20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਰਤੀ ਹਸਤ ਕਲਾ ਦੀ ਪਛਾਣ ਨੂੰ ਜਿਊਂਦਾ ਰੱਖ ਰਿਹਾ ਹੈ ‘ ਬੁਣਕਰ ’

ਜਲੰਧਰ, 19 ਅਗਸਤ (ਸ਼ਿਵ)- ਆਜ਼ਾਦੀ ਦਿਵਸ ਮੌਕੇ ਜਲੰਧਰ ਦੇ ਹੋਮਗ੍ਰੋਨ ਕਾਨਸੈਪਟ ਸਟੋਰ ‘ਬੁਣਕਰ’ ਵੱਲੋਂ ਭਾਰਤੀ ਹਸਤ ਕਲਾ ਅਤੇ ਸਜਗ ਜੀਵਨ ਸ਼ੈਲੀ ਨੂੰ ਸਮਰਪਿਤ ਵਿਸ਼ੇਸ਼ ਪਹਿਲ “ਉਨ੍ਹਾਂ ਹੱਥਾਂ ਦਾ ਉਤਸਵ, ਜੋ ਭਾਰਤ ਦੀ ਹਸਤ ਕਲਾ ਨੂੰ ਜਿਊਂਦਾ ਰੱਖੇ ਹੋਏ ਹਨ”ਸ਼ੁਰੂ ਕੀਤੀ ਗਈ। ਇਸ ਤਹਿਤ ਦੇਸ਼ ਦੀਆਂ ਅਮੀਰ ਹਸਤ ਕਲਾ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਾਲੇ ਕਾਰੀਗਰਾਂ, ਬੁਣਕਰਾਂ, ਸ਼ਿਲਪਕਾਰਾਂ ਅਤੇ ਨਿਰਮਾਤਾਵਾਂ ਦੇ ਹੁਨਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

ਵਿਜਯਾ ਸੋਂਧੀ ਨਾਲ ਵੰਦਨਾ ਸੋਂਧੀ, ਵਿਵੇਕ ਸੋਂਧੀ। ਅਜੀਤ ਤਸਵੀਰ 20-08-2026
ਜਲੰਧਰ, 19 ਅਗਸਤ (ਸ਼ਿਵ)- ਆਜ਼ਾਦੀ ਦਿਵਸ ਮੌਕੇ ਜਲੰਧਰ ਦੇ ਹੋਮਗ੍ਰੋਨ ਕਾਨਸੈਪਟ ਸਟੋਰ ‘ਬੁਣਕਰ’ ਵੱਲੋਂ ਭਾਰਤੀ ਹਸਤ ਕਲਾ ਅਤੇ ਸਜਗ ਜੀਵਨ ਸ਼ੈਲੀ ਨੂੰ ਸਮਰਪਿਤ ਵਿਸ਼ੇਸ਼ ਪਹਿਲ “ਉਨ੍ਹਾਂ ਹੱਥਾਂ ਦਾ ਉਤਸਵ, ਜੋ ਭਾਰਤ ਦੀ ਹਸਤ ਕਲਾ ਨੂੰ ਜਿਊਂਦਾ ਰੱਖੇ ਹੋਏ ਹਨ”ਸ਼ੁਰੂ ਕੀਤੀ ਗਈ। ਇਸ ਤਹਿਤ ਦੇਸ਼ ਦੀਆਂ ਅਮੀਰ ਹਸਤ ਕਲਾ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਾਲੇ ਕਾਰੀਗਰਾਂ, ਬੁਣਕਰਾਂ, ਸ਼ਿਲਪਕਾਰਾਂ ਅਤੇ ਨਿਰਮਾਤਾਵਾਂ ਦੇ ਹੁਨਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਵਿਜਯਾ ਸੋਂਧੀ ਵੱਲੋਂ ਸਥਾਪਿਤ ‘ਬੁਣਕਰ’ ਨੇ ਅਕਤੂਬਰ 2024 ਵਿਚ ਜਲੰਧਰ ਵਿਖੇ ਆਪਣਾ ਪਹਿਲਾ ਕਾਨਸੈਪਟ ਸਟੋਰ ਸ਼ੁਰੂ ਕੀਤਾ ਸੀ। ਇਸ ਦਾ ਉਦੇਸ਼ ਭਾਰਤੀ ਹਸਤ ਕਲਾ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਹੱਥਾਂ ਨਾਲ ਤਿਆਰ ਕੀਤੀਆਂ ਵਸਤਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਹੈ। ਅੱਜ ‘ਬੁਣਕਰ’ 100 ਫੀਸਦੀ ਮੇਡ ਇਨ ਇੰਡੀਆ ਸਪੇਸ ਵਜੋਂ ਦੇਸ਼ ਭਰ ਦੇ ਕਾਰੀਗਰਾਂ ਅਤੇ ਨਿਰਮਾਤਾਵਾਂ ਵਲੋਂ ਤਿਆਰ ਕੀਤੇ ਹੱਥ ਨਾਲ ਬਣੇ ਕੱਪੜੇ, ਟੈਕਸਟਾਈਲ, ਹੋਮ ਡੇਕੋਰ, ਗਹਿਣੇ, ਕਲਾ, ਵੈਲਨੈੱਸ ਉਤਪਾਦ ਅਤੇ ਹੋਰ ਚੁਣੇ ਹੋਏ ਉਤਪਾਦ ਇੱਕੋ ਮੰਚ ’ਤੇ ਉਪਲਬਧ ਕਰਵਾ ਰਿਹਾ ਹੈ। ਸੰਸਥਾਪਕ ਵਿਜਯਾ ਸੋਂਧੀ ਨੇ ਕਿਹਾ ਕਿ ‘ਬੁਣਕਰ’ ਸਿਰਫ਼ ਉਤਪਾਦਾਂ ਬਾਰੇ ਨਹੀਂ, ਸਗੋਂ ਉਨ੍ਹਾਂ ਹੱਥਾਂ, ਲੋਕਾਂ ਅਤੇ ਕਹਾਣੀਆਂ ਬਾਰੇ ਹੈ ਜੋ ਹਰ ਹੱਥ ਨਾਲ ਬਣੀ ਵਸਤੂ ਨੂੰ ਵਿਸ਼ੇਸ਼ ਬਣਾਉਂਦੇ ਹਨ।
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ , ਜਲੰਧਰ ਕੈਂਟ ਦੇ ਕਿੰਡਰਗਾਰਟਨ ਵਿੰਗ ਵਿਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਵਲੋਂ ਸਾਰੇ ਜ਼ਿਲ੍ਹਿਆਂ ਦੇ ਗਊ ਸੁਰੱਖਿਆ ਸੈੱਲਾਂ ਦੇ ਇੰਚਾਰਜਾਂ ਨਾਲ ਮੀਟਿੰਗ ਪੰਜਾਬ ֹ ’ਚ ਗਊ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।