12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਸਤੀ ਬਾਵਾ ਖੇਲ ਦੀ ਪੁਲਿਸ ਵਲੋਂ ਲੁੱਟਾਂ - ਖੋਹਾਂ ਤੇ ਨਸ਼ਾ ਵੇਚਣ ਵਾਲੇ ਦੋ ਗ੍ਰਿਫ਼ਤਾਰ , ਦੋਵਾਂ ’ ਤੇ ਪਹਿਲਾਂ ਵੀ ਦਰਜ ਹਨ ਕਈ ਮਾਮਲੇ

ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਵੈਸਟ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਲੁੱਟਾਂ-ਖੋਹਾਂ ਤੇ ਨਸ਼ਾ ਵੇਚਣ ਦੇ ਮਾਮਲਿਆਂ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਕਾਸੋ ਅਪ੍ਰੇਸ਼ਨ ਤਹਿਤ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਨੀਸ਼ ਕੁਮਾਰ ਵਾਸੀ ਢਕੋਈਆਂ ਮੁਹੱਲਾ ਬਸਤੀ ਸ਼ੇਖ ਤੇ ਰਾਹੁਲ ਵਾਸੀ ਮੋਚੀਆਂ ਮੁਹੱਲਾ ਬਸਤੀ ਸ਼ੇਖ ਵਜੋਂ ਹੋਈ ਹੈ।

ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਵੈਸਟ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਲੁੱਟਾਂ-ਖੋਹਾਂ ਤੇ ਨਸ਼ਾ ਵੇਚਣ ਦੇ ਮਾਮਲਿਆਂ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਕਾਸੋ ਅਪ੍ਰੇਸ਼ਨ ਤਹਿਤ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਨੀਸ਼ ਕੁਮਾਰ ਵਾਸੀ ਢਕੋਈਆਂ ਮੁਹੱਲਾ ਬਸਤੀ ਸ਼ੇਖ ਤੇ ਰਾਹੁਲ ਵਾਸੀ ਮੋਚੀਆਂ ਮੁਹੱਲਾ ਬਸਤੀ ਸ਼ੇਖ ਵਜੋਂ ਹੋਈ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕ੍ਰਮਵਾਰ 13 ਤੇ 6 ਕੇਸ ਦਰਜ ਹਨ ਅਤੇ ਉਹ ਪਿਛਲੇ 7-8 ਸਾਲਾਂ ਤੋਂ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਮੁਨੀਸ਼ ਕੁਮਾਰ ਕੋਲੋਂ ਖੋਹੇ ਗਏ ਮੋਬਾਈਲ ਫੋਨ ਤੇ ਪਰਸ ਅਤੇ ਦੂਜੇ ਮੁਲਜ਼ਮ ਰਾਹੁਲ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਜੈ ਇੰਦਰ ਦੀਆਂ ਹਦਾਇਤਾਂ ’ਤੇ ਮੁਨੀਸ਼ ਕੁਮਾਰ ਨੂੰ ਏ. ਐੱਸ. ਆਈ. ਜਗਤਾਰ ਸਿੰਘ ਦੀ ਟੀਮ ਅਤੇ ਰਾਹੁਲ ਨੂੰ ਹੌਲਦਾਰ ਓਂਕਾਰ ਸਿੰਘ ਦੀ ਟੀਮ ਨੇ ਕਾਬੂ ਕੀਤਾ ਹੈ। ਦੋਵਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏ. ਸੀ. ਪੀ. ਭਾਟੀਆ ਨੇ ਦੱਸਿਆ ਕਿ ਮੁਨੀਸ਼ ਕੁਮਾਰ 2019 ਤੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੈ ਅਤੇ ਉਸ ਖ਼ਿਲਾਫ਼ ਹੁਣ ਤਕ ਜਲੰਧਰ ਦੇ ਵੱਖ-ਵੱਖ ਥਾਣਿਆਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹਾ ਦੇ ਥਾਣਾ ਡੇਹਲੋਂ ਵਿੱਚ ਪਹਿਲਾਂ ਹੀ 13 ਕੇਸ ਦਰਜ ਹਨ। ਇਸੇ ਤਰ੍ਹਾਂ ਰਾਹੁਲ ਕੁਮਾਰ ਖ਼ਿਲਾਫ਼ ਪਹਿਲਾਂ ਹੀ 6 ਕੇਸ ਦਰਜ ਹਨ, ਜਿਨ੍ਹਾਂ ’ਚੋਂ 5 ਮਾਮਲੇ ਡਵੀਜ਼ਨ ਨੰਬਰ-5 ਤੇ ਇਕ ਮਾਮਲਾ ਥਾਣਾ ਬਸਤੀ ਬਾਵਾ ਖੇਲ ਵਿੱਚ ਦਰਜ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਨੇ ਹਾਕੀ ਮੁਕਾਬਲਿਆਂ ’ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਚੰਡੀਗੜ੍ਹ ਮਹਾਂਰੈਲੀ ਵਿਚ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਨੇ ਕੀਤੀ ਵੱਡੇ ਪੱਧਰ ’ਤੇ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।