04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਲਿਆਣਪੁਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਐਵਾਰਡ ਵੰਡੇ

ਲਾਂਬੜਾ, 3 ਅਗਸਤ ( ਗੁਰਮੇਲ ਸਿੰਘ)-ਮਾਸਟਰ ਗੋਪਾਲ ਸਿੰਘ ਮਮੋਰੀਅਲ ਸਹਸ ਕਲਿਆਣਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ 11ਵਾਂ ਮਾਸਟਰ ਗੋਪਾਲ ਸਿੰਘ ਮੈਮੋਰੀਅਲ ਐਵਾਰਡਾਂ ਦਾ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਹੋਇਆ। ਪਿੰਡ ਦੇ ਉੱਘੇ ਦਾਨੀ ਸੱਜਣ ਸਰਦਾਰ ਹਰੀ ਸਿੰਘ ਔਲਖ ਤੇ ਪਰਿਵਾਰ ਨਿਵਾਸੀ ਕਨੇਡਾ ਇਹ ਅਵਾਰਡ ਪਿਛਲੇ 10 ਸਾਲਾਂ ਤੋਂ ਦਿੰਦੇ ਆ ਰਹੇ ਹਨ।

ਇਨਾਮਾਂ ਦੀ ਵੰਡ ਕਰਦੇ ਇੰਜੀਨੀਅਰ ਨਰਿੰਦਰ ਕੁਮਾਰ ਔਲਖ, ਸਮਿਤ ਔਲਖ ,ਪੂਨਮ ਸ਼ਰਮਾ, ਮਾਸਟਰ ਸੁਖਵਿੰਦਰ ਪਾਲ, ਹਰਜਿੰਦਰ ਸਿੰਘ ਤੇ ਪਤਵੰਤੇ ਸੱਜਣ। 04-08-2026
ਲਾਂਬੜਾ, 3 ਅਗਸਤ ( ਗੁਰਮੇਲ ਸਿੰਘ)-ਮਾਸਟਰ ਗੋਪਾਲ ਸਿੰਘ ਮਮੋਰੀਅਲ ਸਹਸ ਕਲਿਆਣਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ 11ਵਾਂ ਮਾਸਟਰ ਗੋਪਾਲ ਸਿੰਘ ਮੈਮੋਰੀਅਲ ਐਵਾਰਡਾਂ ਦਾ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਹੋਇਆ। ਪਿੰਡ ਦੇ ਉੱਘੇ ਦਾਨੀ ਸੱਜਣ ਸਰਦਾਰ ਹਰੀ ਸਿੰਘ ਔਲਖ ਤੇ ਪਰਿਵਾਰ ਨਿਵਾਸੀ ਕਨੇਡਾ ਇਹ ਅਵਾਰਡ ਪਿਛਲੇ 10 ਸਾਲਾਂ ਤੋਂ ਦਿੰਦੇ ਆ ਰਹੇ ਹਨ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਔਲਖ ਪਰਿਵਾਰ ਦੇ ਨਵੀ ਦਿੱਲੀ ਵਿਖੇ ਵਸਦੇ ਪ੍ਰਸਿੱਧ ਉਦਯੋਗਪਤੀ ਇੰਜੀਨੀਅਰ ਨਰਿੰਦਰ ਕੁਮਾਰ ਤੇ ਉਹਨਾਂ ਦੇ ਸਪੁੱਤਰ ਇੰਜੀਨੀਅਰ ਸੁਮਿਤ ਔਲਖ ਸਨ। ਦਸਵੀਂ ਜਮਾਤ ਦੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 6000 ਰੁਪਏ, 4000 ਰੁਪਏ ਅਤੇ 3000 ਇਨਾਮ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅੱਠਵੀਂ ਜਮਾਤ ਦੇ ਪਹਿਲੇ ਦੂਜੇ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000-1500-1000 ਨਗਦ ਇਨਾਮ ਅਤੇ ਟਰਾਫੀਆਂ ਅਤੇ ਪੰਜਵੀਂ ਜਮਾਤ ਦੇ ਹੋਣਹਾਰਾਂ ਨੂੰ 1000 ਰੁਪਏ-700 ਅਤੇ 500 ਰੁਪਏ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਸੇਵਾ ਮੁਕਤ ਪੰਜਾਬੀ ਮਾਸਟਰ ਸੁਖਵਿੰਦਰ ਪਾਲ ਨੇ ਦੱਸਿਆ ਕਿ ਔਲਖ ਪਰਿਵਾਰ ਦੀ ਸਕੂਲ ਅਤੇ ਪਿੰਡ ਦੇ ਵਿਕਾਸ ਲਈ ਵੱਡੀ ਦੇਣ ਹੈ। ਸਕੂਲ ਮੁੱਖ ਅਧਿਆਪਕਾ ਨੇ ਆਏ ਮਹਿਮਾਨ ਨੂੰ ਜੀ ਆਇਆ ਆਖਿਆ ਤੇ ਧੰਨਵਾਦ ਕੀਤਾ ਇਸ ਸਮਾਰੋਹ ਵਿੱਚ ਹਰਜਿੰਦਰ ਸਿੰਘ ਸਰਪੰਚ ,ਪੂਨਮ ਸ਼ਰਮਾ, ਮਾਸਟਰ ਸੁਖਵਿੰਦਰ ਪਾਲ, ਰਾਹੁਲ ਕੁਮਾਰ ,ਪ੍ਰਦੀਪ ਕੁਮਾਰ ,ਨਵੀਂਤਰ ਸ਼ਰਮਾ, ਜਸਕੀਰਤ ਕੌਰ ,ਮੋਨਿਕਾ ਰਾਣੀ, ਜੋਤੀ ,ਜਰਨੈਲ ਸਿੰਘ, ਹਰਦੀਪ ਕੌਰ, ਡਾਕਟਰ ਮੀਨੂ ਐਸ ਐਮ ਸੀ ਦੇ ਚੇਅਰਮੈਨ ਭਾਵਨਾ, ਰਣਵੀਰ ਰਾਣਾ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਅਮਰਨਾਥ ਦੀ ਯਾਦ ’ਚ ਸਮਾਗਮ 8 ਨੂੰ ਅਗਲੀ ਖ਼ਬਰ ਅਸ਼ੋਕ ਸਰੀਨ ਹਿੱਕੀ ਨੇ ਬਸਤੀ ਗੁਜ਼ਾਂ ਮੰਡਲ ਵਿਚ ਕੀਤਾ ਪ੍ਰਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।