06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜਨਤਾ ਕਾਲਜ ’ ਚ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਤੇ ਚੌਧਰੀ ਜਗਜੀਤ ਸਿੰਘ ਦੀ ਬਰਸੀ ਮਨਾਈ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ‘ਮੈਂਗੋ ਡੇ’ ਮਨਾਇਆ

ਕਰਤਾਰਪੁਰ, 5 ਅਗਸਤ (ਭਜਨ ਸਿੰਘ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਸਾਬਕਾ ਮੰਤਰੀ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਬਰਸੀ ਅੱਜ ਇਕੋ ਦਿਨ ਜਨਤਾ ਕਾਲਜ ਵਿਖੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਈ ‘ਚ ਇਸ ਦਿਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਤਾਰਪੁਰ ਇਲਾਕੇ ਦੀ ਮਹਾਨ ਸਖਸ਼ੀਅਤ ਤੇ ਕਾਲਜ ਦੇ ਸੰਸਥਾਪਕ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਤੇ ਚੌਧਰੀ ਜਗਜੀਤ ਸਿੰਘ ਦੀ ਬਰਸੀ ’ਤੇ ਉਨ੍ਹਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ।

ਅਜੀਤ ਡੈਸਕ 06-08-2026
ਕਰਤਾਰਪੁਰ, 5 ਅਗਸਤ (ਭਜਨ ਸਿੰਘ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਸਾਬਕਾ ਮੰਤਰੀ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਬਰਸੀ ਅੱਜ ਇਕੋ ਦਿਨ ਜਨਤਾ ਕਾਲਜ ਵਿਖੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਈ ‘ਚ ਇਸ ਦਿਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਤਾਰਪੁਰ ਇਲਾਕੇ ਦੀ ਮਹਾਨ ਸਖਸ਼ੀਅਤ ਤੇ ਕਾਲਜ ਦੇ ਸੰਸਥਾਪਕ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਤੇ ਚੌਧਰੀ ਜਗਜੀਤ ਸਿੰਘ ਦੀ ਬਰਸੀ ’ਤੇ ਉਨ੍ਹਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਸਰਧਾਂਜਲੀ ਸਮਾਗਮ ਦੀ ਸ਼ੁਰੂਆਤ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਮਾਸਟਰ ਗੁਰਬੰਤਾ ਸਿੰਘ ਤੇ ਚੌਧਰੀ ਜਗਜੀਤ ਸਿੰਘ ਦੀਆਂ ਤਸਵੀਰਾਂ ਨੂੰ ਫੁੱਲ ਮਾਲਾ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਚੌਧਰੀ ਸੁਰਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਚੌਧਰੀ ਜਗਜੀਤ ਸਿੰਘ ਹਮੇਸ਼ਾ ਹੀ ਹੇਠਲੇ ਤਬਕੇ ਦੇ ਲੋਕਾਂ ਨਾਲ ਖੜੇ ਤੇ ਉਨ੍ਹਾਂ ਲਈ ਲੜੇ । ਪ੍ਰਿੰਸੀਪਲ ਪ੍ਰੋਫੈਸਰ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੋਹਾ ਸਖਸ਼ੀਅਤਾਂ ਬਾਰੇ ਦੱਸਿਆ ਕਿ ਮਾਸਟਰ ਗੁਰਬੰਤਾ ਸਿੰਘ ਨੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖਿਅਤ ਕਰਨ ਦਾ ਸੁਪਨਾ ਲਿਆ ਤੇ ਉਨ੍ਹਾਂ ਦੇ ਬੇਟੇ ਚੌਧਰੀ ਜਗਜੀਤ ਸਿੰਘ ਨੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਕੀਤਾ । ਹੁਣ ਉਨ੍ਹਾਂ ਦੇ ਪੁੱਤਰ ਕਾਲਜ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ । ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਤੋਂ ਇਲਾਵਾ ਪ੍ਰਧਾਨ ਨਿਰਮਲ ਸਿੰਘ ਗਾਖਲ, ਭੀਮ ਸੈਨ ਜਾਗੋਤਾ ਸਕੱਤਰ ਪੀ.ਪੀ.ਸੀ.ਸੀ, ਜਗਦੀਸ਼ ਲਾਲ ਜੱਗਾ ਸਿਟੀ ਪ੍ਰਧਾਨ, ਗੁਰਪ੍ਰੀਤ ਸਿੰਘ ਸਾਬੀ ਸਰਪੰਚ ਮੀਰਪੁਰ, ਕੁਲਦੀਪ ਸਿੰਘ ਹੀਰਾਪੁਰ, ਸਾਈਮੰਡ ਸਰਪੰਚ ਨੰਦਨਪੁਰ, ਅਮਰਜੀਤ ਸਿੰਘ ਗਾਖਲ, ਯੋਗ ਰਾਜ ਯੋਗੀ ਮੀਰਪੁਰ,ਮੋਹਿੰਦਰ ਸਿੰਘ ਖਾਨਕੇ, ਵਿਜੇ ਕੁਮਾਰ, ਮੁਕੇਸ਼ ਭਰਤਵਾਜ, ਲਲਿਤ ਕਾਲੀਆ,ਰਾਕੇਸ਼ ਕੁਮਾਰ, ਵੇਦ ਪ੍ਰਕਾਸ਼,ਜੀਵਨ ਸੱਭਰਵਾਲ, ਸੁਰਿੰਦਰ ਕੁਮਾਰ ਡਿਪਟੀ ਗਾਖਲ,ਮਨਜੀਤ ਸਿੰਘ ,ਕਾਕਾ ਗਾਖਲ, ਹੈਰੀ ਨੰਦਨਪੁਰ, ਡੈਨੀ ਨੰਦਨਪੁਰ, ਕੁਲਵਿੰਦਰ ਸਿੰਘ ਸਰਾਏ ਖਾਸ,ਨੰਦ ਲਾਲ ਸਰਾਏ ਖਾਸ, ਕੁਲਦੀਪ ਸਿੰਘ ਪੱਡਾ,ਸ਼ਾਮ ਸੁੰਦਰ,ਬਿੱਲਾ ਰੰਧਾਵਾ ਮਸੰਦਾਂ,ਸੁਲਇੰਦਰ ਕੁਮਾਰ ਸਾਬੀ,ਕੇਵਲ ਰਾਮ,ਕੁਲਵੀਰ ਸਿੰਘ ਪੰਚ, ਲਾਲ ਸਿੰਘ ਨੰਬਰਦਾਰ ,ਰਾਕੇਸ਼ ਕੁਮਾਰ ਪੰਚ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ 1100 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ , ਇਕ ਸਾਥੀ ਨਾਮਜ਼ਦ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ਵਿਚ ‘ਵਨ ਐਕਟ ਪਲੇ’ ਪ੍ਰਤੀਯੋਗਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।