15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਯਾਤਰਾ ਵਿਚ ਸ਼ਾਮਿਲ ਕ੍ਰਿਸ਼ਨ ਦੇਵ ਭੰਡਾਰੀ, ਸੁਸ਼ੀਲ ਰਿੰਕੂ, ਮਨਜੀਤ ਸਿੰਘ ਟੀਟੂ, ਦਵਿੰਦਰ ਭਾਰਦਵਾਜ ਤੇ ਹੋਰ। ਭਾਜਪਾ ਨੇ ਮਾਡਲ ਟਾਊਨ ਵਿਚ ਮੌਨ ਯਾਤਰਾ ਕੱਢੀ

ਜਲੰਧਰ 14 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦਿਹਾਤੀ ਜਲੰਧਰ ਵਲੋਂ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਯਾਤਰਾ ਕੱਢੀ ਗਈ । ਇਹ ਮੌਨ ਯਾਤਰਾ ਸ਼ਿਵਾਨੀ ਪਾਰਕ , ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਸਮਾਪਤ ਹੋਈ ।

ਅਜੀਤ ਡੈਸਕ 15-08-2026
ਜਲੰਧਰ 14 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦਿਹਾਤੀ ਜਲੰਧਰ ਵਲੋਂ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਯਾਤਰਾ ਕੱਢੀ ਗਈ । ਇਹ ਮੌਨ ਯਾਤਰਾ ਸ਼ਿਵਾਨੀ ਪਾਰਕ , ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਸਮਾਪਤ ਹੋਈ । ਇਸ ਮੌਕੇ ਜਗਬੀਰ ਸਿੰਘ ਬਰਾੜ , ਸਰਬਜੀਤ ਸਿੰਘ ਮੱਕੜ , ਅਮਰਜੀਤ ਅਮਰੀ , ਮਨਜੀਤ ਸਰੋਆ , ਰਾਜਨ ਮਲਹਣ , ਕੰਵਰ ਸਰਤਾਜ ਸਿੰਘ ਐਮ . ਸੀ ., ਨਰੇਸ਼ ਵਾਲੀਆ , ਦੀਪਾਲੀ ਬਾਗੜੀਆ , ਮਨੀਸ਼ਾ ਜੈਨ , ਸ਼ਿਵ ਦਰਸ਼ਨ ਅਭੀ ਸਾਬਕਾ ਸਰਕਲ ਪ੍ਰਧਾਨ , ਅਮਰਜੀਤ ਸਿੰਘ ਗੋਲਡੀ ਜਨਰਲ ਸਕੱਤਰ ਅਤੇ ਵਿਕਾਸ ਕੈਂਥ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ । ਯਾਤਰਾ ਦੌਰਾਨ ਹਾਜ਼ਰੀਨ ਨੇ ਵੰਡ ਦੌਰਾਨ ਵਿਛੜੀਆਂ ਜ਼ਿੰਦਗੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਏਕਤਾ , ਅਮਨ - ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ ।
ਪਿਛਲੀ ਖ਼ਬਰ ਢੀਂਡਸਾ, ਗੁੰਬਰ ਤੇ ਸਾਥੀਆਂ ਵਲੋਂ ਸੁਖਬੀਰ ’ਤੇ ਹਮਲੇ ਦੀ ਨਿੰਦਾ ਅਗਲੀ ਖ਼ਬਰ ਜਲੰਧਰ ’ਚ ਭਾਜਪਾ ਨੇ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਕੱਢੀ ਮੌਨ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।