ਜਿਮਖਾਨਾ ਕਲੱਬ ਦੀਆਂ ਚੋਣਾਂ ਸੰਬੰਧੀ ਬਣੀ ਅਨਿਸਚਿਤਤਾ ਵਾਲੀ ਸਥਿਤੀ - ਅਜੇ ਤੱਕ ਜਾਰੀ ਨਹੀਂ ਹੋ ਸਕਿਆ ਚੋਣ ਪ੍ਰੋਗਰਾਮ ਹੁਣ ਤੱਕ 3200 ਦੇ ਕਰੀਬ ਮੈਂਬਰਾਂ ਨੇ ਆਪਣੇ ਬਕਾਏ ਕਰਵਾਏ ਜਮ੍ਹਾਂ
ਜਲੰਧਰ, 10 ਅਗਸਤ (ਜਸਪਾਲ ਸਿੰਘ)-ਜਿਮਖਾਨ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਪ੍ਰੋਗਰਾਮ ’ਚ ਲਗਾਤਾਰ ਹੋ ਰਹੀ ਦੇਰੀ ਕਾਰਨ ਚੋਣਾਂ ਸੰਬੰਧੀ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ। ਹੁਣ ਜਦ ਚੋਣਾਂ ’ਚ ਮਹਿਜ 12 ਦਿਨ ਦਾ ਹੀ ਸਮਾਂ ਰਹਿ ਗਿਆ ਹੈ ਤਾਂ ਅਜੇ ਤੱਕ ਚੋਣ ਅਧਿਕਾਰੀ ਵਲੋਂ ਚੋਣ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਚੋਣਾਂ ਮਿੱਥੇ ਸਮੇਂ ਤੋਂ ਅੱਗੇ ਪਾਈਆਂ ਜਾ ਸਕਦੀਆਂ ਹਨ।
ਐ
ਐਡਵੋਕੇਟ ਤਰਨਜੋਤ ਸਿੰਘ ਸਿਦਾਨਾ, ਪੀ. ਪੀ. ਸਿੰਘ ਆਹਲੂਵਾਲੀਆ
ਅਮਿਤ ਕੁਕਰੇਜਾ, ਧੀਰਜ ਸੇਠ ,ਹਰਪ੍ਰੀਤ ਸਿੰਘ ਗੋਲਡੀ, ਸੌਰਵ ਖੁੱਲਰ।
11-08-2026
ਜਲੰਧਰ, 10 ਅਗਸਤ (ਜਸਪਾਲ ਸਿੰਘ)-ਜਿਮਖਾਨ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਪ੍ਰੋਗਰਾਮ ’ਚ ਲਗਾਤਾਰ ਹੋ ਰਹੀ ਦੇਰੀ ਕਾਰਨ ਚੋਣਾਂ ਸੰਬੰਧੀ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ। ਹੁਣ ਜਦ ਚੋਣਾਂ ’ਚ ਮਹਿਜ 12 ਦਿਨ ਦਾ ਹੀ ਸਮਾਂ ਰਹਿ ਗਿਆ ਹੈ ਤਾਂ ਅਜੇ ਤੱਕ ਚੋਣ ਅਧਿਕਾਰੀ ਵਲੋਂ ਚੋਣ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਚੋਣਾਂ ਮਿੱਥੇ ਸਮੇਂ ਤੋਂ ਅੱਗੇ ਪਾਈਆਂ ਜਾ ਸਕਦੀਆਂ ਹਨ। ਕਿਉਂਕ ਹੁਣ ਚੋਣਾਂ ’ਚ ਦੋ ਹਫਤਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਜਾਣ ਕਾਰਨ ਪ੍ਰਸ਼ਾਸ਼ਨ ਲਈ ਚੋਣ ਤਿਆਰੀਆਂ ਕਰਨੀਆਂ ਮੁਸ਼ਕਿਲ ਹੋ ਸਕਦੀਆਂ ਹਨ। ਓਧਰ ਚੋਣ ਅਧਿਕਾਰੀ ਵਲੋਂ ਕਲੱਬ ਮੈਂਬਰਾਂ ਨੂੰ 13 ਤੱਕ ਬਕਾਏ ਜਮ੍ਹਾਂ ਕਰਵਾਏ ਜਾਣ ਦਾ ਸਮਾਂ ਦਿੱਤਾ ਗਿਆ ਹੈ ਤੇ 4663 ਮੈਂਬਰਾਂ ਵਾਲੇ ਕਲੱਬ ਦੇ 3200 ਦੇ ਕਰੀਬ ਮੈਂਬਰਾਂ ਵਲੋਂ ਆਪਣੇ ਬਕਾਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਜਦਕਿ ਅਜੇ ਵੀ ਬਹੁਤੇ ਮੈਂਬਰਾਂ ਵਲੋਂ ਆਪਣੇ ਬਕਾਏ ਜਮ੍ਹਾਂ ਨਹੀਂ ਕਰਵਾਏ ਗਏ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਬਕਾਏ ਜਮ੍ਹਾਂ ਕਰਵਾਏ ਜਾਣ ਲਈ ਦਿੱਤੇ ਗਏ ਇਕ ਹਫਤੇ ਦੇ ਸਮੇਂ ਨੂੰ ਘੱਟ ਦੱਸਦੇ ਹੋਏ ਕਿਹਾ ਕਿ ਕਲੱਬ ਦੇ ਸੰਵਿਧਾਨ ਮੁਤਾਬਿਕ ਮੈਂਬਰਾਂ ਨੂੰ ਆਪਣੇ ਬਕਾਏ ਜਮ੍ਹਾਂ ਕਰਵਾਉਣ ਲਈ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਦੱਸਣਾ ਜ਼ਰੂਰੀ ਹੁੰਦਾ ਹੈ ਪਰ ਹੁਣ ਇਕ ਹਫਤੇ ਦਾ ਸਮਾਂ ਬਹੁਤ ਹੀ ਘੱਟ ਹੈ ਤੇ ਅਜਿਹੇ ’ਚ ਜੇਕਰ ਮੈਂਬਰ ਆਪਣੇ ਬਕਾਏ ਜਮ੍ਹਾਂ ਕਰਵਾਉਣ ’ਚ ਸਫਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਮਿਲ ਸਕੇਗਾ, ਜਿਸ ਕਾਰਨ ਵੋਟਰਾਂ ਦੀ ਗਿਣਤੀ ਵੀ ਕਾਫੀ ਘੱਟ ਸਕਦੀ ਹੈ। ਇਕਤਰਫਾ ਮੁਕਾਬਲਾ ਹੋਣ ਦੀ ਸੰਭਾਵਨਾ—- ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਇਸ ਵਾਰ ਪ੍ਰੋਗਰੈਸਿਵ ਗਰੁੱਪ ਵਲੋਂ ਪਿੱਛੇ ਹਟ ਜਾਣ ਕਾਰਨ ਮੁਕਾਬਲਾ ਇਕਤਰਫਾ ਦਿਖਾਈ ਦੇ ਰਿਹਾ ਹੈ ਤੇ ਅਚੀਵਰਜ਼ ਗਰੁੱਪ ਦਾ ਜਿੱਤਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਚੀਵਰਜ਼ ਗਰੁੱਪ ਦੇ ਮੁਕਾਬਲੇ ਕੁੱਝ ਕੁ ਮੈਂਬਰਾਂ ਵਲੋਂ ਆਪਣੇ ਕਾਗਜ਼ ਭਰੇ ਜਾਣ ਦੀ ਚਰਚਾ ਹੈ ਪਰ ਉਨ੍ਹਾਂ ਦਾ ਜਿੱਤ ਸਕਣਾ ਬੇਹੱਦ ਮੁਸ਼ਕਿਲ ਲੱਗ ਰਿਹਾ ਹੈ ਤੇ ਚਰਚਾ ਹੈ ਕਿ ਇਸ ਵਾਰ ਕਲੱਬ ’ਤੇ ਅਚੀਵਰਜ਼ ਗਰੁੱਪ ਦਾ ਕਬਜ਼ਾ ਹੋਣਾ ਲਗਭਗ ਪੱਕਾ ਹੈ ਤੇ ਚੋਣਾਂ ਮਹਿਜ਼ ਖਾਨਾਪੂਰਤੀ ਹੋਣਗੀਆਂ। ਐਡ. ਸਿਦਾਨਾ ਨੇ ਕੀਤਾ ਐਗਜ਼ੈਕਟਿਵ ਮੈਂਬਰ ਦੀ ਚੋਣ ਲੜਨ ਦਾ ਐਲਾਨ ਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਨੇ ਜਲੰਧਰ ਜਿਮਖਾਨਾ ਕਲੱਬ ਦੇ ਐਗਜ਼ੈਕਟਿਵ ਮੈਂਬਰ ਦੀ ਚੋਣ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਕੰਮ ਕਰਕੇ ਕਲੱਬ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਮਖਾਨਾ ਕਲੱਬ ਵਰਗੀ ਨਾਮਵਰ ਸੰਸਥਾ ਨੂੰ ਅੱਗੇ ਵਧਾਉਣ ਲਈ ਨਵੇਂ ਵਿਚਾਰਾਂ ਅਤੇ ਮਜ਼ਬੂਤ ਪ੍ਰਸ਼ਾਸਨਿਕ ਸਮਰੱਥਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਪਾਰਦਰਸ਼ਤਾ, ਸਮਰਪਣ ਅਤੇ ਉੱਤਮਤਾ ਨਾਲ ਕਲੱਬ ਦੀ ਸੇਵਾ ਕਰਨ ਲਈ ਵਚਨਬੱਧ ਹਨ। ਦੱਸਣਯੋਗ ਹੈ ਕਿ ਐਡਵੋਕੇਟ ਸਿਦਾਨਾ ਨੇ ਬੀ. ਬੀ. ਏ. ਐਲ. ਐਲ. ਬੀ. (ਆਨਰਜ਼) ਸਪੈਸ਼ਲਾਈਜ਼ੇਸ਼ਨ ਇਨ ਇੰਟਰਨੈਸ਼ਨਲ ਟਰੇਡ ਐਂਡ ਇਨਵੈਸਟਮੈਂਟ ਲਾਅਜ਼ ਅਤੇ ਐਲ. ਐਲ. ਐਮ. ਇਨ ਇੰਟਰਨੈਸ਼ਨਲ ਬਿਜ਼ਨੈਸ ਲਾਅਜ਼ ਕੀਤੀ ਹੋਈ ਹੈ। ਉਹ ਤੀਜੀ ਪੀੜ੍ਹੀ ਦੇ ਵਕੀਲ ਹਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਮੇਤ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ‘ਚ ਪ੍ਰੈਕਟਿਸ ਕਰ ਰਹੇ ਹਨ। ਜਿਮਖਾਨਾ ਕਲੱਬ ਸਾਰੇ ਮੈਂਬਰਾਂ ਦਾ-ਪੀ.ਪੀ. ਸਿੰਘ ਆਹਲੂਵਾਲੀਆ ਜਲੰਧਰ ਜਿਮਖਾਨਾ ਕਲੱਬ ਦੇ ਮੈਂਬਰ ਅਤੇ ਐਡਵੋਕੇਟ ਪੀ.ਪੀ. ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਜਿਮਖਾਨਾ ਕਲੱਬ ਕਿਸੇ ਇੱਕ ਗਰੁੱਪ ਜਾਂ ਧੜੇ ਦਾ ਨਹੀਂ, ਸਗੋਂ ਇਹ ਸਾਰੇ ਮੈਂਬਰਾਂ ਦਾ ਹੈ। ਕਿਸੇ ਛੋਟੇ ਜਾਂ ਪ੍ਰਭਾਵਸ਼ਾਲੀ ਗਰੁੱਪ ਨੂੰ ਇਹ ਅਧਿਕਾਰ ਨਹੀਂ ਕਿ ਉਹ ਕਲੱਬ ਦੇ ਸਮੂਹ ਮੈਂਬਰਾਂ ਦੇ ਲੋਕਤੰਤਰਿਕ ਹੱਕਾਂ ’ ਤੇ ਆਪਣਾ ਫ਼ੈਸਲਾ ਥੋਪੇ । ਉਨ੍ਹਾਂ ਕਿਹਾ ਕਿ ਕਲੱਬ ਦੀ ਅਸਲ ਤਾਕਤ ਸਾਰੇ ਮੈਂਬਰਾਂ ਦੀ ਸਾਂਝੀ ਇੱਛਾ ਵਿੱਚ ਹੈ ਅਤੇ ਇਹ ਇੱਛਾ ਨਿਰਪੱਖ ਤੇ ਆਜ਼ਾਦ ਚੋਣਾਂ ਰਾਹੀਂ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਲੱਬ ਦੀਆਂ ਚੋਣਾਂ ਅਤੇ ਕੰਮਕਾਜ ਵਿੱਚ ਹਰੇਕ ਮੈਂਬਰ ਦੀ ਬਰਾਬਰ ਭਾਗੀਦਾਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।