20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪ੍ਰੋਗਰੈਸਿਵ ਗਰੁੱਪ ਦੇ ਮੈਦਾਨ ’ ਚ ਕੁੱਦਣ ਨਾਲ ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਮਾਹੌਲ ਭਖਿਆ ਸੁਮਿਤ ਸ਼ਰਮਾ ਨੇ ਪ੍ਰੋ. ਵਿਪਨ ਝਾਂਜੀ ਨੂੰ ਘੇਰਿਆ-ਮਾਈਕਲ ਓਹਰੀ ਵਲੋਂ ਵੀ ਹਰ ਹਾਲ ’ਚ ਚੋਣ ਲੜਨ ਦਾ ਐਲਾਨ

ਜਲੰਧਰ, 19 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਖਾਸ ਕਰਕੇ ਪ੍ਰੋਗਰੈਸਿਵ ਗਰੁੱਪ ਦੇ ਚੋਣ ਮੈਦਾਨ ’ਚ ਉਤਰਨ ਨਾਲ ਕਲੱਬ ਅੰਦਰ ਸਿਆਸੀ ਪਾਰਾ ਵਧ ਗਿਆ ਹੈ ਤੇ ਕਈ ਕਲੱਬ ਮੈਂਬਰਾਂ ਨੇ ਇਕ ਦੂਸਰੇ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਿਛਲੇ ਦਿਨੀਂ ਪ੍ਰੋਗਰੈਸਿਵ ਗਰੁੱਪ ਦੇ ਸੈਕਟਰੀ ਦੇ ਅਹੁਦੇ ਲਈ ਉਮੀਦਵਾਰ ਪ੍ਰੋ.

ਐਗਜ਼ੈਕਟਿਵ ਕਮੇਟੀ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਹੋਏ ਅਚੀਵਰਜ਼ ਗਰੁੱਪ ਦੇ ਉਮੀਦਵਾਰ ਰਾਜੀਵ ਬਾਂਸਲ । ਅਜੀਤ ਤਸਵੀਰ ਸੁਮਿਤ ਸ਼ਰਮਾ ਤੇ ਮਾਈਕਲ ਓਹਰੀ 20-08-2026
ਜਲੰਧਰ, 19 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਖਾਸ ਕਰਕੇ ਪ੍ਰੋਗਰੈਸਿਵ ਗਰੁੱਪ ਦੇ ਚੋਣ ਮੈਦਾਨ ’ਚ ਉਤਰਨ ਨਾਲ ਕਲੱਬ ਅੰਦਰ ਸਿਆਸੀ ਪਾਰਾ ਵਧ ਗਿਆ ਹੈ ਤੇ ਕਈ ਕਲੱਬ ਮੈਂਬਰਾਂ ਨੇ ਇਕ ਦੂਸਰੇ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਿਛਲੇ ਦਿਨੀਂ ਪ੍ਰੋਗਰੈਸਿਵ ਗਰੁੱਪ ਦੇ ਸੈਕਟਰੀ ਦੇ ਅਹੁਦੇ ਲਈ ਉਮੀਦਵਾਰ ਪ੍ਰੋ. ਵਿਪਨ ਝਾਂਜੀ ਨੇ ਜਿੱਥੇ ਪ੍ਰੋਗਰੈਸਿਵ ਗਰੁੱਪ ਦੇ ਚੋਣ ਲੜਨ ਦਾ ਐਲਾਨ ਕੀਤਾ ਸੀ, ਉੱਥੇ ਬਿਨਾਂ ਕਿਸੇ ਦਾ ਨਾਂ ਲਏ ਆਪਣੇ ਵਿਰੋਧੀਆਂ ’ਤੇ ਗੰਭੀਰ ਦੋਸ਼ ਵੀ ਲਗਾਏ ਸਨ, ਜਿਨ੍ਹਾਂ ਨੂੰ ਲੈ ਕੇ ਅੱਜ ਅਚੀਵਰਜ਼ ਗਰੁੱਪ ਨਾਲ ਸੰਬੰਧਿਤ ਕਈ ਮੈਂਬਰਾਂ ਨੇ ਪ੍ਰੋ. ਵਿਪਨ ਝਾਂਜੀ ਨੂੰ ਘੇਰਦਿਆਂ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਹੈ। ਸੁਮਿਤ ਸ਼ਰਮਾ ਨੇ ਪ੍ਰੋਗਰੈਸਿਵ ਗਰੁੱਪ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਅਚੀਵਰਜ਼ ਗਰੁੱਪ ਦੇ ਸਰਗਰਮ ਮੈਂਬਰ ਸੁਮਿਤ ਸ਼ਰਮਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪ੍ਰੋ. ਵਿਪਨ ਝਾਂਜੀ ਨੇ ਜਿਮਖਾਨਾ ਚੋਣਾਂ ਵਿੱਚ ਲਾਭ ਹਾਸਿਲ ਕਰਨ ਦੀ ਕੋਸ਼ਿਸ਼ ਵਜੋਂ ਬੀਤੇ ਕੱਲ੍ਹ ਇਕ ਪੱਤਰਕਾਰ ਸੰਮੇਲਨ ਦੌਰਾਨ ਕਲੱਬ ਦੇ ਕੁਝ ਸਤਿਕਾਰਯੋਗ ਵਿਅਕਤੀਆਂ ਵਿਰੁੱਧ ਅਣਉਚਿਤ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਪ੍ਰੋ. ਝਾਂਜੀ ਵਲੋੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਕਿਸੇ ਵੀ ਮੈਂਬਰ ’ਤੇ ਨਾ ਤਾਂ ਚੋਣਾਂ ਤੋਂ ਪਿੱਛੇ ਹਟਣ ਲਈ ਕੋਈ ਦਬਾਅ ਪਾਇਆ ਗਿਆ ਤੇ ਨਾ ਹੀ ਕਿਸੇ ’ਤੇ ਕੋਈ ਸੁਝਾਅ ਥੋਪਣ ਦਾ ਯਤਨ ਕੀਤਾ ਗਿਆ। ਉਨ੍ਹਾਂ ਉਲਟਾ ਪ੍ਰੋ. ਝਾਂਜੀ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਖੁਦ ਅਜਿਹੇ ਹਥਕੰਡੇ ਵਰਤੇ ਹਨ, ਜਿਨ੍ਹਾਂ ਦੇ ਉਸ ਦੇ ਕੋਲ ਸਬੂਤ ਵੀ ਮੌਜੂਦ ਹਨ। ਸੁਮਿਤ ਸ਼ਰਮਾ ਨੇ ਕਿਹਾ ਕਿਚੋਣਾਂ ਵਿੱਚ ਫਾਇਦਾ ਹਾਸਲ ਕਰਨ ਲਈ ਤੱਥਾਂ ਨੂੰ ਤੋੜ-ਮਰੋੜ ਕੇ ਜਾਂ ਵੱਖਰੇ ਢੰਗ ਨਾਲ ਪੇਸ਼ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਚਾਰਾਂ ਵਿੱਚ ਮਤਭੇਦ ਹੋਣਾ ਸੁਭਾਵਿਕ ਹੈ, ਪਰ ਇਹ ਮਤਭੇਦ ਕਿਸੇ ਵਿਅਕਤੀ ਦੀ ਇੱਜ਼ਤ, ਸਾਖ ਜਾਂ ਚਰਿੱਤਰ ਦੀ ਕੀਮਤ ’ਤੇ ਨਹੀਂ ਹੋਣੇ ਚਾਹੀਦੇ । ਉਨ੍ਹਾਂ ਕਿਹਾ ਕਿ ਜਿਮਖਾਨਾ ਚੋਣਾਂ ਵਿੱਚ ਦ੍ਰਿਸ਼ਟੀਕੋਣ, ਸੁਚੱਜੀ ਅਗਵਾਈ, ਖੇਡ ਭਾਵਨਾ ਅਤੇ ਸੇਵਾ ਦੀ ਭਾਵਨਾ ਝਲਕਣੀ ਚਾਹੀਦੀ ਹੈ ਨਾ ਕਿ ਨਿੱਜੀ ਹਮਲੇ ਜਾਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ । ਉਨ੍ਹਾਂ ਨਾਕਾਰਾਤਮਕਤਾ ਤੋਂ ਉੱਪਰ ਉੱਠਣ ਦਾ ਸੱਦਾ ਦਿੰਦੇ ਹੋਏ ਸਾਰੇ ਮੈਂਬਰਾਂ ਨੂੰ ਵਿਚਾਰ-ਵਟਾਂਦਰੇ ਦਾ ਇੱਕ ਉੱਚਾ ਮਿਆਰ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਮਾਈਕਲ ਓਹਰੀ ਵਲੋਂ ਵੀ ਪਿੱਛੇ ਨਾ ਹਟਣ ਦਾ ਐਲਾਨ ਓਧਰ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਨੇ ਵੀ ਅੱਜ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਚੋਣਾਂ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਉਨ੍ਹਾਂ ਕਲੱਬ ਅੰਦਰ ਬਣੇ ਦੋ ਧੜਿਆਂ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਲੱਬ ਇਕ ਪਰਿਵਾਰ ਦੀ ਤਰ੍ਹਾਂ ਹੈ ਤੇ ਇਸ ਅੰਦਰ ਗਰੁੱਪਬਾਜ਼ੀ (ਧੜੇਬੰਦੀ) ਲਈ ਕੋਈ ਥਾਂ ਨਹੀਂ ਹੈ ਤੇ ਇਹ ਧੜੇ ਨਹੀਂ ਬਣਨੇ ਚਾਹੀਦੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਚੋਣ ਲੜਨ ਦਾ ਹੱਕ ਹੈ ਤੇ ਕਲੱਬ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਸਹੀ ਉਮੀਦਵਾਰ ਦੀ ਚੋਣ ਕਰਨ।
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਮੁਲਾਜ਼ਮਾਂ ਨੇ ਹੜਤਾਲ ਦੌਰਾਨ ਹੋ ਰਹੀਆਂ ਰਜਿਸਟਰੀਆਂ ਦਾ ਕੰਮ ਕਰਵਾਇਆ ਬੰਦ ਅਗਲੀ ਖ਼ਬਰ ਜੰਡਿਆਲਾ ਮੰਜਕੀ ਵਿਖੇ ‘ ਤੀਆਂ ਦਾ ਤਿਉਹਾਰ ’ ਧੂਮ - ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।