਪੂਰੀ ਦ੍ਰਿੜ੍ਹਤਾ ਨਾਲ ਜਾਰੀ ਰਹੇਗਾ। ਇਸ ਮੌਕੇ ਸੰਯੁਕਤ ਸਕੱਤਰ ਸਾਹਿਲ ਮਲਹੋਤਰਾ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਪ੍ਰਤਾਪ ਸਿੰਘ, ਸਹਾਇਕ ਸਕੱਤਰ ਸੋਨਾਲਿਕਾ ਅਤੇ ਕਾਰਜਕਾਰਨੀ ਮੈਂਬਰ ਪਾਰਸ ਚੌਧਰੀ, ਨੇਹਾ ਅਤਰੀ, ਪ੍ਰਭੂ, ਵਿਜੈ ਅਤੇ ਮਨਿੰਦਰ ਸੇਰਾਵੀ ਤੋਂ ਇਲਾਵਾ ਧਰਨੇ ਵਿੱਚ ਵੀ.ਕੇ. ਸਰੀਨ, ਐੱਸ.ਐੱਸ. ਨੰਦਾ, ਕੇ.ਐੱਸ. ਹੁੰਦਲ, ਦਰਸ਼ਨ ਸਿੰਘ ਦਿਆਲ, ਸੀਨੀਅਰ ਮਨਦੀਪ ਸਿੰਘ ਸਹਿਦੇਵ, ਸਾਬਕਾ ਪ੍ਰਧਾਨ ਨਰਿੰਦਰ ਸਿੰਘ, ਰਾਜ ਕੁਮਾਰ ਭੱਲਾ, ਭਵਨ ਪ੍ਰਕਾਸ਼ ਸ਼ਰਮਾ, ਬਲਵਿੰਦਰ ਸਿੰਘ ਲੱਕੀ, ਗੁਰਮੇਲ ਸਿੰਘ ਲਿੱਧੜ, ਸੰਜੀਵ ਬਾਂਸਲ, ਐਚ.ਵੀ. ਕੋਹਲੀ, ਪ੍ਰੀਤਪਾਲ ਸਿੰਘ, ਰਤਨ ਦੁਆ, ਅਮਰਿੰਦਰ ਥਿੰਦ, ਰਾਕੇਸ਼ ਧੀਰ, ਸਨੀ ਕੁਮਾਰ, ਕੁਨਾਲ ਗੋਇਲ, ਮਧੁਰ ਰਚਨਾ, ਅੰਜੂ ਭੱਲਾ, ਸੰਜੀਵ ਕੰਬੋਜ, ਬਲਵਿੰਦਰ ਸਿੰਘ, ਮਿਹਿਰ ਸ਼ਰਮਾ, ਰਿਤੇਸ਼ ਬਰੋਟਮ, ਜਤਿੰਦਰ ਬਾਲ ਮੈਨੀ, ਜਗਤ ਮੈਨੀ, ਨਵੀਨ ਕੁਮਾਰ, ਅਜੈ ਕੌਸ਼ਿਕ, ਅਪੂਰਵ ਬਕਸ਼ੀ, ਨਵਤੇਜ ਸਿੰਘ ਮਿਨਹਾਸ, ਆਰ.ਕੇ. ਮੈਨੀ, ਰਵੀਨਾ ਸੇਠੀ, ਰੋਬਿਨ ਸੇਠੀ, ਕਮਲਪ੍ਰੀਤ, ਕੁੰਵਰ ਸੂਦ, ਅਸ਼ੋਕ ਸਰੀਨ, ਬਲਵਿੰਦਰ ਕੁਮਾਰ ਅਤੇ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਰਹੇ ਅਤੇ ਅੰਦੋਲਨ ਨੂੰ ਆਪਣਾ ਪੂਰਾ ਸਮਰਥਨ ਦਿੱਤਾ।
ਅੱਠਵੇਂ ਦਿਨ ਦੀ ਭੁੱਖ ਹੜਤਾਲ ਵਿਚ ਬੈਠਣ ਵਾਲੇ ਵਕੀਲ
ਗੁਰਨਾਮ ਸਿੰਘ ਪੇਲੀਆ (ਸਾਬਕਾ ਪ੍ਰਧਾਨ), ਓਮ ਪ੍ਰਕਾਸ਼ ਸ਼ਰਮਾ (ਸਾਬਕਾ ਪ੍ਰਧਾਨ), ਤੇਜਿੰਦਰ ਸਿੰਘ ਧਾਲੀਵਾਲ (ਸਾਬਕਾ ਸਕੱਤਰ), ਐਚ.ਵੀ. ਕੋਹਲੀ (ਸਾਬਕਾ ਸਕੱਤਰ), ਸੰਜੀਵ ਕੰਬੋਜ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਦਿਨੇਸ਼ ਜੱਸੀ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਅਜੈ ਕੌਸ਼ਿਕ, ਸਨੀ ਕੁਮਾਰ, ਰਾਜੇਸ਼ ਵਰਮਾ, ਮੁਹੰਮਦ ਇਰਸ਼ਾਦ ਖਾਨ, ਰੋਹਿਤ ਮਸੀਹ, ਪਰਵੀਨ ਬਾਲਾ, ਸੁਨੀਤਾ ਜੱਸਲ ਹਰਸ਼ (ਸਾਬਕਾ ਸਹਾਇਕ ਸਕੱਤਰ), ਰਾਕੇਸ਼ ਧੀਰ (ਸਾਬਕਾ ਕਾਰਜਕਾਰਨੀ ਮੈਂਬਰ), ਅਨੂ ਸੋਢੀ, ਕੁਲਵਿੰਦਰ ਕੌਰ, ਗੁਰਲੀਨ ਕੌਰ, ਅਨੁਭਵ ਕਪਾਹੀ, ਅਵਿਨਾਸ਼ ਸਿੰਗਲਾ, ਮੋਹਿਤ ਸੇਪਲਾ, ਅਕਸ, ਜਸਬੀਰ ਸਿੰਘ, ਰਵੀਨਾ ਸੇਠੀ, ਮਨਵੀਰ ਕੌਰ ਅਤੇ ਐਡਵੋਕੇਟ ਸਾਕਸ਼ੀ ਸ਼ਾਮਲ ਸਨ।
ਪਿਛਲੀ ਖ਼ਬਰ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਚੁਗਿੱਟੀ ਫਲਾਈਓਵਰ ਲਾਗੇ ਤੇਜ਼ ਰਫ਼ਤਾਰ ਕੈਂਟਰ ਪਲਟਿਆ,ਚਾਲਕ ਦਾ ਹੋਇਆ ਬਚਾ ਜਾਮ ਲੱਗਣ ਕਾਰਨ ਲੋਕ ਹੋਏ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।