ਆਦਮਪੁਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਆਦਮਪੁਰ, 17 ਅਗਸਤ (ਰਮਨ ਦਵੇਸਰ, ਹਰਪ੍ਰੀਤ ਸਿੰਘ) ਆਦਮਪੁਰ ਵਿਖੇ ਸਰਦਾਰ ਮੱਖਣ ਸਿੰਘ ਤਹਿਸੀਲਦਾਰ ਆਦਮਪਰ ਦੀ ਦੇਖ-ਰੇਖ ਵਿਚ ਆਜ਼ਾਦੀ ਦਿਹਾੜਾ ਸਰਕਾਕੀ ਸਕੂਲ਼ ਆਫ. ਐਮੀਨੈਂਸ ਆਦਮਪੁਰ ਵਿਖੇ ਮਨਾਇਆ ਗਿਆ ।
ਆਦਮਪੁਰ, 17 ਅਗਸਤ (ਰਮਨ ਦਵੇਸਰ, ਹਰਪ੍ਰੀਤ ਸਿੰਘ) ਆਦਮਪੁਰ ਵਿਖੇ ਸਰਦਾਰ ਮੱਖਣ ਸਿੰਘ ਤਹਿਸੀਲਦਾਰ ਆਦਮਪਰ ਦੀ ਦੇਖ-ਰੇਖ ਵਿਚ ਆਜ਼ਾਦੀ ਦਿਹਾੜਾ ਸਰਕਾਕੀ ਸਕੂਲ਼ ਆਫ.ਐਮੀਨੈਂਸ ਆਦਮਪੁਰ ਵਿਖੇ ਮਨਾਇਆ ਗਿਆ । ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੂੱਖ ਮਹਿਮਾਨ ਉਪ ਮੰਡਲ ਮੇਜਿਸਟ੍ਰੇਟ ਆਦਮਪੁਰ ਲਾਲ ਵਿਸ਼ਵਾਸ ਬੈਂਸ ਆਈ.ਏ.ਐਸ ਨੇ ਅਦਾ ਕੀਤੀ। ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਵੀ ਪਹੁੰਚੇ ਅਤੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋ ਬਾਅਦ ਮੂੱਖ ਮਹਿਮਾਨ ਵਲੋਂ ਪਰੇਡ ਨਿਰੀਖਣ ਕੀਤਾ ਗਿਆ । ਇਸ ਮੌਕੇ ਸਕੂਲੀ ਬੱਚਿਆਂ ਵੱਲੋ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਈ. ਓ ਰਾਜੀਵ ਉਬਰਾਏ, ਡੀ.ਐਸ.ਪੀ ਰਾਜੀਵ ਕੁਮਾਰ, ਸੰਤ ਪ੍ਰਦੀਪ ਦਾਸ, ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਸੀਨੀਅਰ ਵਾਈਸ ਪ੍ਰਧਾਨ ਬਿੰਦਾ ਗਰੇਵਾਲ, ਵਾਈਸ ਪ੍ਰਧਾਨ ਕੰਨੂ ਬਾਂਸਲ, ਕੌਂਸਲਰ ਪਵਿੱਤਰ ਸਿੰਘ, ਕੌਂਸਲਰ ਅਮਰੀਕ ਸਿੰਘ ਸਵੀਟੀ, ਕੌਂਸਲਰ ਵਿਕਰਮ ਬੰਧਨ, ਕੌਂਸਲਰ ਜੋਗਿੰਦਰ ਪਾਲ, ਕੌਂਸਲਰ ਦਵਿੰਦਰ ਸਿੰਘ ਸੂਰੀ, ਕੌਂਸਲਰ ਰੀਨਾ ਅਗਰਵਾਲ, ਕੌਂਸਲਰ ਸੁਮਿਤਰਾ ਦੇਵੀ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ , ਦਲਜੀਤ ਸਿੰਘ ਮਿਨਹਾਸ, ਹਰਕੀਰਤ ਸਿੰਘ ਨਿਝਰ, ਆਸ਼ੂ ਬਾਂਸਲ, ਰਕੇਸ਼ ਅਗਰਵਾਲ, ਧਰਮਪਾਲ, ਪ੍ਰਿੰਸੀਪਲ ਰਾਮ ਆਸਰਾ, ਗੁਰਚਰਨ ਸਿੰਘ, ਪ੍ਰਿੰਸੀਪਲ ਸਤਿੰਦਰ ਕੌਰ, ਲੈਕਚਰਾਰ ਗੁਰਿੰਦਰ ਸਿੰਘ, ਨਾਇਬ ਤਹਸੀਲਦਾਰ ਅੰਕੁਸ਼ ਸਿੰਘ, ਕਮਲਜੀਤ ਥਿੰਦ , ਮਨਜੋਤ ਸਿੰਘ , ਕੁਲਵੀਰ ਸਿੰਘ, ਸੁਰੇਸ਼ ਕੁਮਾਰ ਪੰਡੋਰੀ, ਅਰੁਣ ਕੁਮਾਰ, ਸੀਡੀਪੀਓ ਮੈਡਮ ਸਰਿਤਾ, ਜੋਤੀ ਬੱਧਣ, ਸੁਸ਼ੀਲ ਕੁਮਾਰ ਡੋਗਰਾ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰ ਗੁਰਿੰਦਰ ਸਿੰਘ ਨੇ ਜ਼ੋਰਦਾਰ ਢੰਗ ਨਾਲ ਨਿਭਾਈ ਅਤੇ ਹੋਰ ਲੋਕ ਮੌਜੂਦ ਸਨ।