06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ਼ਹਿਰੀ ਅਤੇ ਦਿਹਾਤੀ ਖੇਤਰ ਅੰਦਰ ਬੂਥ ਪੱਧਰ ’ ਤੇ ਕੀਤਾ ਜਾਵੇਗਾ ਪਾਰਟੀ ਨੂੰ ਹੋਰ ਵੀ ਮਜ਼ਬੂਤ - ਮਹਿੰਦਰ ਸਿੰਘ ਕੇ . ਪੀ ਹਰੇਕ ਸਰਕਲ ਪ੍ਰਧਾਨ ਨਿਭਾਵੇਗਾ ਆਪੋ ਆਪਣੀ ਜਿੰਮੇਵਾਰੀ-ਗੁਰਨੇਕ ਢਿੱਲੋਂ

ਕਰਤਾਰਪੁਰ, 5 ਅਗਸਤ (ਜਨਕ ਰਾਜ ਗਿੱਲ) -ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਰਣਨੀਤੀਆਂ ਉਲੀਕਦੇ ਹੋਏ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ ਅਤੇ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਵਲੋਂ ਕਰਦੇ ਹੋਏ ਹਲਕਾ ਕਰਤਾਰਪੁਰ ਅਧੀਨ ਆਉਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਪਾਰਟੀ ਦੀ ਮਜਬੂਤ ਪਕੜ ਨੂੰ ਹੋਰ ਵੀ ਮਜਬੂਤ ਕਰਨ ਲਈ ਵਿਊਂਤਬੰਦੀ ਉਲੀਕਦੇ ਹੋਏ ਪਾਰਟੀ ਨੂੰ ਸ਼ਹਿਰੀ ਅਤੇ ਦਿਹਾਤੀ ਖੇਤਰ ’ਚ ਬੂਥ ਪੱਧਰ ਤੇ ਮਜਬੂਤ ਬਣਾਉਣ ਲਈ ਵਿਚਾਰਾਂ ਅਕਾਲੀ ਆਗੂਆਂ ਵਲੋਂ ਕੀਤੀਆਂ ਗਈਆਂ ।

ਅਜੀਤ ਡੈਸਕ 06-08-2026
ਕਰਤਾਰਪੁਰ, 5 ਅਗਸਤ (ਜਨਕ ਰਾਜ ਗਿੱਲ) -ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਰਣਨੀਤੀਆਂ ਉਲੀਕਦੇ ਹੋਏ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ.ਪੀ ਅਤੇ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਵਲੋਂ ਕਰਦੇ ਹੋਏ ਹਲਕਾ ਕਰਤਾਰਪੁਰ ਅਧੀਨ ਆਉਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਪਾਰਟੀ ਦੀ ਮਜਬੂਤ ਪਕੜ ਨੂੰ ਹੋਰ ਵੀ ਮਜਬੂਤ ਕਰਨ ਲਈ ਵਿਊਂਤਬੰਦੀ ਉਲੀਕਦੇ ਹੋਏ ਪਾਰਟੀ ਨੂੰ ਸ਼ਹਿਰੀ ਅਤੇ ਦਿਹਾਤੀ ਖੇਤਰ ’ਚ ਬੂਥ ਪੱਧਰ ਤੇ ਮਜਬੂਤ ਬਣਾਉਣ ਲਈ ਵਿਚਾਰਾਂ ਅਕਾਲੀ ਆਗੂਆਂ ਵਲੋਂ ਕੀਤੀਆਂ ਗਈਆਂ । ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ.