02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੀਬੀ ਇੰਦਰਜੀਤ ਕੌਰ ਮਾਨ ਨੇ ਨਗਰ ਬਿਲਗਾ ਵਿੱਚ ਵਿਕਾਸ ਦੇ ਕੰਮਾਂ ਦੀ ਲਾਈ ਝੜੀ

ਅਜੀਤ ਡੈਸਕ 01-08-2026
ਬਿਲਗਾ, 31 ਜੁਲਾਈ (ਤਜਿੰਦਰ ਕੁਮਾਰ)- ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਨਗਰ ਪੰਚਾਇਤ ਬਿਲਗਾ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਵਾਰਡ ਨੰਬਰ 2, ਪੱਤੀ ਭਲਾਈ ਵਿਖੇ ਭਗਵਾਨ ਵਾਲਮੀਕ ਧਰਮਸ਼ਾਲਾ ਦੀ ਇਮਾਰਤ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਉਪਰੰਤ ਬੀਬੀ ਮਾਨ ਨੇ ਮਹੱਲਾ ਵਾਸੀਆਂ ਨੂੰ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਇਮਾਰਤ ਦੀ ਵਧਾਈ ਦਿੱਤੀ ਅਤੇ ਆਖਿਆ ਕਿ ਬਾਕੀ ਰਹਿੰਦੇ ਅਧੂਰੇ ਕੰਮ ਵੀ ਜਲਦ ਨੇਪਰੇ ਚਾੜ੍ਹੇ ਜਾਣਗੇ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਹਰੇਕ ਵਾਅਦੇ ‘ਤੇ ਖਰੀ ਉਤਰੀ ਹੈ, ਜਿਸ ਦੇ ਆਧਾਰ ‘ਤੇ ਹੀ ਉਹ ਆਉਣ ਵਾਲੀ ਵਿਧਾਨ ਸਭਾ ਚੋਣ ਵਿੱਚ ਜਨਤਾ ਤੋਂ ਵੋਟ ਮੰਗਣ ਦੇ ਹੱਕਦਾਰ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਚੇਅਰਮੈਨ ਚੰਦਨ ਗਰੇਵਾਲ ਨੇ ਆਪਣੇ ਸਮਾਜ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੋਵੇਂ ਆਗੂ ਪੰਜਾਬ ਦੇ ਲੋਕਾਂ ਨਾਲ ਜਮੀਨੀ ਪੱਧਰ ‘ਤੇ ਜੁੜੇ ਹੋਏ ਹਨ। ਨਗਰ ਪੰਚਾਇਤ ਪ੍ਰਧਾਨ ਗੁਰਨਾਮ ਸਿੰਘ ਬਿਲਗਾ ਨੇ ਵਾਰਡ ਵਾਸੀਆਂ ਨੂੰ ਧਰਮਸ਼ਾਲਾ ਦੀ ਇਮਾਰਤ ਦਾ ਕੰਮ ਸ਼ੁਰੂ ਹੋਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਲੋਕਾਂ ਨੇ ਜਿਸ ਭਰੋਸੇ ਨਾਲ ਉਨ੍ਹਾਂ ਨੂੰ ਕੌਂਸਲਰ ਬਣਾਇਆ ਸੀ, ਉਹ ਉਸ ‘ਤੇ ਪੂਰਾ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਸਦਾ ਨਗਰ ਨਿਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਇਸ ਮੌਕੇ ਮਾਸਟਰ ਜਗਿੰਦਰ ਸਿੰਘ, ਸਤਨਾਮ ਸਿੰਘ ਕਲੇਰ, ਰਿਟਾਇਰਡ ਕਾਰਜਸਾਧਕ ਅਫ਼ਸਰ ਬਲਜੀਤ ਸਿੰਘ ਬਿਲਗਾ, ਬਾਬਾ ਹੇਮਰਾਜ, ਹਰਬੰਸ ਸਿੰਘ ਦਰਦੀ, ਮਹਿੰਦਰ ਸਿੰਘ ਜੱਖੂ, ਪ੍ਰਧਾਨ ਸੁੱਚਾ ਰਾਮ ਕਾਕਾ, ਕੌਂਸਲਰ ਬਲਰਾਜ ਕੌਰ, ਕੌਂਸਲਰ ਬਲਵੀਰ ਕੌਰ, ਕੌਂਸਲਰ ਕਿਰਨ ਬਾਲਾ, ਦਵਿੰਦਰ ਸਿੰਘ ਨੋਨੀ, ਸਾਹਿਲ ਅਰੋੜਾ, ਦਿਲਬਹਾਰ ਜੋਤੀ, ਬਲਾਕ ਪ੍ਰਧਾਨ ਗੁਰਵੀਰ ਸਿੰਘ, ਨਰਿੰਦਰ ਪਾਲ, ਭੁਪਿੰਦਰ ਕੁਮਾਰ ਕੈਂਥ, ਲਵ ਕੁਮਾਰ, ਤਰਲੋਕ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ ਔਜਲਾ, ਪਰਮਜੀਤ ਪੰਮਾ, ਨਛੱਤਰਪਾਲ ਬਿਲਗਾ, ਬਲਾਕ ਪ੍ਰਧਾਨ ਰੇਸ਼ਮਾ, ਸੁਖਵਿੰਦਰ ਸਿੰਘ, ਰਿਕੀ ਪ੍ਰਧਾਨ, ਇੰਦਰਜੀਤ ਸਿੰਘ, ਅਮਨ ਵੀਰ ਵਿੱਕੀ, ਚਰਨ ਪਾਲ, ਕਮਲਜੀਤ ਸਿਆਣ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਪੁਲਿਸ ਵਧੀਕੀਆਂ ਵਿਰੁੱਧ ਡੀ ਐਸ ਪੀ ਨੂੰ ਮੰ... ਅਗਲੀ ਖ਼ਬਰ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।