04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਉਡੀਕ ਹੋਈ ਖਤਮ -23 ਅਗਸਤ ਨੂੰ ਪੈਣਗੀਆਂ ਵੋਟਾਂ ਪ੍ਰਸ਼ਾਸਕ-ਕਮ-ਆਨਰੇਰੀ ਸੈਕਟਰੀ ਤੇਜਦੀਪ ਸਿੰਘ ਦੀ ਅਗਵਾਈ ਹੇਠ ਐਡਹਾਕ ਕਮੇਟੀ ਦਾ ਐਲਾਨ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਲੰਬੇ ਚਿਰ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਦਾ ਅੱਜ ਆਖਰਕਾਰ ਐਲਾਨ ਕਰ ਦਿੱਤਾ ਗਿਆ ਤੇ ਜਿਮਖਾਨਾ ਕਲੱਬ ਦੀ 4 ਮੈਂਬਰੀ ਪ੍ਰਬੰਧਕ ਕਮੇਟੀ ਤੇ 10 ਮੈਂਬਰੀ ਕਾਰਜਕਾਰਨੀ ਦੀ ਚੋਣ ਲਈ 23 ਅਗਸਤ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਸੰਬੰਧੀ ਪ੍ਰਸ਼ਾਸ਼ਕ-ਕਮ-ਆਨਰੇਰੀ ਸੈਕਟਰੀ ਤੇਜਦੀਪ ਸਿੰਘ ਦੀ ਅਗਵਾਈ ਹੇਠ ਐਡਹਾਕ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ।

ਐਡਵੋਕੇਟ ਤਰਨਜੋਤ ਸਿੰਘ ਸਿਡਾਨਾ, ਤੇਜਦੀਪ ਸਿੰਘ, ਪ੍ਰਵੀਨ ਗੁਪਤਾ, ਜਸਪ੍ਰੀਤ ਸਿੰਘ। 04-08-2026
ਜਲੰਧਰ, 3 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਲੰਬੇ ਚਿਰ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਦਾ ਅੱਜ ਆਖਰਕਾਰ ਐਲਾਨ ਕਰ ਦਿੱਤਾ ਗਿਆ ਤੇ ਜਿਮਖਾਨਾ ਕਲੱਬ ਦੀ 4 ਮੈਂਬਰੀ ਪ੍ਰਬੰਧਕ ਕਮੇਟੀ ਤੇ 10 ਮੈਂਬਰੀ ਕਾਰਜਕਾਰਨੀ ਦੀ ਚੋਣ ਲਈ 23 ਅਗਸਤ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਸੰਬੰਧੀ ਪ੍ਰਸ਼ਾਸ਼ਕ-ਕਮ-ਆਨਰੇਰੀ ਸੈਕਟਰੀ ਤੇਜਦੀਪ ਸਿੰਘ ਦੀ ਅਗਵਾਈ ਹੇਠ ਐਡਹਾਕ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਕਮੇਟੀ ’ਚ ਸ਼ਾਹਕੋਟ ਦੇ ਐਸ. ਡੀ. ਐਮ. ਆਦਿਤਿਆ ਗੁਪਤਾ ਤੋਂ ਇਲਾਵਾ ਅਮਰਜੀਤ ਸਿੰਘ ਰਾਣਾ, ਕਾਨਵ ਨੰਦਾ, ਪ੍ਰਵੀਨ ਗੁਪਤਾ, ਸਮੀਰ ਮਰਵਾਹਾ, ਸ਼ੁਭਾਸ਼ ਸ਼ਰਮਾ ਤੇ ਜਸਪ੍ਰੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ 4500 ਦੇ ਕਰੀਬ ਮੈਂਬਰਾਂ ਵਾਲੇ ਜਲੰਧਰ ਜਿਮਖਾਨਾ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਮਿਆਦ 10 ਮਾਰਚ ਨੂੰ ਖਤਮ ਹੋ ਚੁੱਕੀ ਸੀ ਪਰ ਪ੍ਰਬੰਧਕੀ ਤੇ ਪ੍ਰਸ਼ਾਸ਼ਕੀ ਰੁਝੇਵਿਆਂ ਕਾਰਨ ਇਹ ਚੋਣਾਂ ਟਲਦੀਆਂ ਆ ਰਹੀਆਂ ਸਨ ਪਰ ਬੀਤੇ ਦਿਨੀਂ ਕਲੱਬ ਦੀ ਏ. ਜੀ. ਐਮ. ’ਚ ਕਲੱਬ ਦੇ ਪ੍ਰਧਾਨ-ਕਮ-ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਵਲੋਂ ਕਮੇਟੀ ਨੂੰ ਭੰਗ ਕਰਕੇ ਚੋਣਾਂ ਕਰਵਾਏ ਜਾਣ ਦਾ ਐਲਾਨ ਕੀਤਾ ਸੀ ਤੇ ਅੱਜ ਚੋਣਾਂ ਲਈ 23 ਅਗਸਤ ਦੀ ਤਰੀਕ ਨਿਸ਼ਚਿਤ ਹੋਣ ਨਾਲ ਚੋਣ ਪ੍ਰਕ੍ਰਿਆ ਰਸਮੀ ਤੌਰ ’ਤੇ ਸ਼ੁਰੂ ਹੋ ਗਈ ਹੈ। ਹਾਲਾਂਕਿ ਸਮੁੱਚੀ ਚੋਣ ਪ੍ਰਕ੍ਰਿਆ ਦਾ ਐਲਾਨ ਆਉਂਦੇ ਇਕ-ਦੋ ਦਿਨਾਂ ’ਚ ਕੀਤੇ ਜਾਣ ਦੀ ਸੰਭਾਵਨਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐਡਹਾਕ ਕਮੇਟੀ ’ਚ ਲਏ ਗਏ ਮੈਂਬਰ ਪ੍ਰਵੀਨ ਗੁਪਤਾ ਨੂੰ ਲਗਾਤਾਰ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਬਣਾਈ ਗਈ ਐਡਹਾਕ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਉਹ ਕਲੱਬ ਦੇ ਸੈਕਟਰੀ ਦੇ ਅਹੁਦੇ ’ਤੇ ਵੀ ਸੇਵਾ ਨਿਭਾ ਚੁੱਕੇ ਹਨ ਤੇ ਕਲੱਬ ਦੇ ਸੀਨੀਅਰ ਮੈਂਬਰ ਹੋਣ ਦੇ ਨਾਤੇ ਡਵੀਜ਼ਨਲ ਕਮਿਸ਼ਨਰ ਵਲੋਂ ਉਨ੍ਹਾਂ ਨੂੰ ਇਕ ਵਾਰ ਫਿਰ ਐਡਹਾਕ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਨੌਜਵਾਨ ਮੈਂਬਰ ਜਸਪ੍ਰੀਤ ਸਿੰਘ ਨੂੰ ਵੀ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ। ਐਡਵੋਕੇਟ ਤਰਨਜੋਤ ਸਿੰਘ ਸਿਡਾਨਾ ਵਲੋਂ ਚੋਣਾਂ ਦਾ ਸਵਾਗਤ ਪ੍ਰਮੁੱਖ ਕਾਨੂੰਨੀ ਮਾਹਿਰ ਅਤੇ ਕਲੱਬ ਦੇ ਸਰਗਰਮ ਮੈਂਬਰ ਐਡਵੋਕੇਟ ਤਰਨਜੋਤ ਸਿੰਘ ਸਿਡਾਨਾ ਨੇ 23 ਅਗਸਤ ਨੂੰ ਜਿਮਖਾਨਾ ਕਲੱਬ ਦੀਆਂ ਚੋਣਾਂ ਕਰਵਾਏ ਜਾਣ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕਲੱਬ ਅੰਦਰ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣਾ ਹੀ ਉਨ੍ਹਾਂ ਨੁਮਾਇੰਦਿਆਂ ਨੂੰ ਚੁਣਨ ਦਾ ਇਕੋ ਇਕ ਤਰੀਕਾ ਹੈ, ਜੋ ਸਹੀ ਮਾਇਨਿਆਂ ’ਚ ਮੈਂਬਰਾਂ ਦੀਆਂ ਇੱਛਾਵਾਂ ਤੇ ਭਾਵਨਾਵਾਂ ਦੀ ਨੁਮਾਇੰਦਗੀ ਕਰਦੇ ਹਨ। ਐਡਵੋਕੇਟ ਸਿਡਾਨਾ ਨੇ ਦੱਸਿਆ ਕਿ ਉਹ ਕਲੱਬ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਦੀ ਚੋਣ ਲੜ ਰਹੇ ਹਨ ਤੇ ਉਨ੍ਹਾਂ ਨੂੰ ਕਲੱਬ ਦੇ ਵੱਡੀ ਗਿਣਤੀ ਮੈਂਬਰਾਂ ਦਾ ਸਾਥ ਮਿਲ ਰਿਹਾ ਹੈ।
ਪਿਛਲੀ ਖ਼ਬਰ ਐਲ . ਪੀ . ਯੂ . ਦੇ 5 ਹਜ਼ਾਰ ਵਿਦਿਆਰਥੀਆਂ ਵਲੋਂ ਪ੍ਰਧਾਨ ਮੰਤਰੀ ਨਾਲ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਡੀ . ਸੀ . ਨੇ ਵਪਾਰੀਆਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਬਿਨਾਂ ਦੇਰੀ ਹੱਲ ਕਰਨਾ ਯਕੀਨੀ ਬਣਾਉਣ ਲਈ ਕਿਹਾ ਜ਼ਿਲ੍ਹਾ ਪ੍ਰਸ਼ਾਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।