ਪੀ ਅਤੇ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋ, ਸਰਕਲ ਪ੍ਰਧਾਨ ਹਰਵਲੰਦਿਰ ਸਿੰਘ ਬੌਲੀਨਾ, ਪ੍ਰਧਾਨ ਸਰਕਲ ਲਾਂਬੜਾ,ਸੁਰਿੰਦਰ ਸਿੰਘ ਸ਼ਿੰਦਾ, ਸਰਕਲ ਪ੍ਰਧਾਨ ਸਰਦੂਲ ਸਿੰਘ ਬੂਟਾ,ਸਾਬਕਾ ਚੇਅਰਮੈਨ ਤੇ ਸਰਕਲ ਪ੍ਰਧਾਨ ਰਤਨ ਸਿੰਘ ਰਹੀਮਪੁਰ, ਸੀਨੀਅਰ ਅਕਾਲੀ ਆਗੂ ਅਮਰੀਕ ਸਿੰਘ ਤਲਵੰਡੀ ਭੀਲਾਂ ਅਤੇ ਸਰਕਲ ਪ੍ਰਧਾਨ ਸਤਨਾਮ ਸਿੰਘ ਮਿੰਟੂ ਨੇ ਦੱਸਿਆ ਕਿ ਅੱਜ ਦੀ ਵਿਸ਼ੇਸ਼ ਮੀਟਿੰਗ ਅਗਾਮੀ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਅਤੇ ਪਾਰਟੀ ਨੂੰ ਬੂਥ ਪੱਧਰ ’ਤੇ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਹਲਕਾ ਕਰਤਾਰਪੁਰ ’ਚ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ਦੀਆਂ ਜਿੰਮੇਵਾਰੀ ਲਗਾਈਆਂ ਗਈਆਂ ਹਨ ਜੋ ਆਪੋ ਆਪਣੇ ਸਰਕਲ ਅਧੀਨ ਆਉਂਦੇ ਪਿੰਡ ਅਤੇ ਸ਼ਹਿਰੀ ਖੇਤਰਾਂ ’ਚ ਪਾਰਟੀ ਦੀ ਬਿਹਤਰੀ ਲਈ ਬੂਥ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਦੇ ਹੋਏ ਨੌਜਵਾਨ ਆਗੂ ਅਤੇ ਪਾਰਟੀ ਦੇ ਸਰਗਰਮ ਆਗੂਆਂ ਨੂੰ ਇਸ ਲੜੀ ’ਚ ਸ਼ਾਮਿਲ ਕਰ ਬੂਥ ਪੱਧਰ ਦੇ ਨਾਲ ਸ਼ਹਿਰੀ ਤੇ ਦਿਹਾਤੀ ਖੇਤਰਾਂ ਲਈ ਆਪੋ ਆਪਣੀਆਂ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਅਦਾ ਕਰਦੇ ਹੋਏ ਪਾਰਟੀ ਕਾਰਜ ਲਈ ਯਤਨਸ਼ੀਲ ਹੋਣਗੇ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਮਨਜੀਤ ਸਿੰਘ, ,ਅਕਾਲੀ ਆਗੂ ਗੁਰਦੇਵ ਸਿੰਘ ਮਾਹਲ, ਇੰਦਰਜੀਤ ਸਿੰਘ ਤਲਵਾੜਾ, ਹਰਵਿੰਦਰ ਸਿੰਘ ਸੂਚਾ ਸਿੰਘ ਭੁੱਲਰ ਆਦਿ ਵਲੋਂ ਵੀ ਆਪੋ ਆਪਣੇ ਵਿਚਾਰ ਵਿਅਕਤ ਕੀਤੀ ਗਏ।
ਪਿਛਲੀ ਖ਼ਬਰ ਸ਼ਾਹਕੋਟ ਦੇ ਸਾਬਕਾ ਐੱਮ . ਸੀ ਤਾਰਾ ਚੰਦ ਨਹੀਂ ਰਹੇ , ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਅਗਲੀ ਖ਼ਬਰ ਦਾਨੀ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਪਿੰਡ ਸਿੱਧੂਪੁਰ ਦੇ ‘ ਪੰਚਾਇਤ ਘਰ ’ ਲਈ ਏ . ਸੀ . ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।