21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਾਨਕ ਪਿੰਡੀ ਵਿਖੇ ਧੂਮ ਧਾਮ ਨਾਲ ਮਨਾਇਆ ‘ ਤੀਆਂ ਦਾ ਤਿਉਹਾਰ ’

ਜਮਸ਼ੇਰ ਖਾਸ, 19 ਅਗਸਤ (ਹਰਵਿੰਦਰ ਕੁਮਾਰ) ਪਿੰਡ ਨਾਨਕ ਪਿੰਡੀ ਵਿਖੇ ‘ਤੀਆਂ ਦਾ ਤਿਉਹਾਰ’ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪਿੰਡ ਦੀਆਂ ਲੜਕੀਆਂ ਵਲੋਂ ਕੀਤਾ ਗਿਆ।

ਅਜੀਤ ਡੈਸਕ 20-08-2026
ਜਮਸ਼ੇਰ ਖਾਸ, 19 ਅਗਸਤ (ਹਰਵਿੰਦਰ ਕੁਮਾਰ) ਪਿੰਡ ਨਾਨਕ ਪਿੰਡੀ ਵਿਖੇ ‘ਤੀਆਂ ਦਾ ਤਿਉਹਾਰ’ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪਿੰਡ ਦੀਆਂ ਲੜਕੀਆਂ ਵਲੋਂ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਆਸ਼ਾ ਰਾਣੀ ਨੇ ਬਾਖੂਬੀ ਨਿਭਾਈ। ਇਸ ਮੌਕੇ ਪਿੰਡ ਦੀਆਂ ਬੱਚੀਆਂ, ਲੜਕੀਆਂ, ਔਰਤਾਂ ਤੇ ਵਿਆਹੀਆਂ ਹੋਈਆਂ ਧੀਆਂ ਵੱਲੋਂ ਗੀਤ ਘੋੜੀਆਂ ਸੁਹਾਗ ਅਤੇ ਲੋਕ ਨਾਚ ਗਿੱਧੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਚਰਖੇ ਗਾਗਰਾਂ ਪਿੱਤਲ ਦੀਆਂ ਬਾਲਟੀਆਂ ਅਤੇ ਬਾਣ ਦੇ ਮੰਜਿਆਂ ਨੂੰ ਸਜਾਇਆ ਗਿਆ। ਤੀਆਂ ਦੇ ਤਿਉਹਾਰ ਮੌਕੇ ਮੁਟਿਆਰਾਂ ਨੇ ਰਵਾਇਤੀ ਪਹਿਰਾਵਿਆਂ ਵਿਚ ਪੰਜਾਬੀ ਲੋਕ ਗੀਤ ਅਤੇ ਬੋਲੀਆਂ ‘ਤੇ ਨੱਚਦਿਆਂ ਪੰਜਾਬੀ ਵਿਰਸੇ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਇਸ ਮੌਕੇ ਸੋਨੀਆ, ਮਨਪ੍ਰੀਤ ਕੌਰ, ਹਰਸ਼ਪ੍ਰੀਤ ,ਕਮਲ ਸਰਪੰਚ ਅਮਨਦੀਪ ਕੌਰ,ਪੰਚ ਬਿਮਲਾ ਸਾਨੀਆ, ਦਿਆਂ ਜੱਖੂ, ਰਜਨੀ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਨੈ ਨਗਰ ਵੈੱਲਫੇਅਰ ਸੁਸਾਇਟੀ ਨੇ ਆਜ਼ਾਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਅਟੱਲ ਬਿਹਾਰੀ ਵਾਜਪਾਈ ਦੀ ਬਰਸੀ ਮੌਕੇ ਭਾਜਪਾ ਆਗੂਆਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।