ਸਮਾਜ ਸੇਵੀ ਸੁਨੀਤਾ ਕਪੂਰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ
ਜਲੰਧਰ. 17 ਅਗਸਤ (ਸ਼ਿਵ)- ਪਿਛਲੇ ਲਗਭਗ 26 ਸਾਲਾਂ ਤੋਂ ਸੇਵਾ ਕਾਰਜਾਂ, ਸਮਾਜਿਕ ਭਲਾਈ ਅਤੇ ਭਗਤੀ ਮਈ ਕੀਰਤਨ ਰਾਹੀਂ ਲੋੜਵੰਦਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੇਵਾ ਵਿਚ ਸਮਰਪਿਤ ਸ਼੍ਰੀਮਤੀ ਸੁਨੀਤਾ ਕਪੂਰ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
18-08-2026